ਕਪੂਰਥਲਾ ਦੇ ਡੀਸੀ ਅਮਿਤ ਕੁਮਾਰ ਪੰਚਾਲ
ਕਪੂਰਥਲਾ ਜ਼ਿਲ੍ਹੇ ਦੀ ਨਗਰ ਨਿਗਮ ਫਗਵਾੜਾ ਅਤੇ ਨਗਰ ਪੰਚਾਇਤ ਭੁਲੱਥ, ਬੇਗੋਵਾਲ, ਨਡਾਲਾ ਅਤੇ ਢਿਲਵਾਂ ਲਈ ਕੁੱਲ 278 ਉਮੀਦਵਾਰ ਮੈਦਾਨ ਵਿੱਚ ਹਨ।
,
ਜ਼ਿਲ੍ਹਾ ਚੋਣ ਅਫ਼ਸਰ ਅਤੇ ਕਪੂਰਥਲਾ ਦੇ ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਫਗਵਾੜਾ ਨਗਰ ਨਿਗਮ ਲਈ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ 173 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਢਿਲਵਾਂ ਨਗਰ ਪੰਚਾਇਤ ਲਈ ਕੁੱਲ 34 ਨਾਮਜ਼ਦਗੀਆਂ ਵਿੱਚੋਂ 22 ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਹਨ।
ਇਸੇ ਤਰ੍ਹਾਂ ਬੇਗੋਵਾਲ ਨਗਰ ਪੰਚਾਇਤ ਲਈ ਕੁੱਲ 39 ਨਾਮਜ਼ਦਗੀਆਂ ਵਿੱਚੋਂ ਹੁਣ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ 34 ਉਮੀਦਵਾਰ ਰਹਿ ਗਏ ਹਨ। ਨਡਾਲਾ ਨਗਰ ਪੰਚਾਇਤ ਲਈ ਦਾਖ਼ਲ 41 ਨਾਮਜ਼ਦਗੀਆਂ ਵਿੱਚੋਂ 29 ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਹਨ ਅਤੇ ਭੁਲੱਥ ਨਗਰ ਪੰਚਾਇਤ ਲਈ ਦਾਖ਼ਲ ਕੁੱਲ 44 ਨਾਮਜ਼ਦਗੀਆਂ ਵਿੱਚੋਂ 20 ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਉਸੇ ਦਿਨ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਵੀ ਐਲਾਨੇ ਜਾਣਗੇ।