ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ‘ਚ ਸ਼ਹਿਰ ‘ਚ ਚੱਲ ਰਹੇ ਚੋਰਾਂ ਦੇ ਗਰੋਹ ਨੂੰ ਨੱਥ ਪਾਈ। ਉਨ੍ਹਾਂ ਦੋ ਮੁਲਜ਼ਮਾਂ ਨੂੰ ਵੱਖ-ਵੱਖ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ। ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ 12 ਦਸੰਬਰ ਨੂੰ ਭਾਰਗੋ ਕੈਂਪ ਥਾਣੇ ਵਿੱਚ ਬੀਐਨਐਸ ਐਕਟ ਤਹਿਤ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਦੌਰਾਨ ਹੋਈਆਂ ਹਨ।
ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਲਾਂਬੜਾ ਦੇ ਪਿੰਡ ਲਾਲੀਆਂ ਵਾਸੀ ਹਰਮਨ ਉਰਫ਼ ਗੋਲੂ ਅਤੇ ਪਿੰਡ ਖੰਬੜਾਂ ਦੇ ਗੁਰਦੁਆਰਾ ਸਿੰਘ ਸਭਾ ਨੇੜੇ ਰਹਿਣ ਵਾਲੇ ਸਾਹਿਲ ਉਰਫ਼ ਲੱਕੀ ਵਜੋਂ ਕੀਤੀ ਹੈ।
ਪੁਲਿਸ ਨੇ ਦੋਨਾਂ ਕੋਲੋਂ ਇੱਕ ਇਨਵਰਟਰ ਬੈਟਰੀ, ਇੱਕ ਐਲਈਡੀ ਟੈਲੀਵਿਜ਼ਨ, 11 ਪਿੱਤਲ ਦੇ ਗਲਾਸ, ਇੱਕ ਸਜਾਵਟੀ ਪਿੱਤਲ ਦਾ ਗਲਾਸ, ਇੱਕ ਪਿੱਤਲ ਦਾ ਖਾਣਾ ਪਕਾਉਣ ਵਾਲਾ ਬਰਤਨ, ਇੱਕ ਘੜੀ ਅਤੇ ਛੇ ਚਾਂਦੀ ਦੇ ਸਿੱਕੇ ਸਮੇਤ ਕਈ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ।