ਪੰਜਾਬ ਦੇ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਅਤੇ ਹਰਿਆਣਾ ਤੋਂ ਮੋਨਿਕਾ ਮਲਿਕ ਸ਼ੁੱਕਰਵਾਰ ਨੂੰ ਮੋਹਾਲੀ ਦੇ ਲਾਂਡਰਾਂ ਵਿੱਚ ਆਰਚਿਡ ਰਿਜ਼ੋਰਟ ਦੇ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਰਵਾਇਤੀ ਆਨੰਦ ਕਾਰਜ ਸਮਾਗਮ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਵਿਆਹ ਤੋਂ ਪਹਿਲਾਂ ਦਾ ‘ਸ਼ਗਨ’ ਸਮਾਰੋਹ 13 ਨਵੰਬਰ ਨੂੰ ਜਲੰਧਰ ‘ਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸਰਦਾਰਾ ਸਿੰਘ ਸਮੇਤ ਕਈ ਅੰਤਰਰਾਸ਼ਟਰੀ ਹਾਕੀ ਸਟਾਰ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਹਾਜ਼ਰ ਹੋਏ ਸਨ।
ਤਰਨਤਾਰਨ ਦੇ ਵੈਰੋਵਾਲ ਪਿੰਡ ਦੇ ਰਹਿਣ ਵਾਲੇ ਆਕਾਸ਼ਦੀਪ ਅਤੇ ਸੋਨੀਪਤ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਮੋਨਿਕਾ, ਦੋਵਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ, ਹਰੇਕ ਨੇ ਆਪੋ-ਆਪਣੇ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਲਈ 200 ਤੋਂ ਵੱਧ ਮੈਚ ਖੇਡੇ ਹਨ।
ਅਕਾਸ਼ਦੀਪ ਦੇ ਪਿਤਾ ਸੁਰਿੰਦਰਪਾਲ ਸਿੰਘ ਖਹਿਰਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਫੁੱਲ ਖਿੜੇ |