ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ
ਨਿਊ ਚੰਡੀਗੜ੍ਹ ਵਿੱਚ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਈਕੋਸਿਟੀ ਐਕਸਟੈਂਸ਼ਨ-2 ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 96 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਸੜਕਾਂ, ਵਾਟਰ ਸਪਲਾਈ, ਸੀਵਰੇਜ, ਬਿਜਲੀ ਅਤੇ
,
ਇਸ ਪ੍ਰਾਜੈਕਟ ਵਿੱਚ 60 ਫੁੱਟ ਅਤੇ 40 ਫੁੱਟ ਚੌੜੀਆਂ ਸੜਕਾਂ ਬਣਾਈਆਂ ਜਾਣਗੀਆਂ। ਦੋ ਅਤੇ ਇੱਕ ਕਨਾਲ ਦੇ ਰਿਹਾਇਸ਼ੀ ਪਲਾਟਾਂ ਦੇ ਨਾਲ-ਨਾਲ 300, 121 ਅਤੇ 60 ਵਰਗ ਗਜ਼ ਦੇ ਵਪਾਰਕ ਪਲਾਟ ਵੀ ਉਪਲਬਧ ਹੋਣਗੇ। ਗਮਾਡਾ ਨੇ ਪ੍ਰਾਜੈਕਟ ਲਈ ਵੱਖ-ਵੱਖ ਥਾਵਾਂ ਰਾਖਵੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ 500 ਵਰਗ ਗਜ਼ ਦੇ 135 ਰਿਹਾਇਸ਼ੀ ਪਲਾਟ, 1000 ਵਰਗ ਗਜ਼ ਦੇ 18 ਪਲਾਟ ਅਤੇ ਚਾਰ ਗਰੁੱਪ ਹਾਊਸਿੰਗ ਸਾਈਟਾਂ ਸ਼ਾਮਲ ਹਨ।
ਸ਼ੋਅਰੂਮ ਅਤੇ ਹੋਰ ਸਹੂਲਤਾਂ
ਈਕੋਸਿਟੀ ਐਕਸਟੈਂਸ਼ਨ-2 ਵਿੱਚ 300 ਵਰਗ ਗਜ਼ ਦੇ 9 ਸ਼ੋਅਰੂਮ, 121 ਵਰਗ ਗਜ਼ ਦੇ 43 ਸ਼ੋਅਰੂਮ ਅਤੇ 60 ਵਰਗ ਗਜ਼ ਦੇ 16 ਸ਼ੋਅਰੂਮ ਬਣਾਏ ਜਾਣਗੇ। ਇਸ ਤੋਂ ਇਲਾਵਾ ਕਲੱਬ ਅਤੇ ਸਪੋਰਟਸ ਕੰਪਲੈਕਸ ਲਈ 3.04 ਏਕੜ ਜ਼ਮੀਨ, ਡਿਸਪੈਂਸਰੀ ਲਈ 0.50 ਏਕੜ ਅਤੇ ਵਾਟਰ ਵਰਕਸ ਲਈ 0.56 ਏਕੜ ਜ਼ਮੀਨ ਰੱਖੀ ਗਈ ਹੈ। ਪ੍ਰੋਜੈਕਟ ਵਿੱਚ ਸੱਤ ਪਾਰਕ ਵੀ ਵਿਕਸਤ ਕੀਤੇ ਜਾਣਗੇ।
ਕਿਸਾਨਾਂ ਨੂੰ ਰਾਹਤ
ਗਮਾਡਾ ਨੇ ਇਸ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਪ੍ਰਭਾਵਿਤ ਕਿਸਾਨਾਂ ਨੂੰ ਪਲਾਟ ਦੇਣ ਦਾ ਭਰੋਸਾ ਵੀ ਦਿੱਤਾ ਹੈ। 11 ਸਾਲਾਂ ਤੋਂ ਉਡੀਕ ਕਰ ਰਹੇ ਇਨ੍ਹਾਂ ਕਿਸਾਨਾਂ ਨੂੰ ਹੁਣ ਪਲਾਟ ਮਿਲਣ ਦੀ ਆਸ ਬੱਝ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।