Saturday, December 21, 2024
More

    Latest Posts

    Gippy Grewal has announced his new movie Dhanna Bhagat know when it will be released|ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਧੰਨਾ ਭਗਤ’ ਦਾ ਕੀਤਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼ | Pollywood

    ਗਿੱਪੀ ਗਰੇਵਾਲ (Gippy Grewal) ਨੇ ਆਪਣੀ ਨਵੀਂ ਫ਼ਿਲਮ ‘ਧੰਨਾ ਭਗਤ ਦਾ ਐਲਾਨ ਕਰ ਦਿੱਤਾ ਹੈ। ਜਿਸ ਦੀ ਫ੍ਰਸਟ ਲੁੱਕ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2025 ‘ਚ ਰਿਲੀਜ਼ ਹੋਵੇਗੀ । ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ । ਇਹ ਫ਼ਿਲਮ ਧੰਨਾ ਭਗਤ ਦੀ ਜ਼ਿੰਦਗੀ ‘ਤੇ ਅਧਾਰਿਤ ਹੋਵੇਗੀ ।ਜਿਨ੍ਹਾਂ ਨੇ ਪੱਥਰ ਚੋਂ ਰੱਬ ਨੂੰ ਪਾ ਲਿਆ ਸੀ ਅਤੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਸਨ ।ਧੰਨਾ ਭਗਤ ਭੋਲਾ ਭਾਲਾ ਜੱਟ ਸੀ ਅਤੇ ਜਿਸ ਦੀ ਪ੍ਰਮਾਤਮਾ ਪ੍ਰਤੀ ਅਪਾਰ ਸ਼ਰਧਾ ਸੀ ।

    ਹੋਰ ਪੜ੍ਹੋ : ਡਾਂਸ ਕਰਨ ਦੌਰਾਨ ਗਈ ਮਸ਼ਹੂਰ ਕਲਾਕਾਰ ਦੀ ਜਾਨ, ਪਲਾਂ ‘ਚ ਹੋਈ ਮੌਤ, ਵੇਖੋ ਵੀਡੀਓ

    ਇੱਕ ਵਾਰ ਉਸ ਨੇ ਕਿਸੇ ਪੰਡਤ ਨੂੰ ਭਗਵਾਨ ਦੀ ਪੂਜਾ ਕਰਦੇ ਹੋਏ ਵੇਖਿਆ ਅਤੇ ਭੋਗ ਲਗਾਉਂਦੇ ਹੋਏ ਵੇਖਿਆ ਸੀ । ਜਿਸ ਤੋਂ ਬਾਅਦ ਧੰਨਾ ਭਗਤ ਨੇ ਖੁਦ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਭੋਗ ਲਗਾਇਆ ਅਤੇ ਕਿਹਾ ਸੀ ਜਦੋਂ ਤੱਕ ਭਗਵਾਨ ਭੋਗ ਨਹੀਂ ਲਗਾਉਂਦੇ ਉਹ ਖਾਣਾ ਨਹੀਂ ਖਾਏਗਾ ।ਜਿਸ ਤੋਂ ਖੁਦ ਪ੍ਰਮਾਤਮਾ ਨੇ ਆ ਕੇ ਧੰਨੇ ਭਗਤ ਨੂੰ ਦਰਸ਼ਨ ਦਿੱਤੇ ਸਨ ।

     

    ਗਿੱਪੀ ਗਰੇਵਾਲ ਦਾ ਵਰਕ ਫ੍ਰੰਟ

    ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ‘ਧੰਨਾ ਭਗਤ’ ਤੋਂ ਇਲਾਵਾ ਉਹ ਅਕਾਲ ਫ਼ਿਲਮ ਵੀ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

     

     



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.