,
ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ (NHPC) ਨੇ ਟਰੇਨੀ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰ ਦੀਆਂ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਤਹਿਤ 118 ਅਸਾਮੀਆਂ ਭਰੀਆਂ ਜਾਣਗੀਆਂ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਦਸੰਬਰ ਰੱਖੀ ਗਈ ਹੈ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 700 ਰੁਪਏ ਫੀਸ ਅਦਾ ਕਰਨੀ ਪਵੇਗੀ। ਪੀਜੀ ਡਿਗਰੀ, ਡਿਪਲੋਮਾ ਹੋਲਡਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਐਮਬੀਬੀਐਸ ਅਤੇ ਗ੍ਰੈਜੂਏਟ ਉਮੀਦਵਾਰ ਵੀ ਕੁਝ ਅਸਾਮੀਆਂ ਲਈ ਯੋਗ ਹੋਣਗੇ। ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਰੱਖੀ ਗਈ ਹੈ। ਨਿਯਮਾਂ ਤਹਿਤ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਰਾਹਤ ਮਿਲੇਗੀ। ਉਮੀਦਵਾਰ NHPC ਦੀ ਅਧਿਕਾਰਤ ਵੈੱਬਸਾਈਟ nhpcindia.com ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।