,
ਕ੍ਰਿਸਮਸ ਕਾਰਨੀਵਲ: ਸਪਾਰਕਲਿੰਗ ਮੈਜੀਕਲ ਫੈਸਟ 2024 ਸੀਡਰ ਸਪ੍ਰਿੰਗਜ਼ ਹਾਈ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ। ਸਕੂਲ ਦੇ ਡਾਇਰੈਕਟਰ ਗੁਰਪ੍ਰੀਤ ਬੋਪਾਰਾਏ, ਪ੍ਰਿੰਸੀਪਲ ਨਿਤਿਨ ਵਰਮਾ, ਮਾਪਿਆਂ ਅਤੇ ਮਹਿਮਾਨਾਂ ਵੱਲੋਂ ਉਨ੍ਹਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਕਾਰਨੀਵਲ ਦਾ ਸਭ ਤੋਂ ਵੱਡਾ ਆਕਰਸ਼ਣ ਝੂਲੇ, ਸਵਾਰੀਆਂ ਅਤੇ ਖੇਡਾਂ ਸਨ। ਬੱਚਿਆਂ ਲਈ ਕਿਡਜ਼ ਟ੍ਰੇਨ, ਜੰਪਰ, ਨੈਨੋ ਕਾਰ ਸਵਾਰੀ ਅਤੇ ਟ੍ਰੈਂਪੋਲਿਨ ਵਰਗੇ ਝੂਲੇ ਉਪਲਬਧ ਸਨ। ਝੂਲੇ, ਸਵਾਰੀਆਂ, ਖੇਡਾਂ, ਪੇਸ਼ਕਾਰੀਆਂ ਅਤੇ ਰੰਗ-ਬਿਰੰਗੇ ਸਟਾਲਾਂ ਨੇ ਇਸ ਕਾਰਨੀਵਲ ਵਿੱਚ ਸਭ ਨੂੰ ਮੋਹ ਲਿਆ। ਖੇਡਾਂ ਲਈ ਲਗਾਏ ਗਏ ਸਟਾਲਾਂ ‘ਤੇ ਕਈ ਮਨੋਰੰਜਕ ਖੇਡਾਂ ਜਿਵੇਂ ਕਿ ਫੀਡ ਦ ਸੈਂਟਾ, ਬਜ਼ ਦਿ ਵਾਇਰ, ਐਕਟੀਵਿਟੀ ਆਰਕੇਡ, ਸਪਿਨ ਦ ਵ੍ਹੀਲ, ਟ੍ਰੇਜ਼ਰ ਹੰਟ ਦਾ ਆਯੋਜਨ ਕੀਤਾ ਗਿਆ।