ਰੇਲਵੇ ਸਟੇਸ਼ਨ ਦੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਹੁਣ ਪਲੇਟਫਾਰਮ ਨੰਬਰ 6 ਅਤੇ 7 ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਲੇਟਫਾਰਮ ਨੰਬਰ 6 ਅਤੇ 7 ‘ਤੇ ਉਸਾਰੀ ਦਾ ਕੰਮ ਕੀਤਾ ਜਾਣਾ ਹੈ ਜੋ ਕਿ 15 ਨਵੰਬਰ ਤੋਂ 31 ਦਸੰਬਰ ਤੱਕ ਕੁੱਲ 47 ਦਿਨ ਚੱਲੇਗਾ। ਇਸ ਦੌਰਾਨ ਇਨ੍ਹਾਂ ਦੋਵਾਂ ਪਲੇਟਫਾਰਮਾਂ ‘ਤੇ ਜੀ
,
31 ਦਸੰਬਰ ਤੱਕ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਰੱਦ ਕੀਤੀਆਂ ਇਨ੍ਹਾਂ ਟਰੇਨਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਦੀ ਅਧਿਕਾਰਤ ਪੁਸ਼ਟੀ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਕੀਤੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ‘ਤੇ ਉਸਾਰੀ ਦਾ ਕੰਮ ਕਰੀਬ ਤਿੰਨ-ਚਾਰ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਪਲੇਟਫਾਰਮ ਨੰਬਰ ਇੱਕ ਨੂੰ ਬੰਦ ਰੱਖਿਆ ਗਿਆ ਸੀ। ਹੁਣ ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਸਿਖਰਾਂ ‘ਤੇ ਹੈ ਅਤੇ ਇਸ ਕਾਰਨ ਪਲੇਟਫਾਰਮ ਨੰਬਰ 6 ਅਤੇ 7 ‘ਤੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਿਰਮਾਣ ਕੰਪਨੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਇਹ ਫੈਸਲਾ ਲੈਣ ਤੋਂ ਬਾਅਦ ਹੀ ਇਸ ਪਲੇਟਫਾਰਮ ਨੂੰ ਬੰਦ ਕਰ ਦਿੱਤਾ ਗਿਆ ਹੈ।
ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਲਿਆ ਗਿਆ ਫੈਸਲਾ
ਇਹ 14 ਟਰੇਨਾਂ ਰਹਿਣਗੀਆਂ ਰੱਦ: 15 ਨਵੰਬਰ ਤੋਂ 31 ਦਸੰਬਰ ਤੱਕ ਰੱਦ ਹੋਣ ਵਾਲੀਆਂ 14 ਟਰੇਨਾਂ ਦੀ ਸੂਚੀ ਵੀ ਮੰਡਲ ਅਧਿਕਾਰੀਆਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਟਰੇਨਾਂ ਵਿੱਚ ਟਰੇਨ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ, 14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14629/30 ਚੰਡੀਗੜ੍ਹ ਫ਼ਿਰੋਜ਼ਪੁਰ, 04743/44 ਹਿਸਾਰ ਲੁਧਿਆਣਾ, 04509/10 ਜਾਖਲ ਲੁਧਿਆਣਾ, 04579/045 ਲੁਧਿਆਣਾ, ਅੰਬਾਲਾ 04745 ਚੁਰੂ ਲੁਧਿਆਣਾ ਅਤੇ 04746 ਲੁਧਿਆਣਾ ਹਿਸਾਰ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਹੋਰ ਟਰੇਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਤਾਂ ਕਿ ਕੰਮ ਪ੍ਰਭਾਵਿਤ ਨਾ ਹੋਵੇ।