,
ਸਾਰਥੀ ਕਲਾ ਮੰਚ ਦੀ ਤਰਫ਼ੋਂ ਕੰਪਨੀ ਬਾਗ ਵਿੱਚ ਲੋਕਾਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਖੇਡ ਵਿੱਚ ਜਿੱਤ ਦੇ ਇਨਾਮ ਵਜੋਂ ਕੱਪੜੇ ਭੇਂਟ ਕੀਤੇ ਗਏ। ਕਲਾਕਾਰਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਨਿਵੇਕਲੇ ਖੇਡ ਮੁਕਾਬਲੇ ਵਿੱਚ ਬੱਚਿਆਂ, ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਇਸ ਮੌਕੇ ਸਮਾਜ ਸੇਵੀ ਸੁਮਿਤ ਚੱਡਾ ਅਤੇ ਡਿੰਪਲ ਸ਼ਰਮਾ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ।
ਮੰਚ ਸੰਚਾਲਕ ਚੰਚਲ ਨੇ ਦੱਸਿਆ ਕਿ ਕੜਾਕੇ ਦੀ ਠੰਢ ਕਾਰਨ ਸ਼ਹਿਰ ਦੇ ਬਹੁਤ ਸਾਰੇ ਲੋਕ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਹ ਕੱਪੜੇ ਵੰਡਣ ਲਈ ਇੱਕ ਖੇਡ ਮੁਕਾਬਲਾ ਕਰਵਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਗਰਮ ਕੱਪੜੇ ਦਿੱਤੇ ਜਾ ਸਕਣ। ਇਸ ਖੇਡ ਮੁਕਾਬਲੇ ਵਿੱਚ ਕਈ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਪਰਮਿੰਦਰ ਗੋਲਡੀ, ਤਰੁਣ ਚਾਵਲਾ, ਦੀਪਕ ਸ਼ਰਮਾ, ਵਿਕਰਮ ਸਿੰਘ ਸਮੇਤ ਕਈ ਲੋਕ ਹਾਜ਼ਰ ਸਨ।