ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਜ਼ਬਤ ਕੀਤਾ ਗਿਆ ਹੈ।
ਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਪੈਕੇਟ, ਜਿਸਦਾ ਵਜ਼ਨ 426 ਗ੍ਰਾਮ ਹੈ, ਨੂੰ ਪੀਲੀ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਇਸ ਵਿੱਚ ਤਾਂਬੇ ਦੀ ਤਾਰ ਲੱਗੀ ਹੋਈ ਸੀ।
ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਐਤਵਾਰ ਨੂੰ ਵਾਨ ਪਿੰਡ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇਹ ਪੈਕੇਟ ਬਰਾਮਦ ਕੀਤਾ।
ਇੱਕ ਹੋਰ ਘਟਨਾ ਵਿੱਚ, ਫੋਰਸ ਦੇ ਜਵਾਨਾਂ ਨੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਅਖਵਾੜਾ ਵਿੱਚ ਇੱਕ ਖੇਤ ਵਿੱਚੋਂ ਇੱਕ ਚੀਨ ਦਾ ਬਣਿਆ ਡਰੋਨ ਜ਼ਬਤ ਕੀਤਾ।