Sunday, December 22, 2024
More

    Latest Posts

    ਸ਼ਿਵ ਭਗਤੀ ‘ਚ ਲੀਨ ਨਜ਼ਰ ਆਏ Yo Yo Honey Singh, ਗਾਇਕ ਨੇ ਆਪਣੀ ਧਾਰਮਿਕ ਯਾਤਰਾ ਦੀ ਝਲਕ ਕੀਤੀ ਸਾਂਝੀ | Pollywood

    Yo Yo Honey Singh spiritual Journey : ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ਵਿੱਚ ਹਨੀ ਸਿੰਘ ਨੇ ਆਪਣੀ ਧਾਰਮਿਕ ਯਾਤਰਾ ਦੀ ਝਲਕ ਫੈਨਜ਼ ਨਾਲ ਸ਼ੇਅਰ ਕੀਤੀ ਹੈ। 

    ਦੱਸ ਦਈਏ ਕਿ ਗਾਇਕੀ ਦੇ ਗੀਤਕਾਰ ਵਜੋਂ ਕੰਮ ਕਰਨ ਦੇ ਨਾਲ- ਨਾਲ ਹਨੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਨੀ ਸਿੰਘ ਨੇ ਲੰਮੇਂ ਸਮੇਂ ਬਾਅਦ ਗਾਇਕੀ ਦੇ ਖੇਤਰ ਵਿੱਚ ਆਪਣੀ ਵਾਪਸੀ ਕੀਤੀ ਹੈ। ਉਨ੍ਹਾਂ ਦੀ ਐਲਬਮ ਗਲੌਰੀ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

    ਹੁਣ ਆਪਣੀ ਐਲਬਮ ਗਲੌਰੀ ਦੀ ਅਪਾਰ ਸਫਲਤਾ ਮਗਰੋਂ ਗਾਇਕ ਆਪਣੀ ਧਾਰਮਿਕ ਯਾਤਰਾ ਲਈ ਹਰਿਦੁਆਰ ਪਹੁੰਚੇ। ਹਨੀ ਸਿੰਘ ਨੇ ਆਪਣੀ ਧਾਰਮਿਕ ਯਾਤਰਾ ਦੀ ਝਲਕ ਫੈਨਜ਼ ਨੂੰ ਵੀ ਦਿਖਾਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹਨੀ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ, ‘My spiritual visit to the holy land HARIDWAR !! Har har mahadev thnk u mahadev for everything’

    ਇਸ ਵੀਡੀਓ ਦੇ ਵਿੱਚ ਤੁਸੀਂ ਹਨੀ ਸਿੰਘ ਨੂੰ ਬਾਬਾ ਰਾਮਦੇਵ ਅਤੇ ਅਧਿਆਤਮਿਕ ਗੁਰੂ ਸਵਾਮੀ ਕੈਲਾਸ਼ਾਨੰਦ ਗਿਰੀ ਨਾਲ ਮੁਲਾਕਾਤ ਕਰਦੇ ਨਜ਼ਰ। ਇਸ ਦੇ ਨਾਲ ਹੀ ਹਨੀ ਸਿੰਘ ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਤੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਗੰਗਾ ਘਾਟ ਉੱਤੇ ਗੰਗਾ ਆਰਤੀ ਵੀ ਦੇਖੀ।

    ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ ‘Untitled’ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼ 

    ਫੈਨਜ਼ ਹਨੀ ਸਿੰਘ ਦੀ ਇਸ ਧਾਰਮਿਕ ਯਾਤਰਾ ਦੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਖੂਬ ਪਿਆਰ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ। 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.