,
ਐਵਰਸ਼ਾਇਨ ਪਬਲਿਕ ਹਾਈ ਸਕੂਲ ਅਸ਼ੋਕ ਨਗਰ ਵਿਖੇ ਸਕੂਲ ਪ੍ਰਬੰਧਕਾਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸੀਨੀਅਰ ਆਪ ਆਗੂ ਅਮਨ ਖੁਰਾਣਾ ਬੱਗਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਸਕੂਲ ਮੁਖੀ ਡਾ: ਭਾਰਤ ਦੁਆ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ |
ਇਸ ਸਮਾਗਮ ਦੀ ਸਟੇਜ ਸੰਚਾਲਨ ਰੋਹਿਤ ਜਿੰਦਲ, ਪੰਕਜ ਕੌਸ਼ਲ, ਰਾਘਵ ਤਨੇਜਾ, ਰਜਤ ਮਹਾਜਨ, ਅਨਿਲ, ਗਗਨ ਚਿਤਕਾਰਾ ਨੇ ਕੀਤਾ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਪਿ੍ੰਸੀਪਲ ਡਾ: ਮੀਨਾਕਸ਼ੀ ਆਹੂਜਾ ਨੇ ਬੱਚਿਆਂ ਨੂੰ ਦੱਸਿਆ ਕਿ ਸਫ਼ਲਤਾ ਹਾਸਲ ਕਰਨ ਲਈ ਹਰ ਬੱਚਾ ਸਖ਼ਤ ਮਿਹਨਤ ਕਰਦਾ ਹੈ ਪਰ ਦਿਨ-ਰਾਤ ਮਿਹਨਤ ਕਰਨ ਵਾਲੇ ਹੀ ਬੁਲੰਦੀਆਂ ‘ਤੇ ਪਹੁੰਚਦੇ ਹਨ |
ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਬੋਰਡ ਕਲਾਸ ਵਿੱਚੋਂ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੂੰ ਵਧੀਆ ਕਾਰਜ ਕੁਸ਼ਲਤਾ ਦੇ ਆਧਾਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਮੁੱਖ ਮਹਿਮਾਨ ਨੇ ਬੱਚਿਆਂ ਦੇ ਵਧੀਆ ਪ੍ਰਦਰਸ਼ਨ ਲਈ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਸ਼ਮੀ, ਅਚਲਾ, ਰਜਨੀ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਪ੍ਰਿਅੰਕਾ ਕੁਮਾਰੀ, ਕੁਸੁਮ, ਅਲਕਾ, ਮਹਿਮਾ ਅਤੇ ਸਮੂਹ ਅਧਿਆਪਕ ਹਾਜ਼ਰ ਸਨ।