ਆਪਣੀ ‘ਇੰਡੀਆ ਆਉਟਲੁੱਕ’ ਰਿਪੋਰਟ ਵਿੱਚ, CRISIL ਨੇ ਕਿਹਾ ਕਿ ਘਰੇਲੂ ਢਾਂਚਾਗਤ ਸੁਧਾਰਾਂ ਨਾਲ ਭਾਰਤ ਦੇ 2031 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਭਾਰਤ ਨਾ ਸਿਰਫ਼ ਆਪਣੀ ਵਿਕਾਸ ਸਮਰੱਥਾ ਨੂੰ ਬਰਕਰਾਰ ਰੱਖੇਗਾ ਸਗੋਂ ਇਸ ਵਿੱਚ ਸੁਧਾਰ ਵੀ ਕਰ ਸਕਦਾ ਹੈ। ਰਿਪੋਰਟ ਮੁਤਾਬਕ, ‘ਮੌਜੂਦਾ ਵਿੱਤੀ ਸਾਲ ‘ਚ 7.6 ਫੀਸਦੀ ਦੀ ਵਿਕਾਸ ਦਰ ਦੀ ਉਮੀਦ ਤੋਂ ਬਾਅਦ ਵਿੱਤੀ ਸਾਲ 2024-25 ‘ਚ ਭਾਰਤ ਦੀ ਅਸਲ ਜੀਡੀਪੀ ਵਾਧਾ ਦਰ ਮੱਧਮ 6.8 ਫੀਸਦੀ ਰਹਿਣ ਦੀ ਉਮੀਦ ਹੈ।’
CRISIL ਦੇ ਅਨੁਸਾਰ, ਅਗਲੇ ਸੱਤ ਵਿੱਤੀ ਸਾਲਾਂ (2024-25 ਤੋਂ 2030-31) ਵਿੱਚ, ਭਾਰਤੀ ਅਰਥਵਿਵਸਥਾ ਪੰਜ ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਕੇ ਸੱਤ ਖਰਬ ਡਾਲਰ ਦੇ ਨੇੜੇ ਪਹੁੰਚ ਜਾਵੇਗੀ। ਕ੍ਰਿਸਿਲ ਨੇ ਕਿਹਾ, ‘ਇਸ ਮਿਆਦ ਦੇ ਦੌਰਾਨ 6.7 ਫੀਸਦੀ ਦੀ ਅਨੁਮਾਨਿਤ ਔਸਤ ਵਾਧਾ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦੇਵੇਗਾ ਅਤੇ ਇਸਦੀ ਪ੍ਰਤੀ ਵਿਅਕਤੀ ਆਮਦਨ ਵੀ 2030-31 ਤੱਕ ਉੱਚ-ਮੱਧ ਆਮਦਨ ਸਮੂਹ ਤੱਕ ਪਹੁੰਚ ਜਾਵੇਗੀ।’
ਪ੍ਰਤੀ ਵਿਅਕਤੀ ਆਮਦਨ $4,500 ਹੋਵੇਗੀ CRISIL ਨੂੰ ਉਮੀਦ ਹੈ ਕਿ ਵਿੱਤੀ ਸਾਲ 2030-31 ਤੱਕ ਭਾਰਤੀ ਅਰਥਵਿਵਸਥਾ ਦਾ ਆਕਾਰ 6.7 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਉਸ ਸਮੇਂ ਤੱਕ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਵੀ ਵਧ ਕੇ 4,500 ਅਮਰੀਕੀ ਡਾਲਰ (3,73,500 ਰੁਪਏ) ਹੋ ਜਾਵੇਗੀ ਅਤੇ ਭਾਰਤ ਉੱਚ-ਮੱਧ ਆਮਦਨ ਵਾਲੇ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ। ਵਿਸ਼ਵ ਬੈਂਕ ਦੀ ਪਰਿਭਾਸ਼ਾ ਦੇ ਅਨੁਸਾਰ, ਉੱਚ-ਮੱਧ ਆਮਦਨ ਵਾਲੇ ਦੇਸ਼ ਸ਼੍ਰੇਣੀ ਵਿੱਚ US $4,000-12,000 ਦੇ ਵਿਚਕਾਰ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ ਸ਼ਾਮਲ ਹਨ। ਨਿਮਨ-ਮੱਧ ਆਮਦਨ ਵਾਲੇ ਦੇਸ਼ ਉਹ ਹਨ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ $1,000–4,000 ਹੈ।
ਘਰ ਦੀ ਖਪਤ ਲਈ ਬਿਹਤਰ CRISIL ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਮੀਸ਼ ਮਹਿਤਾ ਨੇ ਕਿਹਾ ਕਿ ਵਿੱਤੀ ਸਾਲ 2030-31 ਤੱਕ, ਭਾਰਤ ਤੀਜੀ ਸਭ ਤੋਂ ਵੱਡੀ ਆਰਥਿਕਤਾ ਅਤੇ ਉੱਚ-ਮੱਧ ਆਮਦਨ ਵਾਲਾ ਦੇਸ਼ ਬਣ ਜਾਵੇਗਾ, ਜੋ ਘਰੇਲੂ ਖਪਤ ਲਈ ਇੱਕ ਵੱਡਾ ਸਕਾਰਾਤਮਕ ਪੱਖ ਹੋਵੇਗਾ। ਭਾਰਤ ਇਸ ਸਮੇਂ 3.6 ਟ੍ਰਿਲੀਅਨ ਡਾਲਰ ਦੀ ਜੀਡੀਪੀ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਤੋਂ ਅੱਗੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਹਨ।
ਨਵੀਂ ਸਿਖਰ ਮੁੰਬਈ। ਅਮਰੀਕੀ ਸੰਸਦ ‘ਚ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੇ ਭਾਸ਼ਣ ਤੋਂ ਪਹਿਲਾਂ ਵਿਸ਼ਵ ਬਾਜ਼ਾਰ ‘ਚ ਮਿਲੇ-ਜੁਲੇ ਰੁਖ ਵਿਚਾਲੇ ਬੈਂਕਿੰਗ, ਆਈ.ਟੀ. ਅਤੇ ਤਕਨੀਕ ਸਮੇਤ ਅੱਠ ਸਮੂਹਾਂ ‘ਚ ਸਥਾਨਕ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨਵੇਂ ਸਿਖਰ ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪਹਿਲੀ ਵਾਰ 408.86 ਅੰਕ ਜਾਂ 0.55 ਫ਼ੀਸਦੀ ਦੇ ਉਛਾਲ ਨਾਲ 74 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਕੇ 74,085.99 ਅੰਕਾਂ ‘ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 117.75 ਅੰਕ ਜਾਂ 0.53 ਫੀਸਦੀ ਵਧ ਕੇ 22,474.05 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਸਮਾਲ ਅਤੇ ਮਿਡ ਕੈਪ ਸ਼ੇਅਰਾਂ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸਮਾਲ ਕੈਪ ਸ਼ੇਅਰ 1.91 ਫੀਸਦੀ ਅਤੇ ਮਿਡ ਕੈਪ ਸ਼ੇਅਰ 0.6 ਫੀਸਦੀ ਡਿੱਗੇ।