ਹਿੰਦੂਮਲਕੋਟ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਖਖਾਨ ਵਿੱਚ ਇੱਕ ਔਰਤ ਕੋਲੋਂ 35 ਕਿਲੋ ਭੁੱਕੀ ਬਰਾਮਦ ਕੀਤੀ ਹੈ।
ਮੁਲਜ਼ਮ ਦੀ ਪਛਾਣ ਗੁਰਮੀਤ ਕੌਰ (60) ਵਜੋਂ ਹੋਈ ਹੈ ਅਤੇ ਉਸ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਖੇਪ ਦੋ ਬੋਰੀਆਂ ਵਿੱਚ ਪੈਕ ਹੋਈ ਮਿਲੀ। ਪਿੰਡ ਦੀ ਸਰਹੱਦ ਪੰਜਾਬ ਨਾਲ ਵੀ ਮਿਲਦੀ ਹੈ।