Saturday, December 21, 2024
More

    Latest Posts

    Hina Khan gave a health update about her health|ਹਿਨਾ ਖ਼ਾਨ ਨੇ ਆਪਣੀ ਸਿਹਤ ਬਾਰੇ ਦਿੱਤਾ ਹੈਲਥ ਅਪਡੇਟ, ਜੜ੍ਹੀ ਬੂਟੀਆਂ ਨੂੰ ਆਪਣੀ ਰੁਟੀਨ ‘ਚ ਕੀਤਾ ਸ਼ਾਮਿਲ | Pollywood

    ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਕੰਮ ਨੂੰ ਵੀ ਪੂਰਾ ਸਮਾਂ ਦੇ ਰਹੀ ਹੈ। ਬੀਤੇ ਦਿਨ ਅਦਾਕਾਰਾ ਨੇ ਫੈਨਸ ਦੇ ਨਾਲ ਆਪਣੀ ਸਿਹਤ ਦੇ ਬਾਰੇ ਅਪਡੇਟ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੇਰੀ ਸਿਹਤ ਦਾ ਧਿਆਨ ਰੱਖਣਾ ਸਿਰਫ ਇੱਕ ਪੜ੍ਹਾਅ ਨਹੀਂ ਹੈ।ਇਹ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ। ਇੱਥੋਂ ਤੱਕ ਕਿ ਜਦੋਂ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ।ਅਸੀਂ ਸਕਾਰਾਤਮਕ ਰਹਿਣ ਲਈ ਅਤੇ ਅੱਗੇ ਵੱਧਦੇ ਰਹਿਣ ਲਈ ਆਪਣੇ ਆਪ ਨੂੰ ਦੇਣਦਾਰ ਹਾਂ।

    ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਧੰਨਾ ਭਗਤ’ ਦਾ ਕੀਤਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼

    ਕਿਉਂਕਿ ਸਾਡੇ ਸਰੀਰ ਦੀ ਦੇਖਭਾਲ ਕਰਨਾ ਹਰ ਚੀਜ਼ ਦੀ ਬੁਨਿਆਦ ਹੈ।ਮੈਂ ਆਪਣੀ ਰੁਟੀਨ ਦੀ ਖੁਰਾਕ ‘ਚ ਕੁਝ ਜੜ੍ਹੀ ਬੂਟੀਆਂ ਨੂੰ ਸ਼ਾਮਿਲ ਕੀਤਾ ਹੈ ਜੋ ਮੈਨੂੰ ਨਵੀਂ ਤਾਜ਼ਗੀ ਤੇ ਸ਼ਕਤੀ ਪ੍ਰਦਾਨ ਕਰਦਾ ਹੈ’। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਅਦਾਕਾਰਾ ਨੇ ਸਾਂਝਾ ਕੀਤਾ ਹੈ। 

    ਹਿਨਾ ਖ਼ਾਨ ਦਾ ਵਰਕ ਫ੍ਰੰਟ 

    ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਟੀਵੀ ਅਦਾਕਾਰਾ ਕੀਤੀ ਸੀ । ਉਨ੍ਹਾਂ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਟੀਵੀ ਸੀਰੀਅਲ ‘ਚ ਅਕਸ਼ਰਾ ਨਾਂਅ ਦੇ ਕਿਰਦਾਰ ਦੇ ਨਾਲ ਹਿਨਾ ਖ਼ਾਨ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।

    ਇਸ ਤੋਂ ਇਲਾਵਾ ਅਦਾਕਾਰਾ ਹਾਲ ਹੀ ‘ਚ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਗਿੱਪੀ ਗਰੇਵਾਲ ਦੇ ਨਾਲ ਦਿਖਾਈ ਦਿੱਤੀ ਸੀ । 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.