Actionpunjab

Action Punjab Logo
Breaking News

ਲੋਕਾਂ ਵੱਲੋਂ ਮਿਲੀ ਜਿੰਮੇਵਾਰੀ ਨੂੰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹ ਰਿਹਾ ਹਾਂ : ਸਪੀਕਰ ਸੰਧਵਾਂ



ਕੋਟਕਪੂਰਾ19 ਫਰਵਰੀ 2026()  ਮੁਹੱਲਾ ਵਿਕਾਸ ਕਮੇਟੀ ਢਿੱਲੋਂ ਕਲੋਨੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਸਨਮਾਨ ਵਿੱਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁਹੱਲੇ ਦੇ ਵਸਨੀਕਾਂ ਵੱਲੋਂ ਆਪਣੀਆਂ ਰਹਿੰਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਪੀਕਰ ਸੰਧਵਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂਜਿਨ੍ਹਾਂ ਦਾ ਮੌਕੇ ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਹੱਲ ਕਰਵਾਇਆ ਗਿਆ।

ਵਿਕਾਸ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬਰਾੜ ਦੇ ਗ੍ਰਹਿ ਵਿਖੇ ਹੋਏ ਇਸ ਸਮਾਗਮ ਦੌਰਾਨ ਧਨਵੰਤ ਸਿੰਘ ਖਹਿਰਾ ਨੇ ਕਿਹਾ ਕਿ ਸਪੀਕਰ ਸ. ਸੰਧਵਾਂ ਨੇ ਢਿੱਲੋਂ ਕਲੋਨੀ ਦੇ ਵਸਨੀਕਾਂ ਦੀ ਪਿਛਲੇ ਚਾਰ ਦਹਾਕਿਆਂ ਤੋਂ ਲੰਬਿਤ ਪਈ ਗਲੀਆਂ ਅਤੇ ਨਾਲੀਆਂ ਦੀ ਗੰਭੀਰ ਸਮੱਸਿਆ ਦਾ ਪੱਕਾ ਅਤੇ ਮਿਆਰੀ ਹੱਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਕਈ ਸਰਕਾਰਾਂ ਅਤੇ ਚੁਣੇ ਨੁਮਾਇੰਦਿਆਂ ਕੋਲ ਗੁਹਾਰ ਲਗਾਉਣ ਦੇ ਬਾਵਜੂਦ ਇਹ ਸਮੱਸਿਆ ਹੱਲ ਨਹੀਂ ਹੋ ਸਕੀ ਸੀਪਰ ਸ. ਸੰਧਵਾਂ ਦੀ ਦੂਰਦਰਸ਼ੀ ਸੋਚ ਅਤੇ ਇਮਾਨਦਾਰ ਕੋਸ਼ਿਸ਼ਾਂ ਸਦਕਾ ਇਹ ਕਾਰਜ ਸਫਲਤਾਪੂਰਵਕ ਪੂਰਾ ਹੋਇਆ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਚਿੱਕੜ ਅਤੇ ਗੰਦਗੀ ਦੀ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀ ਹੁਣ ਸਾਫ਼-ਸੁਥਰੀਆਂ ਅਤੇ ਸੁਚੱਜੀਆਂ ਗਲੀਆਂ ਨਾਲ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿਲੇ ਸਨਮਾਨ ਲਈ ਢਿੱਲੋਂ ਕਲੋਨੀ ਦੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਮਿਹਨਤਲਗਨ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਕਾਸ ਕਾਰਜ ਇਮਾਨਦਾਰੀ ਨਾਲ ਕਰਵਾਏ ਜਾਣ ਤਾਂ ਉਹ ਲੰਮੇ ਸਮੇਂ ਤੱਕ ਟਿਕਾਊ ਰਹਿੰਦੇ ਹਨ ਅਤੇ ਲੋਕਾਂ ਨੂੰ ਅਸਲੀ ਲਾਭ ਮਿਲਦਾ ਹੈ। ਗੁਰੂ ਜੀ ਦੀ ਕਿਰਪਾ ਅਤੇ ਲੋਕਾਂ ਦੇ ਸਹਿਯੋਗ ਨਾਲ ਮਿਲੀ ਸੇਵਾ ਦੇ ਮੌਕੇ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।

ਅੰਤ ਵਿੱਚ ਢਿੱਲੋਂ ਕਲੋਨੀ ਦੇ ਵਸਨੀਕਾਂ ਵੱਲੋਂ ਸਪੀਕਰ ਸੰਧਵਾਂ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲਮਾ. ਖਰੈਤੀ ਲਾਲ ਸ਼ਰਮਾਮਾ. ਗੁਰਵਿੰਦਰ ਸਿੰਘਬਲਤੇਜ ਸਿੰਘ ਸਾਬਕਾ ਸਰਪੰਚਮਾਸਟਰ ਮਨਜੀਤ ਸਿੰਘ ਔਲਖਹਰਜੀਤ ਸਿੰਘ ਵਾਲੀਆਗੁਰਦਿੱਤਾ ਖਾਨਬਲਵੀਰ ਸਿੰਘ ਲੰਭਵਾਲੀਤਰਲੋਕ ਸਿੰਘਗੁਰਦੇਵ ਸਿੰਘਬਸੰਤ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। 

Scroll to Top