Home ਵਿਦੇਸ਼ SOI ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਦਰਬਾਰ ਸਾਹਿਬ ਟੇਕਿਆ ਨਤਮਸਤਕ | ActionPunjab

SOI ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਦਰਬਾਰ ਸਾਹਿਬ ਟੇਕਿਆ ਨਤਮਸਤਕ | ActionPunjab

0
SOI ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਦਰਬਾਰ ਸਾਹਿਬ ਟੇਕਿਆ ਨਤਮਸਤਕ | ActionPunjab

[ad_1]

ਪੀਟੀਸੀ ਨਿਊਜ਼ ਡੈਸਕ: ਸ਼੍ਰੋਮਣੀ ਅਕਾਲੀ ਦਲ (Akali dal) ਵਿਦਿਆਰਥੀ ਜਥੇਬੰਦੀ (Student Organization) ਐਸਓਆਈ (SOI) ਦੇ ਕੌਮੀ ਪ੍ਰਧਾਨ ਨਿਯੁਕਤ ਹੋਏ ਰਣਬੀਰ ਸਿੰਘ ਢਿੱਲੋਂ (Ranbir Singh Dhillon) ਬੁੱਧਵਾਰ ਆਪਣੇ ਸਾਥੀਆਂ ਸਮੇਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਮੱਥਾ ਟੇਕ ਕੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।

ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਿਸ ਲਈ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ‘ਤੇ ਆ ਕੇ ਮੱਥਾ ਟੇਕਣ ਪਹੁੰਚ ਹਨ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਰਡਰ ਦੀ ਸਥਿਤੀ ਦਿਨ ਪ੍ਰਤੀ ਦਿਨ ਵੱਧ ਤੋਂ ਖਰਾਬ ਹੁੰਦੀ ਜਾ ਰਹੀ ਹੈ, ਆਏ ਦਿਨ ਕਤਲ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਘਟੀਆ ਰਾਜਨੀਤੀ ਵਾਲਿਆਂ ਨੂੰ ਪਰਮਾਤਮਾ ਖੁਦ ਸਜ਼ਾ ਦੇਵੇਗਾ

ਉਨ੍ਹਾਂ ਨੇ ਕਿਹਾ ਕਿ ਜੋ ਬਰਗਾੜੀ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਉਸ ਵਿੱਚ ਗ੍ਰਹਿ ਵਿਭਾਗ ਦਾ ਕਿਸੇ ਵੀ ਤਰੀਕੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਅਤੇ ਦੂਸਰੇ ਪਾਸੇ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਨੇ ਜੋ ਰਿਪੋਰਟ ਪੇਸ਼ ਕੀਤੀ ਸੀ, ਉਹ ਸਾਫ ਤੌਰ ‘ਤੇ ਸਾਬਿਤ ਹੁੰਦਾ ਸੀ ਕਿ ਉਹ ਰਿਪੋਰਟ ਇੱਕ ਰਾਜਨੀਤਿਕ ਤੋਂ ਪ੍ਰੇਰਿਤ ਹੈ, ਜਿਸ ਕਰਕੇ ਉਸ ਰਿਪੋਰਟ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਿੱਟਾਂ ਬਣੀਆਂ ਕੋਈ ਵੀ ਸਿੱਟ ਅਕਾਲੀ ਦਲ ਦੇ ਕਿਸੇ ਲੀਡਰ ਜਾਂ ਕਿਸੇ ਵਰਕਰ ਦੇ ਉੱਪਰ ਦੋਸ਼ ਸਾਬਿਤ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ‘ਤੇ ਜਿਹੜੀਆਂ ਪਾਰਟੀਆਂ ਨੇ ਵੀ ਗੰਦੀ ਰਾਜਨੀਤੀ ਕੀਤੀ ਹੈ, ਪਰਮਾਤਮਾ ਉਨ੍ਹਾਂ ਨੂੰ ਖੁਦ ਸਜ਼ਾ ਦਵੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਉਸ ਦੌਰਾਨ ਉਹ ਐਸਓਆਈ ਤੋਂ ਜਿਸ ਤਰੀਕੇ ਦਾ ਸਹਿਯੋਗ ਮੰਗਣਗੇ, ਉਸੇ ਤਰੀਕੇ ਹੀ ਆਪਣਾ ਸਹਿਯੋਗ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੋਕ ਸਭਾ ਚੋਣਾਂ ਆ ਰਹੀਆਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੱਡੀ ਜਿੱਤ ਮਿਲੇਗੀ।

[ad_2]

LEAVE A REPLY

Please enter your comment!
Please enter your name here