ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲੁਧਿਆਣਾ ਸਥਿਤ ਟਰੈਵਲ ਏਜੰਟ ਨਿਤੀਸ਼ ਘਈ ਦੇ ਖਿਲਾਫ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀ ਧਾਰਾ 3 ਅਤੇ 4 ਦੇ ਤਹਿਤ ਅਪਰਾਧ ਕਰਨ ਲਈ ਮੁਕੱਦਮਾ ਦਰਜ ਕੀਤਾ ਹੈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 18 ਦਸੰਬਰ ਤੈਅ ਕੀਤੀ ਹੈ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਲੁੱਟਦੇ ਸਨ। ਉਸਨੇ ਲੁਧਿਆਣਾ ਵਿੱਚ ਦੋ ਫਰਮਾਂ – ਬਲੈਸਿੰਗ ਕੰਸਲਟੈਂਸੀ ਅਤੇ ਜੀਐਨਡੀ ਕੰਸਲਟੈਂਸੀ – 2015 ਤੋਂ 2018 ਤੱਕ ਚਲਾਈਆਂ, ਭਾਵੇਂ ਕਿ ਉਸ ਕੋਲ ਇਮੀਗ੍ਰੇਸ਼ਨ ਐਕਟ ਅਧੀਨ ਲੋੜੀਂਦਾ ਲਾਇਸੈਂਸ ਨਹੀਂ ਸੀ।
ਪੁਲਿਸ ਨੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਘਈ ਅਤੇ ਉਸ ਦੀਆਂ ਫਰਮਾਂ ਖ਼ਿਲਾਫ਼ 112 ਐਫਆਈਆਰ ਦਰਜ ਕੀਤੀਆਂ ਹਨ।