Sunday, December 22, 2024
More

    Latest Posts

    During the treatment Hina Khan went on vacation shared new pictures|ਇਲਾਜ ਦੇ ਦੌਰਾਨ ਹਿਨਾ ਖ਼ਾਨ ਵੈਕੇਸ਼ਨ ‘ਤੇ ਨਿਕਲੀ, ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ | Pollywood

     ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੀ ਸਿਹਤ ਨੂੰ ਲੈ ਕੇ ਉਹ ਅਪਡੇਟ ਵੀ ਫੈਨਸ ਦੇ ਨਾਲ ਲਗਾਤਾਰ ਸਾਂਝੇ ਕਰ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਸਮੁੰਦਰ ‘ਚ ਬੋਟਿੰਗ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਹਿਨਾ ਖ਼ਾਨ ਨੂੰ ਕੈਂਸਰ ਦੀ ਪੁਸ਼ਟੀ ਹੋਈ ਸੀ। 

    ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਜੋੜੀ

    ਹਿਨਾ ਖ਼ਾਨ ਦਾ ਵਰਕ ਫ੍ਰੰਟ 

    ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਨਜ਼ਰ ਆਏ ਸਨ ।ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

    ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ। ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਉਨ੍ਹਾਂ ਨੇ ਅਕਸ਼ਰਾ ਨਾਂਅ ਦਾ ਕਿਰਦਾਰ ਨਿਭਾ ਕੇ ਖੂਬ ਵਾਹ-ਵਾਹੀ ਖੱਟੀ ਸੀ। ਹਿਨਾ ਖ਼ਾਨ ਨੂੰ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਅਦਾਕਾਰੀ ਦੇ ਲਈ ਉਹ ਬਿਨ੍ਹਾਂ ਘਰ ਵਾਲਿਆਂ ਨੂੰ ਦੱਸੇ ਹੀ ਸੁਫਨਿਆਂ ਦੀ ਨਗਰੀ ਮੁੰਬਈ ‘ਚ ਪਹੁੰਚ ਗਈ ਸੀ । 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.