ਇਨਕਮ ਟੈਕਸ ਦੀ ਟੀਮ ਛਾਪਾ ਮਾਰਨ ਹਸਪਤਾਲ ਪਹੁੰਚੀ।
ਇਨਕਮ ਟੈਕਸ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਪੰਜਾਬ ਦੇ ਲੁਧਿਆਣਾ ਵਿੱਚ ਡਾਕਟਰ ਸੁਮਿਤਾ ਸੋਫਤ ਦੇ ਘਰ ਅਤੇ ਹਸਪਤਾਲ ਵਿੱਚ ਛਾਪਾ ਮਾਰਿਆ। ਅਧਿਕਾਰੀਆਂ ਨੂੰ ਵੱਡੀ ਮਾਤਰਾ ‘ਚ ਨਕਦੀ ਮਿਲੀ ਹੈ। ਟੈਕਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਘਰ ਅਤੇ ਹਸਪਤਾਲ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।
,
ਫਿਲਹਾਲ ਅਧਿਕਾਰੀ ਡਾ: ਸੁਮਿਤਾ ਸੋਫਤ ਤੋਂ ਨਕਦੀ ਦਾ ਹਿਸਾਬ ਕਿਤਾਬ ਵੀ ਮੰਗ ਰਹੇ ਹਨ। ਕਈ ਦਸਤਾਵੇਜ਼ ਅਧਿਕਾਰੀਆਂ ਦੇ ਹੱਥ ਲੱਗੇ ਹਨ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।