Jasmine Akhtar Video : ਜੈਸਮੀਨ ਅਖਤਰ ਦਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚ ਸ਼ੁਮਾਰ ਹੈ। ਜੈਸਮੀਨ ਵੀ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਵਾਂਗ ਇੱਕ ਚੰਗੀ ਗਾਇਕਾ ਹੈ ਤੇ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਗਾਇਕਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਹਿੰਦੀ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਗਾਇਕੀ ਦੇ ਨਾਲ-ਨਾਲ ਜੈਸਮੀਨ ਅਖਤਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਜੈਸਮੀਨ ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ ‘ਤੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕਾ ਨੇ ਲਿਖਿਆ, ‘ Jag Suna Suna Laage 🎶’
ਇਸ ਵੀਡੀਓ ਦੇ ਵਿੱਚ ਤੁਸੀਂ ਜੈਸਮੀਨ ਨੂੰ ਹਿੰਦੀ ਫਿਲਮ ਦਾ ਗੀਤ ‘ਜੱਗ ਸੁਨਾ ਸੁਨਾ ਲਾਗੇ’ ਗਾਉਂਦੇ ਹੋਏ ਦੇਖ ਸਕਦੇ ਹੋ। ਜੈਸਮੀਨ ਦੀ ਆਵਾਜ਼ ‘ਚ ਇਹ ਹਿੰਦੀ ਗੀਤ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ, ਉਨ੍ਹਾਂ ਨੂੰ ਜੈਸਮੀਨ ਦੀ ਆਵਾਜ਼ ‘; ।
ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਗਾਇਕਾ ਦੀ ਇਸ ਵੀਡੀਓ ‘ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਫੈਨਜ਼ ਉਸ ‘ਤੇ ਪਿਆਰ ਲੁੱਟਾਉਂਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ਬਹੁਤ ਹੀ ਪਿਆਰੀ ਆਵਾਜ਼ ਹੈ ਤੁਹਾਡੀ ਜੈਸਮੀਨ ਜੀ, ਰੱਬ ਕਰੇ ਨਜ਼ਰ ਨਾਂ ਲੱਗੇ।’
ਜੈਸਮੀਨ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਨੇ ਹੁਣ ਤੱਕ ਕਈ ਪੰਜਾਬੀ ਹਿੱਟ ਗੀਤ ਗਾਏ ਹਨ। ਹਾਲ ਹੀ ਵਿੱਚ ਗਾਇਕਾ ਦਾ ਫ਼ਿਲਮ ‘ਗੋਡੇ-ਗੋਡੇ ਚਾਅ’ ਦਾ ਗੀਤ ਸੱਖੀਏ ਸਹੇਲੀਏ ਰਿਲੀਜ਼ ਹੋਇਆ ਹੈ। ਸਰੋਤਿਆਂ ਨੇ ਇਸ ਗੀਤ ਵਿੱਚ ਜੈਸਮੀਨ ਦੇ ਗਾਇਕੀ ਦੇ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਹੈ।