Sunday, December 22, 2024
More

    Latest Posts

    Singer Kulwinder Kelly and Gurlej Akhtar perform Amar Devgans wedding the video is going viral |ਅਮਰ ਦੇਵਗਨ ਦੇ ਵਿਆਹ ‘ਤੇ ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਲਗਾਈਆਂ ਰੌਣਕਾਂ, ਵੀਡੀਓ ਹੋ ਰਹੇ ਵਾਇਰਲ | Pollywood

    ਸੋਸ਼ਲ ਮੀਡੀਆ ‘ਤੇ ਮਸ਼ਹੂਰ ਦੇਵਗਨ ਪਰਿਵਾਰ ਦੇ ਛੋਟੇ ਪੁੱਤਰ ਅਮਰ ਦੇਵਗਨ ਦਾ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਅਮਰ ਦੇਵਗਨ ਦੇ ਲੇਡੀਜ਼ ਸੰਗੀਤ ਅਤੇ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਲੇਡੀਜ਼ ਸੰਗੀਤ ਦੇ ਦੌਰਾਨ ਮਸ਼ਹੂਰ ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਈਆਂ । ਜਿਸ ਦੇ ਕਈ ਵੀਡੀਓ ਮਿੰਦੋ ਤੇ ਦੇਵ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।

    ਹੋਰ ਪੜ੍ਹੋ : ਜਲੰਧਰ ‘ਚ ਸੂਫੀ ਗਾਇਕ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ, ਈ ਰਿਕਸ਼ਾ ਨਾਲ ਟਕਰਾਈ ਸਕੂਟੀ

    ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਦੇਵਗਨ ਪਰਿਵਾਰ ਖੁਸ਼ੀ ‘ਚ ਝੂਮਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹਲਦੀ ਦੀ ਰਸਮ ‘ਤੇ ਸਭ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ । ਇਸ ਤੋਂ ਇਲਾਵਾ ਦੇਵ ਦੇਵਗਨ ਦੇ ਵੱਲੋਂ ਪੈਸੇ ਰਿਸ਼ਤੇਦਾਰਾਂ ਤੋਂ ਵਾਰ ਕੇ ਨਿਊਛਾਵਰ ਕੀਤੇ ਜਾ ਰਹੇ ਹਨ । ਹਰ ਕੋਈ ਇਸ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। 

    ਦੇਵਗਨ ਪਰਿਵਾਰ ਕੰਟੈਂਟ ਬਨਾਉਣ ਲਈ ਮਸ਼ਹੂਰ 

    ਦੱਸ ਦਈਏ ਕਿ ਦੇਵਗਨ ਪਰਿਵਾਰ ਦੇ ਵੱਲੋਂ ਕੰਟੈਂਟ ਕ੍ਰਿਏਟ ਕੀਤਾ ਜਾਂਦਾ ਹੈ। ਜੋ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਇਹ ਪਰਿਵਾਰ ਆਪਣੇ ਹਰ ਵੀਡੀਓ ‘ਚ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਹੈ।

    ਪਿਛਲੇ ਕਈ ਦਿਨਾਂ ਤੋਂ ਇਹ ਪਰਿਵਾਰ ਅਮਰ ਦੇਵਗਨ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ । ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋਣ ਜਾ ਰਹੀਆਂ ਹਨ ਅਤੇ ਜਲਦ ਹੀ ਅਮਰ ਦੇਵਗਨ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.