,
ਭਗਵਾਨ ਮਹਾਂਵੀਰ ਸੇਵਾ ਸੰਸਥਾ ਦੀ ਤਰਫ਼ੋਂ ਝੁੱਗੀ-ਝੌਂਪੜੀ ਵਿੱਚ ਸਥਿਤ ਜਗਤ ਰਾਮ-ਦਰਸ਼ਨ ਜੈਨ ਯਾਦਗਾਰੀ ਵਿਦਿਆ ਮੰਦਰ, ਮੋਹਨ ਐਨਕਲੇਵ, ਚੂਹੜਪੁਰ ਰੋਡ ਦੇ ਨਵੇਂ ਦਾਖ਼ਲ ਹੋਏ ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਬੈਗ ਅਤੇ ਹੋਰ ਵਿੱਦਿਅਕ ਸਮੱਗਰੀ ਵੰਡੀ ਗਈ। ਇਸ ਮੌਕੇ ਉੱਘੇ ਉਦਯੋਗਪਤੀ ਸਿਕੰਦਰ ਜੈਨ ਨੇ 40 ਬੱਚਿਆਂ ਨੂੰ ਗਰਮ ਸਵੈਟਰ ਵੰਡਦੇ ਹੋਏ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਵਿੱਦਿਆ ਦਾ ਚਾਨਣ ਫੈਲਾਉਣਾ ਇੱਕ ਅਹਿਮ ਕਦਮ ਹੈ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ।
ਉਨ੍ਹਾਂ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਜੀਵਨ ਨੂੰ ਦਿਸ਼ਾ ਦੇਣ ਲਈ ਇਹ ਉਪਰਾਲਾ ਬਹੁਤ ਜ਼ਰੂਰੀ ਹੈ। ਕਲੱਸਟਰ ਕੋਆਰਡੀਨੇਟਰ ਨੀਲੇਸ਼ ਗੁਪਤਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਸਵੈ-ਨਿਰਭਰ ਭਾਰਤ ਦਾ ਹਿੱਸਾ ਬਣ ਸਕਦੇ ਹਾਂ। ਇਸ ਪ੍ਰੋਗਰਾਮ ਵਿੱਚ ਭਗਵਾਨ ਮਹਾਂਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਰਾਜੇਸ਼ ਜੈਨ, ਸਹਿ ਮੰਤਰੀ ਸੁਨੀਲ ਗੁਪਤਾ, ਕਾਰਜਕਾਰੀ ਮੈਂਬਰ ਰਮਾ ਜੈਨ, ਮੀਨਾ ਦੇਵੀ, ਜਾਨਵੀ, ਅਨੂ, ਨੰਦਿਨੀ, ਮਾਨਵੀ, ਅਧਿਆਪਕ ਜੋਤੀ, ਮੋਨਿਕਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।