ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਰਿਆਮ ਸਿੰਘ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਸ਼ੂ ਪਾਲਕਾਂ ਲਈ ਦੋ ਹਫ਼ਤਿਆਂ ਦੀ ਮੁਫ਼ਤ ਡੇਅਰੀ ਸਿਖਲਾਈ 9 ਦਸੰਬਰ ਤੋਂ ਸ਼ੁਰੂ ਹੋਵੇਗੀ। ਜਿਸ ਲਈ ਸਰਕਾਰ 3500 ਰੁਪਏ ਵਜੀਫਾ ਦੇਵੇਗੀ।
,
ਉਨ੍ਹਾਂ ਦੱਸਿਆ ਕਿ 18 ਤੋਂ 55 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਔਰਤਾਂ ਜੋ ਕਿ ਪਿੰਡ ਦੇ ਵਸਨੀਕ ਹਨ, ਆਪਣੀ ਪਾਸਪੋਰਟ ਫੋਟੋ, ਅਨੁਸੂਚਿਤ ਜਾਤੀ ਨਾਲ ਸਬੰਧਤ ਡਿਜੀਟਲ ਸਰਟੀਫਿਕੇਟ, ਘੱਟੋ-ਘੱਟ 5ਵੀਂ ਪਾਸ, ਆਧਾਰ ਕਾਰਡ ਸਮੇਤ ਡੇਅਰੀ ਸਿਖਲਾਈ ਕੇਂਦਰ ਵੇਰਕਾ ਵਿਖੇ ਪਹੁੰਚ ਸਕਦੇ ਹਨ। ਪਸ਼ੂਆਂ ਲਈ ਡੇਅਰੀ ਯੂਨਿਟ ਸਥਾਪਤ ਕਰਨ ‘ਤੇ ਲਾਭਪਾਤਰੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ।