Actionpunjab

Action Punjab Logo
Breaking News

ਪੰਜਾਬ ਵਿੱਚ ਕੋਹਰੇ ਦੌਰਾਨ ਜੀਵਨ ਰੱਖਿਆ ਬਣੀ ਸੜਕ ਸੁਰੱਖਿਆ ਫੋਰਸ, ਹਜ਼ਾਰਾਂ ਜਾਨਾਂ ਬਚਾਉਣ ਵਿੱਚ ਨਿਭਾ ਰਹੀ ਅਹਿਮ ਭੂਮਿਕਾ

ਸੜਕ ਸੁਰੱਖਿਆ ਫੋਰਸ ਵੱਲੋਂ ਹਾਈਵੇਅ ਅਤੇ ਮੁੱਖ ਸੜਕਾਂ ‘ਤੇ 24×7 ਪੈਟਰੋਲਿੰਗ ਕੀਤੀ ਜਾਂਦੀ ਹੈ। ਇਸ ਦੌਰਾਨ ਨਾ ਸਿਰਫ ਵਾਹਨ ਚਾਲਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ, ਬਲਕਿ ਕਿਸੇ ਵੀ ਹਾਦਸੇ ਦੀ ਸਥਿਤੀ ਵਿੱਚ ਟੀਮ ਕੁਝ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਕੇ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਤੁਰੰਤ ਫਸਟ ਏਡ ਦਿੰਦੀ ਹੈ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਦੀ ਹੈ।

ਜਲੰਧਰ: ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ (SSF) ਅੱਜ ਦੇ ਸਮੇਂ ਵਿੱਚ ਇੱਕ ਜੀਵਨਰੱਖਿਆ ਪ੍ਰਣਾਲੀ ਵਜੋਂ ਸਾਹਮਣੇ ਆਈ ਹੈ। ਖਾਸ ਕਰਕੇ ਠੰਡ ਦੇ ਮੌਸਮ ਦੌਰਾਨ ਪੈਂਦੇ ਸੰਘਣੇ ਕੋਹਰੇ ਅਤੇ ਖਰਾਬ ਮੌਸਮ ਵਿੱਚ ਜਦੋਂ ਸੜਕ ਹਾਦਸਿਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਤਾਂ ਉਸ ਵੇਲੇ SSF ਦੀ ਮੌਜੂਦਗੀ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਸੜਕ ਸੁਰੱਖਿਆ ਫੋਰਸ (SSF) ਵੱਲੋਂ ਹਾਈਵੇਅ ਅਤੇ ਮੁੱਖ ਸੜਕਾਂ ‘ਤੇ 24×7 ਪੈਟਰੋਲਿੰਗ ਕੀਤੀ ਜਾਂਦੀ ਹੈ। ਇਸ ਦੌਰਾਨ ਨਾ ਸਿਰਫ ਵਾਹਨ ਚਾਲਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ, ਬਲਕਿ ਕਿਸੇ ਵੀ ਹਾਦਸੇ ਦੀ ਸਥਿਤੀ ਵਿੱਚ ਟੀਮ ਕੁਝ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਕੇ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਤੁਰੰਤ ਫਸਟ ਏਡ ਦਿੰਦੀ ਹੈ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਦੀ ਹੈ।
ਐਕਸ਼ਨ ਪੰਜਾਬ ਨਿਊਜ਼ ਨਾਲ ਗੱਲਬਾਤ ਦੌਰਾਨ ਸੜਕ ਸੁਰੱਖਿਆ ਫੋਰਸ ਜਲੰਧਰ ਰੇਂਜ ਦੇ ਇੰਸਪੈਕਟਰ ਇਮਾਨੂਏਲ ਮਸੀਹ ਨੇ ਦੱਸਿਆ ਕਿ ਕੋਹਰੇ ਦੌਰਾਨ ਸਭ ਤੋਂ ਵੱਡੀ ਸਮੱਸਿਆ ਜ਼ੀਰੋ ਵਿਜ਼ੀਬਿਲਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ SSF ਦੀਆਂ ਟੀਮਾਂ 24 ਘੰਟੇ ਤਾਇਨਾਤ ਰਹਿੰਦੀਆਂ ਹਨ ਅਤੇ ਜਿਵੇਂ ਹੀ ਕੋਈ ਕਾਲ ਆਉਂਦੀ ਹੈ ਤਾਂ 5 ਤੋਂ 10 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਦੀ ਤੁਰੰਤ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੇ ਮੁਤਾਬਕ “ਜਿੰਨੀ ਜਲਦੀ ਮਰੀਜ਼ ਹਸਪਤਾਲ ਪਹੁੰਚਦਾ ਹੈ, ਉੱਨੀ ਹੀ ਜ਼ਿਆਦਾ ਉਸ ਦੀ ਜਾਨ ਬਚਣ ਦੇ ਮੌਕੇ ਵੱਧ ਜਾਂਦੇ ਹਨ । ਇਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।”
Scroll to Top