Actionpunjab

Action Punjab Logo
Breaking News

ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ 'ਆਪ' ਵਿੱਚ ਸ਼ਾਮਲ



*ਚੰਡੀਗੜ੍ਹ 25 ਅਪ੍ਰੈਲ 2026* ਕਬੱਡੀ ਖਿਡਾਰੀ ਅਤੇ ਮਸ਼ਹੂਰ ਸਟੌਪਰ ਪਾਲਾ ਜਲਾਲਪੁਰੀਆ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਖੇਡ ਜਗਤ ਦੀ ਇਸ ਨਾਮੀ ਹਸਤੀ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਲਾ ਜਲਾਲਪੁਰੀਆ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਪਾਲਾ ਜਲਾਲਪੁਰੀਆ ਕਬੱਡੀ ਦੀ ਦੁਨੀਆ ਵਿੱਚ ਆਪਣੀ ਬਿਹਤਰੀਨ ਤਕਨੀਕ ਅਤੇ ‘ਕਲੋਜ਼ ਫਾਈਟਰ’ ਦੇ ਨਾਮ ਤੋਂ ਮਸ਼ਹੂਰ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਲਾਲਪੁਰੀਆ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪਾਲਾ ਨੇ ਹਮੇਸ਼ਾ ਖੇਡ ਦੇ ਮੈਦਾਨ ਵਿੱਚ ਪੰਜਾਬ ਦੀ ਸ਼ਾਨ ਵਧਾਈ ਹੈ ਅਤੇ ਹੁਣ ਉਹ ਜਨ ਸੇਵਾ ਦੇ ਮੈਦਾਨ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਸਾਡੀ ਸਰਕਾਰ ਲਗਾਤਾਰ ਖਿਡਾਰੀਆਂ ਨੂੰ ਮਾਣ-ਸਤਿਕਾਰ ਦੇਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ ਹੈ। ਪਾਲਾ ਦੇ ਪਾਰਟੀ ਵਿੱਚ ਆਉਣ ਨਾਲ ਸੂਬੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਵੇਗਾ। 

Scroll to Top