Saturday, December 21, 2024
More

    Latest Posts

    ਸਰੁਸ਼ਟੀ ਮਾਨ ਦੇ ਪਤੀ ਅਰਸ਼ ਬੱਲ ਬਣੇ ਸਰਪੰਚ, ਅਦਾਕਾਰਾ ਦੇ ਘਰ ਲਗੀਆਂ ਰੌਣਕਾਂ, ਵੇਖੋ ਵੀਡੀਓ | Pollywood

    Sruishty Mann husband Arsh bal became Sarpanchn: ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸੁਰਸ਼ਟੀ ਮਾਨ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਕਿਉਂਕਿ ਅਦਾਕਾਰਾ ਦੇ ਪਤੀ ਅਰਸ਼ ਬੱਲ ਨੇ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ।

    ਦੱਸ ਦਈਏ ਕਿ ਸੁਰਸ਼ਟੀ ਮਾਨ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

    ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਖੁਸ਼ੀਆਂ ਫੈਨਜ਼ ਨਾਲ ਸਾਂਝੀ ਕਰਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਮਨਾਉਂਦੀ, ਗੁਰੂ ਘਰ ਵਿੱਚ ਨਤਮਸਤਕ ਹੁੰਦੇ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦੀ ਤੇ ਪਤੀ ਅਰਸ਼ ਬਲ ਨਾਲ ਪਿੰਡਵਾਸੀਆਂ ਦਾ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੇ ਹਨ। 

    ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੁਰਸ਼ਟੀ ਮਾਨ ਨੇ ਕੈਪਸ਼ਨ ਵਿੱਚ ਲਿਖਿਆ, ‘ਸਰਪੰਚੀ 2024, ਪਿਛਲੇ 26 ਸਾਲਾਂ ਤੋਂ ਪੂਰੇ ਪਿੰਡ ਨੇ ਸਾਡੇ ਪਰਿਵਾਰ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਅਘਲੇ ਆਉਣ ਵਾਲੇ 5 ਸਾਲ ਲਈ ਵੀ ਸਾਨੂੰ ਹੀ ਇਹ ਸਨਮਾਨ ਦਿੱਤਾ , ਮੈਂ @arshbal_pb02 ‘ਤੇ ਇਨ੍ਹਾਂ ਜ਼ਿਆਦਾ ਮਾਣ ਮਹਿਸੂਸ ਰਹੀ  ਹਾਂ, ਜੋ ਕਿ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਪਿੰਡ ਦਾ ਅਤੇ ਪਿੰਡ ਦੇ ਲੋਕਾਂ ਦਾ ਜੋ ਸਾਨੂੰ ਇਨ੍ਹਾਂ ਪਿਆਰ ਤੇ ਸਤਿਕਾਰ ਦਿੰਦੇ ਆ ਰਹੇ ਆ 🙏🏼! ਵਾਹਿਗੁਰੂ ਇਦਾਂ ਹੀ ਸਾਡੇ ਸਭਨਾਂ ਉੱਤੇ ਆਪਣੀ ਮੇਹਰ ਬਣਾਈ ਰੱਖਣ  ❤️🙏🏼’

    ਇਸ ਵੀਡੀਓ ਰਾਹੀਂ ਅਦਾਕਾਰਾ ਨੇ ਫੈਨਜ਼ ਨੂੰ ਦੱਸਿਆ ਕਿ ਉਸ ਦੇ ਪਤੀ ਅਰਸ਼ ਬੱਲ ਨੇ ਹਾਲ ਹੀ ਵਿੱਚ ਪੰਜਾਬ ਦੀ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹਨ ਤੇ ਉਹ ਹੁਣ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਹਨ। ਇਸ ਦੇ ਲਈ ਉਨ੍ਹਾਂ ਨੇ ਗੁਰੂਘਰ ਪਹੁੰਚ ਕੇ ਅਸ਼ੀਰਵਾਦ ਲਿਆ ਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। 

    ਫੈਨਜ਼ ਸੁਰਸ਼ਟੀ ਮਾਨ ਤੇ ਉਸ ਦੇ ਪਤੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਯੂਜ਼ਰਸ ਅਦਾਕਾਰਾ ਤੇ ਉਸ ਪਤੀ ਸਣੇ ਪੂਰੇ ਪਰਿਵਾਰ ਨੂੰ ਚੋਣ ਜਿੱਤਣ ਉੱਤੇ ਵਧਾਈ ਦੇ ਰਹੇ ਹਨ। 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.