ਮੋਹਾਲੀ ‘ਚ ਰਿਸ਼ਤੇਦਾਰੀ ‘ਚ ਇਕ ਲੜਕੀ ਨੂੰ ਮਹਿੰਗੇ ਤੋਹਫੇ ਅਤੇ ਨਕਦੀ ਦੇਣ ਤੋਂ ਬਾਅਦ ਸਾਮਾਨ ਵਾਪਸ ਮੰਗਣ ‘ਤੇ ਉਸ ਨੇ ਨੌਜਵਾਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਖਰੜ ਪੁਲੀਸ ਨੇ ਲੜਕੀ ਅਤੇ ਉਸ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖਰੜ ਵਾਸੀ ਸੁਸ਼ਾਂਤ, ਜੋ ਬਿਹਾਰ ਦਾ ਰਹਿਣ ਵਾਲਾ ਹੈ, ਨੇ ਦੱਸਿਆ
,
ਰਿਸ਼ਤੇ ਦੌਰਾਨ ਉਸ ਨੇ ਆਈਫੋਨ-15 ਅਤੇ ਕੰਪਿਊਟਰ ਖਰੀਦਣ ਲਈ ਲੜਕੀ ਨੂੰ 70 ਹਜ਼ਾਰ ਅਤੇ 2.28 ਲੱਖ ਰੁਪਏ ਆਨਲਾਈਨ ਟਰਾਂਸਫਰ ਕੀਤੇ। ਬ੍ਰੇਕਅੱਪ ਤੋਂ ਬਾਅਦ ਜਦੋਂ ਸੁਸ਼ਾਂਤ ਨੇ ਆਪਣੇ ਤੋਹਫ਼ੇ ਅਤੇ ਪੈਸੇ ਵਾਪਸ ਮੰਗੇ ਤਾਂ ਲੜਕੀ ਨੇ ਪਹਿਲਾਂ ਪੇਟੀਐਮ ਰਾਹੀਂ 50,000 ਰੁਪਏ ਵਾਪਸ ਕੀਤੇ। ਪਰ ਆਈਫੋਨ, ਕੰਪਿਊਟਰ ਅਤੇ ਬਾਕੀ ਰਕਮ ਵਾਪਸ ਨਹੀਂ ਕੀਤੀ ਗਈ।
ਸੁਸ਼ਾਂਤ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਖਰੜ ਵਿੱਚ ਇੱਕ ਬੇਕਰੀ ਕੋਲ ਖੜ੍ਹਾ ਸੀ ਤਾਂ ਲੜਕੀ ਦੇ ਦੋਸਤ ਸਰਬ ਸਿੰਘ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਗਰਦਨ ‘ਤੇ ਵਾਰ ਕੀਤਾ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਸੁਸ਼ਾਂਤ ਨੂੰ ਸਿਵਲ ਹਸਪਤਾਲ ਖਰੜ ਦਾਖਲ ਕਰਵਾਇਆ ਗਿਆ। ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਲੜਕੀ ਅਤੇ ਸਰਬ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।