Saturday, December 21, 2024
More

    Latest Posts

    Punjabi Singer Hapee singh Passes Away|ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਗਾਇਕ ਹੈਪੀ ਸਿੰਘ ਦਾ ਦਿਹਾਂਤ, ਸੁਖਸ਼ਿੰਦਰ ਸ਼ਿੰਦਾ ਨੇ ਭਾਵੁਕ ਨੋਟ ਕੀਤਾ ਸਾਂਝਾ ਕੀਤਾ, ਕਿਹਾ ‘ਅਲਵਿਦਾ ਹੈਪੀ ਵੀਰ ਜੀ’ | Pollywood

    ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਭਾਵੁਕ ਨੋਟ ਵੀ ਲਿਖਿਆ ਹੈ। ਗਾਇਕ ਨੇ ਲਿਖਿਆ ‘ਸ਼ਾਕਿੰਗ ਨਿਊਜ਼, ਮੈਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ।ਅਲਵਿਦਾ ਹੈਪੀ ਵੀਰ ਜੀ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ’। ਜਿਉਂ ਹੀ ਗਾਇਕ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਹਰ ਕਿਸੇ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।

    ਹੈਪੀ ਸਿੰਘ ਨੇ ਗਾਏ ਕਈ ਹਿੱਟ ਗੀਤ 

    ਹੈਪੀ ਸਿੰਘ ਨੇ ਕਈ ਹਿੱਟ ਗੀਤ ਗਾਏ ਸਨ ਅਤੇ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਹੀ ਉਨ੍ਹਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ ਸੀ। ਹਰ ਕੋਈ ਹੈਪੀ ਸਿੰਘ ਦੇ ਅਚਾਨਕ ਦਿਹਾਂਤ ‘ਤੇ ਹੈਰਾਨ ਹੈ ਅਤੇ ਦੁੱਖ ਜਤਾ ਰਿਹਾ ਹੈ।ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।  



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.