ਲੁਧਿਆਣਾ ‘ਚ ਬਾਂਦਰ ਨੇ 3 ਬੱਚਿਆਂ ਨੂੰ ਕੱਟਿਆ। ਜਵਾਹਰ ਨਗਰ ‘ਚ ਅਚਾਨਕ ਇਕ ਬਾਂਦਰ ਨੇ ਦਾਖਲ ਹੋ ਕੇ ਕਾਫੀ ਦਹਿਸ਼ਤ ਮਚਾ ਦਿੱਤੀ। ਲੋਕਾਂ ਅਨੁਸਾਰ ਬਾਂਦਰ ਦੋ ਦਿਨਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਦਹਿਸ਼ਤ ਮਚਾ ਰਿਹਾ ਹੈ ਅਤੇ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ। ਬਾਂਦਰ ਦੇ ਦਾਖਲੇ ਕਾਰਨ ਬੱਚੇ
,
ਲੁਧਿਆਣਾ ਦੀ ਲੇਬਰ ਕਲੋਨੀ ਵਿੱਚ ਇੱਕ ਬਾਂਦਰ ਅਚਾਨਕ ਦਾਖਲ ਹੋ ਗਿਆ ਅਤੇ ਪਿਛਲੇ ਦੋ ਦਿਨਾਂ ਤੋਂ ਤਬਾਹੀ ਮਚਾ ਰਿਹਾ ਹੈ। ਲੋਕ ਸਾਰਾ ਦਿਨ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਦੇ ਹਨ ਪਰ ਬਾਂਦਰ ਇਲਾਕਾ ‘ਚ ਘੁੰਮ ਰਿਹਾ ਹੈ, ਜਿਸ ਨੇ ਤਬਾਹੀ ਮਚਾਈ ਹੋਈ ਹੈ। ਇਲਾਕਾ ਨਿਵਾਸੀ ਸੂਰਜ ਕੁਮਾਰ, ਪ੍ਰਮੋਦ, ਮਨੋਜ ਅਤੇ ਨੀਲਮ ਰਾਣੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਮੁਹੱਲੇ ਵਿੱਚ ਆਇਆ ਬਾਂਦਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਲੋਕ ਜਾਗ ਕੇ ਰਾਤਾਂ ਵੀ ਕੱਟ ਰਹੇ ਹਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਹੁਣ ਤੱਕ ਬਾਂਦਰ 3 ਬੱਚਿਆਂ ‘ਤੇ ਹਮਲਾ ਕਰ ਚੁੱਕਾ ਹੈ, ਜਿਨ੍ਹਾਂ ਨੂੰ ਬਚਾ ਲਿਆ ਗਿਆ ਹੈ ਅਤੇ ਬਾਂਦਰ ਲਗਾਤਾਰ ਬੱਚਿਆਂ ‘ਤੇ ਹਮਲੇ ਕਰ ਰਿਹਾ ਹੈ ਅਤੇ ਲੋਕਾਂ ਅਤੇ ਬੱਚਿਆਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।