510 ਗ੍ਰਾਮ ਅਫੀਮ ਸਮੇਤ ਇੱਕ ਕਾਬੂ
ਸ਼ੰਭੂ 24 ਫਰਵਰੀ ( ਗੁਰਪ੍ਰੀਤ ਧੀਮਾਨ) ਸ਼ੰਭੂ ਪੁਲਿਸ ਨੇ ਇੱਕ ਞਿਅਕਤੀ ਨੂੰ 510 ਗ੍ਰਾਮ ਅਫੀਮ ਸਮੇਤ ਕਾਬੂ ਕਰ ਉਸ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਸ਼ੰਭੂ ਦੇ ਐੱਸ ਐਚ ਓ ਰਾਹੁਲ ਕੌਸ਼ਲ ਤੋਂ ਮਿਲੀ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਬਹਾਦੁਰ ਰਾਮ ਅਤੇ ਏ ਐਸ ਆਈ ਅੰਗਰੇਜ਼ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬਪਰੋਰ ਟੀ ਪੁਆਇੰਟ ਤੇ ਮੌਜੂਦ ਸਨ । ਉਸ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾ ਉਸ ਕੋਲੋ 510 ਗ੍ਰਾਮ ਅਫੀਮ ਬਰਾਮਦ ਹੋਈ ਪੁਲਸ ਨੇ ਦੋਸ਼ੀ ਦੀ ਪਹਿਚਾਣ ਪਰਮਜੀਤ ਵਾਸੀ ਯੂ ਪੀ ਦੇ ਤੋਰ ਤੇ ਕਰ ਕਾਬੂ ਕਰ ਉਸਦੇ ਖਿਲਾਫ ਐਨ ਡੀ ਪੀ ਐਸ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।