ਪੁਲਿਸ ਨੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੇ ਜਵਾਈ ਹਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਹਰਪ੍ਰੀਤ ਸਿੰਘ, ਜੋ ਭਾਰਤੀ ਸਿਵਲ ਅਕਾਊਂਟਸ ਸਰਵਿਸਿਜ਼ (ICAS) ਅਤੇ ਖੇਤੀਬਾੜੀ ਮੰਤਰਾਲੇ ਵਿੱਚ ਅਧਿਕਾਰੀ ਸਨ।
,
ਕਤਲ ਦੀ ਇਹ ਘਟਨਾ ਜ਼ਿਲ੍ਹਾ ਅਦਾਲਤ ਦੇ ਸਰਵਿਸ ਬਲਾਕ ਦੀ ਦੂਜੀ ਮੰਜ਼ਿਲ ‘ਤੇ ਸਥਿਤ ਵਿਚੋਲਗੀ ਕੇਂਦਰ ਨੇੜੇ ਦਿਨ-ਦਿਹਾੜੇ ਵਾਪਰੀ, ਜਿੱਥੇ ਹਰਪ੍ਰੀਤ ਸਿੰਘ ਦੇ ਪੇਟ ਅਤੇ ਕਮਰ ‘ਚ ਗੋਲੀ ਲੱਗੀ ਸੀ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਤੁਰੰਤ ਵਕੀਲ ਦੀ ਕਾਰ ਵਿੱਚ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕਤਲ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ ਕਿਉਂਕਿ ਹਰਪ੍ਰੀਤ ਦੀ ਪਤਨੀ ਅਤੇ ਸਿੱਧੂ ਦੀ ਬੇਟੀ ਅਮਿਤੋਜ ਨਾਲ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਮਾਲਵਿੰਦਰ ਸਿੰਘ ਸਿੱਧੂ ਆਪਣੀ ਧੀ ਦੀ ਤਰਫੋਂ ਪੇਸ਼ੀ ‘ਤੇ ਹਾਜ਼ਰ ਸੀ, ਜਦਕਿ ਅਮਿਤੋਜ ਕੈਨੇਡਾ ‘ਚ ਸੀ।
ਹਰਪ੍ਰੀਤ ਸਿੰਘ ਦੀ ਮਾਂ ਨੇ ਕਤਲ ਕੇਸ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ ਪਰ ਪੁਲੀਸ ਜਾਂਚ ਵਿੱਚ ਉਸ ਰਿਸ਼ਤੇਦਾਰ ਦੀ ਭੂਮਿਕਾ ਸਾਹਮਣੇ ਨਹੀਂ ਆਈ।