ਮੁਕਤਸਰ ਹਸਪਤਾਲ ’ਤੇ ਹਮਲਾ ਕਰਦੇ ਲੋਕ
ਮੁਕਤਸਰ ਦੇ ਕੋਟਕਪੂਰਾ ਬਾਈਪਾਸ ‘ਤੇ ਮਾਲਵਾ ਆਰਥੋ ਹਸਪਤਾਲ ‘ਤੇ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਨਾ ਸਿਰਫ਼ ਹਸਪਤਾਲ ਦੀ ਭੰਨ-ਤੋੜ ਕੀਤੀ ਸਗੋਂ ਹਸਪਤਾਲ ਦੇ ਸਟਾਫ਼ ਦੇ ਵਿਰੋਧ ਕਰਨ ‘ਤੇ ਉਨ੍ਹਾਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਵੀ ਕੀਤਾ। ਇਸ ਹਮਲੇ ਤੋਂ
,
ਮਾਲਵਾ ਆਰਥੋ ਹਸਪਤਾਲ ਦੇ ਸਟਾਫ਼ ਅਨੁਸਾਰ ਅੱਜ ਕਰੀਬ 11 ਵਜੇ ਕੁਝ ਲੜਕੇ ਹਸਪਤਾਲ ਵਿੱਚ ਕੰਮ ਕਰਦੀ ਇੱਕ ਲੜਕੀ ਦਾ ਮੋਬਾਈਲ ਨੰਬਰ ਪੁੱਛ ਰਹੇ ਸਨ। ਮੁਲਜ਼ਮ ਉਸ ਦਾ ਪਿੱਛਾ ਕਰਕੇ ਹਸਪਤਾਲ ਵਿੱਚ ਦਾਖ਼ਲ ਹੋ ਗਿਆ। ਜਦੋਂ ਮੁਲਜ਼ਮ ਲੜਕਿਆਂ ਨੂੰ ਉਥੇ ਮੁਲਾਜ਼ਮਾਂ ਵੱਲੋਂ ਰੋਕਿਆ ਗਿਆ ਤਾਂ ਉਨ੍ਹਾਂ ਇਕੱਠੇ ਹੋ ਕੇ ਹਸਪਤਾਲ ’ਤੇ ਹਮਲਾ ਕਰ ਦਿੱਤਾ ਅਤੇ ਤਲਵਾਰਾਂ ਨਾਲ ਹਸਪਤਾਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕੁਝ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ।
ਮੁਕਤਸਰ ਵਿੱਚ ਜਾਮ ਵਿੱਚ ਬੈਠੇ ਹਸਪਤਾਲ ਦੇ ਡਾਕਟਰ ਤੇ ਹੋਰ ਸਟਾਫ਼
ਦੱਸ ਦੇਈਏ ਕਿ ਇਸ ਦੌਰਾਨ ਇਲਾਜ ਲਈ ਆਏ ਮਰੀਜ਼ ਵੀ ਜ਼ਖਮੀ ਹੋ ਗਏ। ਗੁੱਸੇ ਵਿੱਚ ਹਸਪਤਾਲ ਦੇ ਸਟਾਫ਼ ਤੇ ਡਾਕਟਰਾਂ ਨੇ ਕੋਟਕਪੂਰਾ-ਬਠਿੰਡਾ ਰੋਡ ਜਾਮ ਕਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਜਦੋਂ ਤੱਕ ਹਮਲਾਵਰਾਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤੱਕ ਉਹ ਹੜਤਾਲ ‘ਤੇ ਬੈਠੇ ਰਹਿਣਗੇ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਪਹੁੰਚ ਗਏ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |