ਲੁਧਿਆਣਾ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਵੱਲੋਂ ਆਲ ਇੰਡੀਆ ਫੈਡਰੇਸ਼ਨ ਆਫ਼ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਏਆਈਐਫਸੀਟੀਓ) ਦੀ 33ਵੀਂ ਅਕਾਦਮਿਕ ਕਾਨਫਰੰਸ 1 ਅਤੇ 2 ਮਾਰਚ 2025 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ।
,
ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਏ.ਆਈ.ਐਫ.ਸੀ.ਟੀ.ਓ. ਪੰਜਾਬ ਵਿੱਚ ਆਪਣੀ ਰਾਸ਼ਟਰੀ ਅਕਾਦਮਿਕ ਕਾਨਫਰੰਸ ਦਾ ਆਯੋਜਨ ਕਰ ਰਿਹਾ ਹੈ। ਕਾਨਫਰੰਸ ਵਿੱਚ ਭਾਰਤ ਭਰ ਤੋਂ 500 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਕਾਨਫਰੰਸ ਦੇ ਆਯੋਜਨ ਵਿੱਚ ਪ੍ਰੋ. ਡੀ ਕੁਮਾਰ, ਪ੍ਰੋ. ਵਿਨੈ ਸੋਫਤ, ਪ੍ਰੋ. ਮੋਜਪਾਲ, ਪ੍ਰੋ. ਨਰਿੰਦਰ, ਪ੍ਰੋ. ਅਮਿਤ ਚੌਧਰੀ ਅਤੇ ਪ੍ਰੋ. ਦਯਾਨੰਦ ਮਲਿਕ ਸ਼ਾਮਲ ਹਨ। ਡਾ: ਚਮਕੌਰ ਸਿੰਘ, ਰੋਹਿਤ, ਡਾ: ਵਰੁਣ ਗੋਇਲ, ਡਾ: ਰਮਨ ਸ਼ਰਮਾ, ਪ੍ਰੋ. ਐਚਐਸ ਕਿੰਗਰਾ, ਪ੍ਰੋ. ਗੁਰਮੀਤ ਸਿੰਘ, ਡਾ: ਭਾਟੀਆ, ਪ੍ਰੋ. ਸੰਦੀਪ ਚੰਨਾ, ਪ੍ਰੋ. ਧਰਮਿੰਦਰ ਭਾਟੀਆ, ਡਾ: ਸੁਖਪ੍ਰੀਤ ਅਤੇ ਪ੍ਰੋ. ਰੋਹਿਤ ਸ਼ਰਮਾ ਨੇ ਸ਼ਿਰਕਤ ਕੀਤੀ।