ਭੀਮ ਰਾਓ ਅੰਬੇਡਕਰ ਦੇ ਅਪਮਾਨ ਵਿਰੁੱਧ ਅੱਜ ਦਿੱਲੀ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਦਿੱਤੇ ਗਏ ਬਿਆਨ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਏਆਈ ਤਕਨੀਕ ਦੀ ਮਦਦ ਨਾਲ ਬਦਲ ਦਿੱਤਾ ਹੈ। ਇੰਨਾ ਹੀ ਨਹੀਂ ਕੇਜਰੀਵਾਲ ਦੀ ਵੀਡੀਓ ਨੂੰ ਐਡਿਟ ਕਰਕੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਐਸ.ਸੀ.-ਐਸ
,
ਅੰਮ੍ਰਿਤਸਰ ਪੁਲਸ ਨੇ ਕੇਜਰੀਵਾਲ ਖਿਲਾਫ ਗਲਤ ਤਰੀਕੇ ਨਾਲ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੇ ਦੋਸ਼ ‘ਚ 6 ਕੇਸ ਦਰਜ ਕੀਤੇ ਹਨ। ਇਸ ਤਹਿਤ ਥਾਣਾ ਡੀ ਡਿਵੀਜ਼ਨ ਵਿੱਚ ਰਾਜੇਸ਼ ਕੁਮਾਰ ਵਾਸੀ ਲਾਹੌਰੀ ਗੇਟ, ਥਾਣਾ ਇਸਲਾਮਾਬਾਦ ਵਿੱਚ ਡਾਕਟਰ ਇੰਦਰਪਾਲ ਸਿੰਘ ਵਾਸੀ ਮੋਹਿਨੀ ਪਾਰਕ, ਬੀ ਡਿਵੀਜ਼ਨ ਵਿੱਚ ਪੂਰਬੀ ਮੋਹਨ ਨਗਰ ਦੇ ਰਹਿਣ ਵਾਲੇ ਸੰਜੇ ਕੁਮਾਰ, ਥਾਣਾ ਛੇਹਰਟਾ ਦੇ ਰਹਿਣ ਵਾਲੇ ਸੰਨੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਛੇਹਰਟਾ ਵਿੱਚ ਸਥਾਨਕ ਗੇਟ ਹਕੀਮਾਂ ਦੇ ਰਹਿਣ ਵਾਲੇ ਪੰਕਜ ਅਤੇ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਵਿਭੋਰ ਆਨੰਦ ਨਾਮ ਦੇ ਵਿਅਕਤੀ ਤੋਂ ਇਲਾਵਾ ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 192, 336(4), 352, 353(2) ਬੀਐਨਐਸ, 65 ਆਈਟੀ ਐਕਟ, 3(1)ਆਰ, 3(1)ਯੂ, 192, 336 (4), 352, 353(2) ਬੀ.ਐਨ.ਐਸ. 3(1)ਵੀ ਅਤੇ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਭੀਮ ਰਾਓ ਅੰਬੇਡਕਰ ਦੇ ਅਪਮਾਨ ਵਿਰੁੱਧ ਅੱਜ ਦਿੱਲੀ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ।
ਜਾਣੋ ਕੀ ਹੋਇਆ ਬਿਆਨ ‘ਚ
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਡਾਕਟਰ ਅੰਬੇਡਕਰ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਸੀ। ਅੰਮ੍ਰਿਤਸਰ ਦੇ ਐਸਸੀ-ਐਸਟੀ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਦੀ ਵੀਡੀਓ ਕੁਝ ਲੋਕਾਂ ਵੱਲੋਂ ਐਡਿਟ ਕਰਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਅਤੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਨ ਅਤੇ ਮਾਹੌਲ ਖ਼ਰਾਬ ਕਰਨ ਲਈ ਕੀਤੀ ਗਈ ਹੈ, ਜਿਸ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਸੰਪਾਦਿਤ ਵੀਡੀਓ ‘ਚ ਕੇਜਰੀਵਾਲ ਨੂੰ ਭਾਈਚਾਰਾ ਅਤੇ ਕਿਸਾਨਾਂ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਦਿਖਾਇਆ ਗਿਆ ਹੈ, ਜੋ ਕਿ ਫਰਜ਼ੀ ਹੈ।