Actionpunjab

Action Punjab Logo
Breaking News

ਵੱਖ ਵੱਖ ਧਾਰਮਿਕ ਸੰਸਥਾਵਾਂ ਵਲੋਂ ਸਪੀਕਰ ਸੰਧਵਾਂ ਦਾ ਸਨਮਾਨ



ਕੋਟਕਪੂਰਾ 26 ਅਪ੍ਰੈਲ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਅਤੇ ਪਵਿੱਤਰਤਾ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸਖ਼ਤ ਕਾਨੂੰਨਾਂ ਦੇ ਮੱਦੇਨਜ਼ਰ, ਅੱਜ ਗੁਰਦੁਆਰਾ ਸ਼੍ਰੋਮਣੀ ਸੰਗਤ ਸਾਹਿਬ, ਜਲਾਲੇਆਣਾ ਰੋਡ , ਗੁਰਦੁਆਰਾ ਸਾਹਿਬ ਪਿੰਡ ਦੇਵੀਵਾਲਾ ਦੀ ਸੰਗਤ, ਗੁਰਦੁਆਰਾ ਸਾਹਿਬ ਭਗਤ ਬਾਬਾ ਨਾਮਦੇਵ ਜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਮਿਲੇ ਮਾਣ-ਸਨਮਾਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ। 

ਸਪੀਕਰ ਸੰਧਵਾਂ ਨੇ ਕਿਹਾ ਕਿ ਸੂਬੇ ਵਿੱਚ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਜਾਗਰਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਲਾਗੂ ਕੀਤਾ ਹੈ। 

 ਇਸ ਨਵੇਂ ਸੋਧ ਬਿੱਲ ਨੂੰ ਬੇਹੱਦ ਬਾਰੀਕੀ ਅਤੇ ਮਜ਼ਬੂਤ ਕਾਨੂੰਨੀ ਨੁਕਤਿਆਂ ਨਾਲ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਹਰਪ੍ਰੀਤ ਸਿੰਘ ਖਾਲਸਾ, ਅਮਨ ਸੰਧੂ, ਬਾਬਾ ਇੰਦਰਪਾਲ ਸਿੰਘ ਜੀ ਦੇਵੀ ਵਾਲ਼ਾ, ਸੁਦਾਗਰ ਸਿੰਘ ਖਾਲਸਾ, ਹਰਨੇਕ ਸਿੰਘ ਦੇਵੀ ਵਾਲ਼ਾ, ਪ੍ਰਣਾਮ ਸਿੰਘ, ਸਰਪੰਚ ਮੇਲਾ ਸਿੰਘ, ਸ਼ਰਨਜੀਤ ਸਿੰਘ ਮੂਕਰ, ਮੇਜਰ ਸਿੰਘ ਚੰਡੀਗੜ੍ਹ ਟੇਲਰ, ਸੋਨੀ ਦੇਵੀ ਵਾਲ਼ਾ, ਸਰਪੰਚ ਨਿਰਭੈ ਸਿੰਘ ਕੋਠੇ ਇੰਦਰ ਸਿੰਘ ਵਾਲਾ ਹਾਜ਼ਰ ਸਨ। 

Scroll to Top