ਮਨਸਾ | ਪੰਜਾਬ ਦਿਵਸ ਅਤੇ ਪੰਜਾਬੀ ਭਾਸ਼ਾ ਦਿਵਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੰਮ ਕਰ ਰਹੇ ਸਮਾਜ ਸੇਵੀ ਹਰਪ੍ਰੀਤ ਸਿੰਘ ਬ੍ਰਾਹਮਣਵਾਲ ਨੇ ਪਿੰਡ ਧਰਮਪੁਰਾ, ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਲੋੜਵੰਦ ਗਰੀਬ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਅਤੇ ਹੋਰ ਸਮੱਗਰੀ ਵੰਡੀ। ਸਾਲੀ
,
ਪਿੰਡ ਧਰਮਪੁਰਾ ਵਿੱਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮਿਸ਼ਨ ਨੂੰ ਮੁੜ ਸ਼ੁਰੂ ਕਰਨ ਲਈ ਪਿੰਡ ਬ੍ਰਾਹਮਣਵਾਲ ਤੋਂ ਗੁਰਪਾਲ ਸਿੰਘ ਗੁਰੂ ਰਵਿਦਾਸ ਕਮੇਟੀ ਮੈਂਬਰ, ਬਲਕਾਰ ਸਿੰਘ, ਹਰਜੀਤ ਸਿੰਘ, ਮਿੱਠੂ ਸਿੰਘ, ਮਲੂਕ ਸਿੰਘ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਉਰਫ਼ ਕਾਕਾ ਨੂੰ ਸੱਦਾ ਦਿੱਤਾ। ਨਵੰਬਰ ਦੇ ਮਹੀਨੇ ਨੂੰ ਪੰਜਾਬੀ ਭਾਸ਼ਾ ਦੇ ਮਹੀਨੇ ਵਜੋਂ ਮਨਾਉਂਦੇ ਹੋਏ ਉਹ ਵੱਖ-ਵੱਖ ਸਕੂਲਾਂ ਅਤੇ ਸ਼ਖਸੀਅਤਾਂ ਨੂੰ ਪੰਜਾਬੀ ਭਾਸ਼ਾ, ਅੱਖਰ, ਗਿਆਨ, ਫੱਤੀ, ਸਾਹਿਤ, ਬੱਚਿਆਂ ਦੀ ਪੜ੍ਹਨ ਸਮੱਗਰੀ ਨਾਲ ਨਿਹਾਲ ਕਰਨਗੇ। ਇਸ ਤੋਂ ਪਹਿਲਾਂ ਉਹ ਪੰਜਾਬੀ 41 ਅੱਖਰ ਫੱਤੀ ਦੀ ਵਰਤੋਂ ਕਰਕੇ ਫਿਲਮ ਇੰਡਸਟਰੀ, ਖੇਡ ਜਗਤ, ਸਮਾਜ ਸੇਵੀਆਂ ਅਤੇ ਸਿਆਸੀ ਸ਼ਖਸੀਅਤਾਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਪ੍ਰੇਰਿਤ ਕਰ ਚੁੱਕੇ ਹਨ। ਪਿੰਡ ਧਰਮਪੁਰਾ ਦੇ ਇਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਨੇ ਹਰਪ੍ਰੀਤ ਬ੍ਰਾਹਮਣਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਦਿਲਰੋਜ਼, ਸਬੀਰਾ ਬੇਗਮ, ਨਸੀਬ ਕੌਰ ਆਦਿ ਹਾਜ਼ਰ ਸਨ।