Actionpunjab

Action Punjab Logo
Breaking News

Punjab

Punjab

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ 'ਚ ਗਲੀਆਂ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 1 ਮਾਰਚ:ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 13 ਵਿੱਚ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਵਿੱਚ ਬਲਾਕ ਟਾਈਲਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਲਾਕੇ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਵਿਧਾਇਕ ਜਿੰਪਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਾਰਡ ਨੰਬਰ 13 ਵਿੱਚ ਬਹੁਤ ਸਾਰੀਆਂ ਗਲੀਆਂ ਖਸਤਾ ਹਾਲਤ ਵਿੱਚ ਸਨ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਬਲਾਕ ਟਾਈਲਾਂ ਲਗਾਉਣ ਨਾਲ ਨਾ ਸਿਰਫ਼ ਗਲੀਆਂ ਮਜ਼ਬੂਤ ਅਤੇ ਸੁੰਦਰ ਹੋਣਗੀਆਂ ਸਗੋਂ ਡਰੇਨੇਜ ਦੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹਿਰੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਹਰੇਕ ਵਾਰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।ਵਿਧਾਇਕ ਜਿੰਪਾ ਨੇ ਸਥਾਨਕ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਰਡ ਨੰਬਰ 13 ਸਮੇਤ ਪੂਰੇ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਜਤਿੰਦਰ ਕੌਰ ਪਿੰਕੀ, ਕੌਂਸਲਰ ਚੰਦਰਵਤੀ ਦੇਵੀ, ਨਵੀਨ, ਗੰਗਾ ਪ੍ਰਸਾਦ, ਅਜੀਤ ਸਿੰਘ ਲੱਕੀ ਅਤੇ ਕਰਨੈਲ ਸਿੰਘ ਵੀ ਮੌਜੂਦ ਸਨ। ਮੌਜੂਦ ਪਤਵੰਤਿਆਂ ਨੇ ਇਸ ਪਹਿਲਕਦਮੀ ਲਈ ਵਿਧਾਇਕ ਜਿੰਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਸਿੱਧਾ ਲਾਭ ਹੋਵੇਗਾ। 

Punjab

ਧਾਲੀਵਾਲ ਨੇ ਕੇਜਰੀਵਾਲ ਤੇ ਸਿਸੋਦੀਆ ਨਾਲ ਮੁਲਾਕਾਤ ਕਰਕੇ " ਆਪ" ਪੰਜਾਬ ਇਕਾਈ ਵੱਲੋਂ ਦਿੱਤੀ ਵਧਾਈ

ਅੰਮ੍ਰਿਤਸਰ/ ਅਜਨਾਲਾ,1 ਮਾਰਚ (  ) – ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਨਾਲ ਉਚੇਚੇ ਤੌਰ ਤੇ ਨਿੱਜੀ ਮੁਲਾਕਾਤ ਕੀਤੀ ਅਤੇ ਮੁਲਾਕਾਤ ਦੌਰਾਨ ਦਿੱਲੀ ਦੀ ਇੱਕ ਅਦਾਲਤ ਦੇ ਸੀ ਬੀ ਆਈ ਵਲੋਂ ਦਰਜ ਕਥਿਤ ਬੇਬੁਨਿਆਦ ਮਾਮਲੇ ਚ ਆਏ ਬਾਇੱਜ਼ਤ ਬਰੀ ਹੋਣ ਦੇ ਫੈਸਲੇ ਦਾ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਤੇ “ਆਪ” ਪੰਜਾਬ ਇਕਾਈ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਅਦਾਲਤ ਵਲੋਂ ਉਨ੍ਹਾਂ ( ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ) ਦੀ ਕੱਟੜ ਇਮਾਨਦਾਰ ਰਾਜਨੀਤੀ ‘ਤੇ ਮੋਹਰ ਲਗਾਏ ਜਾਣ ਨਾਲ ਜਿੱਥੇ ਪੰਜਾਬ ਚ ਮੁੱਖ ਮੰਤਰੀ ਸ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਵੱਛ ਪ੍ਰਸ਼ਾਸ਼ਨ, ਬਹੁ ਵਿਕਾਸ, ਰੁਜ਼ਗਾਰ ਤੇ ਲੋਕ ਸਹੂਲਤਾਂ ਸਕੀਮਾਂ ਸਮੇਤ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗ਼ਸਟਰਾਂ ਵਿਰੁੱਧ ਅਪ੍ਰੇਸ਼ਨ ਪਰਿਹਾਰ ਨੂੰ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਮਿਲੇਗੀ, ਉਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਚ ਹੋਰ ਨਵੇਂ ਖੂਨ ਦਾ ਸੰਚਾਰ ਹੋਣ ਨਾਲ ਨਵੀਂ ਜਾਨ ਪਏਗੀ। ਮੁਲਾਕਤ ਉਪਰੰਤ ਗੱਲਬਾਤ ਦੌਰਾਨ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਨੂੰ ਅਦਾਲਤ ਵੱਲੋਂ ਬਾਇੱਜ਼ਤ ਬਰੀ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਰਾਜਨੀਤੀ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੌਮੀ ਪੱਧਰ ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਬਦਨਾਮ ਕੀਤੇ ਜਾਣ ਦੇ ਨਾਕਾਰਤਮਿਕ ਤੇ ਗੁੰਮਰਾਹਕੁੰਨ ਪਰਚਾਰ ਚ ਵਿਰੋਧੀ ਧਿਰ ਭਾਜਪਾ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਹੈ। ਸ. ਧਾਲੀਵਾਲ ਨੇ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਨੂੰ ਅਦਾਲਤ ਵਲੋਂ ਬਾਇੱਜ਼ਤ ਬਰੀ ਕੀਤੇ ਜਾਣ ਲਈ ਦਿੱਤੇ ਸਨਮਾਨਜਨਕ ਫੈਸਲੇ ਨੂੰ ਅਧਾਰ ਬਣਾ ਕੇ ਕਾਂਗਰਸ,ਭਾਜਪਾ ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੱਖਰੇ ਵੱਖਰੇ ਤੌਰ ਤੇ ਕੀਤੀ ਜਾ ਰਹੀ ਬੇਲੋੜੀ ਨੁਕਤਾਚੀਨੀ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਅਸਲ ਚ ਅਦਾਲਤ ਦੇ ਆਪ ਦੀ ਸੀਨੀਅਰ ਲੀਡਰਸ਼ਿਪ ਦੇ ਹੱਕ ਚ ਸਨਮਾਨ ਭਰਪੂਰ ਇਤਿਹਾਸਿਕ ਫੈਸਲੇ ਨਾਲ ਅਗਲੇ ਸਾਲ 2027 ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਇਨ੍ਹਾਂ ਵਿਰੋਧੀ ਰਾਜਸੀ ਧਿਰਾਂ ਨੂੰ ਕੰਧ ਤੇ ਸਾਫ਼ ਲਿਖੀ ਤੇ ਪੜ੍ਹੀ ਜਾ ਰਹੀ ਆਪਣੀ ਬੁਰੀ ਤਰ੍ਹਾਂ ਹਾਰ ਨੂੰ ਵੇਖਕੇ  ਬੁਖਲਾਹਟ ਖਾਹ ਰਹੀ ਹੈ। ਉਹਨਾਂ ਨੇ ਇਨ੍ਹਾਂ ਸੂਬਾਈ ਵਿਰੋਧੀ ਧਿਰਾਂ ਦੀ ਘੇਰਾਬੰਦੀ ਕਰਦਿਆਂ ਇਹ ਵੀ ਪੁੱਛਿਆ ਕਿ ਜੇਕਰ ਵੱਖ ਵੱਖ ਮੁਕਦਮੇਬਾਜ਼ੀ ਕੇਸਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਧਿਰਾਂ ਦੇ ਸੀਨੀਅਰ ਆਗੂਆਂ ਹੱਕ ਚ ਅਦਾਲਤਾਂ ਫੈਸਲੇ ਸੁਣਾ ਕੇ ਲੋਕ ਸਭਾ ਮੈਂਬਰੀ ਤੱਕ ਬਹਾਲ ਕਰਨ ਸਮੇਤ ਹੋਰ ਮਾਮਲਿਆਂ ਚ ਰਾਹਤ ਦੇਣ ਤਾਂ ਗੁੜ ਵਾਂਗ ਮਿੱਠੇ ਤੇ ਸੱਚ ਦੀ ਜਿੱਤ ਦੇ ਫੈਸਲੇ ਹਨ ਅਤੇ ਜੇਕਰ “ਆਪ” ਲੀਡਰਸ਼ਿਪ ਵਿਰੁੱਧ ਰਾਜਸੀ ਬਦਲਾਖੋਰੀ ਤਹਿਤ ਬਣਾਏ ਕੇਸ ਰੱਦ ਕਰ ਦਿੱਤੇ ਜਾਣ ਤਾਂ ਕੌੜੇ। ਸ. ਧਾਲੀਵਾਲ ਨੇ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਦੇ ਹੱਕ ਚ ਨਿਆਂ ਦੇ ਆਏ ਇਸ ਫੈਸਲੇ ਨੂੰ ਸ਼ੁੱਧ ਸੋਨੇ ਵਾਂਗ 100 ਫ਼ੀਸਦ ਖ਼ਰਾ ਕਰਾਰ ਦਿੱਤਾ ਅਤੇ ਕਿਹਾ ਕਿ ਸੱਚ ਨੂੰ ਪ੍ਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਕੈਪਸਨ: ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਨੂੰ ਬਾਇੱਜ਼ਤ ਬਰੀ ਹੋਣ ‘ਤੇ ਨਿੱਜੀ ਮੁਲਾਕਾਤ ਦੌਰਾਨ ਬੁੱਕੇ ਭੇਂਟ ਕਰਕੇ “ਆਪ” ਪੰਜਾਬ ਵਲੋਂ ਵਧਾਈ ਦਿੰਦੇ ਹੋਏ। 

Punjab

ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪ ਆਯੋਜਿਤ

ਲੁਧਿਆਣਾ, 01 ਮਾਰਚ :   ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਬਾਬਾ ਦੀਪ ਸਿੰਘ ਨਗਰ ਵਿਚ ਮੁਖ ਮੰਤਰੀ ਸਿਹਤ ਬੀਮਾ  ਯੋਜਨਾ ਕਾਰਡ ਦਾ ਕੈਂਪ ਸਰਦਾਰ ਜੀਵਨ ਸਿੰਘ ਸੰਗੋਵਾਲ ਐੱਮ ਐੱਲ ਏ ਹਲਕਾ ਗਿੱਲ ਦੀ ਰਹਿਨੁਮਾਈ ਹੇਠ ਲਗਾਇਆ ਗਿਆ ।ਇਸ ਕੈਂਪ ਦਾ ਮੁਹੱਲੇ ਦੇ ਲ਼ੋਕਾਂ ਨੇ ਪੂਰਾ ਲਾਭ ਉਠਾਇਆ ।ਇਹ ਕੈਂਪ ਗ੍ਰਾਮ ਪੰਚਾਇਤ ਅਤੇ ਯੂਥ ਕਲੱਬ ਬਾਬਾ ਦੀਪ ਸਿੰਘ ਨਗਰ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਸ ਕੈਂਪ ਮੌਕੇ ਸਰਪੰਚ ਹਰਮੇਸ਼ ਸਿੰਘ ,ਪ੍ਰਭਜੋਤ ਸਿੰਘ(ਪੰਚ), ਸੁਰਿੰਦਰ ਸ਼ਰਮਾ(ਪੰਚ), ਦਵਿੰਦਰ ਸਿੰਘ (ਪੰਚ),ਚੰਦਨ ਕੁਮਾਰ, ਸੁਖਦੀਪ ਸਿੰਘ ਅਤੇ ਯੂਥ ਕਲੱਬ ਦੇ ਪ੍ਰਧਾਨ ਹਨਦੀਪ ਸ਼ਰਮਾ ਮੌਜੂਦ ਰਹੇ ।ਕੈਂਪ ਵਿਚ ਆਏ ਲੋਕਾਂ ਨੇ ਮੁਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਹਲਕੇ ਦੇ ਐੱਮ ਐੱਲ ਏ ਜੀਵਨ ਸਿੰਘ ਸੰਗੋਵਾਲ ਦਾ ਵਿਸ਼ੇਸ਼  ਧੰਨਵਾਦ ਕੀਤਾ ।ਇਸ ਕੈਂਪ ਵਿਚ ਸਪੋਰਟਸ ਵਿੰਗ ਲੁਧਿਆਣਾ ਦੀ ਪ੍ਰਧਾਨ ਸੋਨੀਆ ਅਲੱਗ ਵਿਸ਼ੇਸ਼ ਤੌਰ ਤੇ ਪਹੁੰਚੇ ।    

Punjab

ਵਿਰਾਸਤ-ਏ-ਖਾਲਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਤਿੰਨ ਦਿਨਾਂ ਕ੍ਰਾਫਟ ਮੇਲੇ ਦਾ ਆਯੋਜਨ

ਸ੍ਰੀ ਅਨੰਦਪੁਰ ਸਾਹਿਬ 01 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵਿਰਾਸਤ-ਏ-ਖਾਲਸਾ ਵਿਖੇ 1 ਮਾਰਚ ਤੋਂ 3 ਮਾਰਚ 2026 ਤੱਕ ਤਿੰਨ ਦਿਨਾਂ ਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਜ਼ਿਲ੍ਹਾ ਰੂਪਨਗਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਉਪਰਾਲੇ ਦਾ ਮੁੱਖ ਉਦੇਸ਼ ਪੇਂਡੂ ਮਹਿਲਾਵਾਂ ਅਤੇ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਮੰਚ ਪ੍ਰਦਾਨ ਕਰਨਾ ਸੀ।       ਕਰਾਫਟ ਮੇਲੇ ਦੌਰਾਨ ਫੁਲਕਾਰੀ, ਨੀਟਿੰਗ ਪ੍ਰੋਡਕਟ, ਹਲਦੀ, ਅਚਾਰ, ਮੁਰੱਬੇ, ਚਟਣੀਆਂ, ਆਯੁਰਵੈਦਿਕ ਦਵਾਈਆਂ ਅਤੇ ਫੂਡ ਸਟਾਲਾਂ ਸਮੇਤ ਕੁੱਲ 30 ਸਟਾਲਾਂ ਲਗਾਈਆਂ ਗਈਆਂ। ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਉਤਪਾਦਾਂ ਰਾਹੀਂ ਆਪਣੀ ਕਲਾ ਅਤੇ ਹੁਨਰਮੰਦੀ ਦਾ ਪ੍ਰਦਰਸ਼ਨ ਕੀਤਾ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।      ਇਸ ਤੋਂ ਇਲਾਵਾ ਕਰਾਫਟ ਮੇਲੇ ਦੌਰਾਨ ਡਾਇਰੀ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਲੀਡ ਬੈਂਕ, ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ, ਐਸ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਡੀ-ਅਡੀਕਸ਼ਨ ਸੈਂਟਰ ਰੂਪਨਗਰ, ਜ਼ਿਲ੍ਹਾ ਉਦਯੋਗ ਕੇਂਦਰ, ਬਾਗਬਾਨੀ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੈਡ ਕਰਾਸ ਅਤੇ ਐਨ.ਯੂ.ਐਲ.ਐਮ. ਰੂਪਨਗਰ ਆਦਿ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਲੋਕ ਭਲਾਈ ਸਕੀਮਾਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ।      ਕਰਾਫਟ ਮੇਲੇ ਦੌਰਾਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰ ਜਯੋਤੀ ਸਿੰਘ ਅਤੇ ਅਸਿਸਟੈਂਟ ਕਮਿਸ਼ਨਰ ਅਭਿਮੰਨਯੂ ਮਲਿਕ ਵੱਲੋਂ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪੇਂਡੂ ਆਜੀਵਿਕਾ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਦੇ ਹਨ । 

Punjab

ਪੰਜਾਬ ਸਰਕਾਰ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਤਾ, ਕੁਸ਼ਲਤਾ ਤੇ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕਰ ਰਹੀ ਹੈ ਤਕਨਾਲੋਜੀ ਦੀ ਵਰਤੋਂ: ਅਮਨ ਅਰੋੜਾ

ਚੰਡੀਗੜ੍ਹ, 1 ਮਾਰਚ:ਨਾਗਰਿਕ-ਕੇਂਦ੍ਰਿਤ ਸੁਧਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਵਿੱਚ ਤਕਨਾਲੋਜੀ ਦੀ ਵਰਤੋਂ ਵਿੱਚ ਮੋਹਰੀ ਪਹਿਲਕਦਮੀਆਂ ਕਰਨ ਲਈ ਤਕਨਾਲੋਜੀ ਸਭਾ 2026 ਦੌਰਾਨ ਵੱਕਾਰੀ “ਡਿਜੀਟਲ ਐਕਸੀਲੈਂਸ” ਐਵਾਰਡ ਮਿਲਿਆ ਹੈ।ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸੂਬਾ ਸਰਕਾਰ ਤਰਫੋਂ ਇਹ ਪੁਰਸਕਾਰ ਹੈਦਰਾਬਾਦ ਵਿਖੇ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਈ ਗਈ ਤਕਨਾਲੋਜੀ ਸਭਾ 2026 ਦੌਰਾਨ ਹਾਸਲ ਕੀਤਾ। ਇਸ ਸਮਾਰੋਹ ਵਿੱਚ ਦੇਸ਼ ਭਰ ਦੇ ਚੋਟੀ ਦੇ ਤਕਨਾਲੋਜੀ ਦਿੱਗਜਾਂ ਅਤੇ ਨੀਤੀ ਘਾੜਿਆਂ ਨੇ ਸ਼ਿਰਕਤ ਕੀਤੀ।ਇਹ ਪੁਰਸਕਾਰ ਸੂਬੇ ਦੇ ਨਾਗਰਿਕਾਂ ਅਤੇ ਵਿਭਾਗ ਦੀ ਟੀਮ ਨੂੰ ਸਮਰਪਿਤ ਕਰਦਿਆਂ, ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਨਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਪਾਰਦਰਸ਼ੀ, ਕਾਗਜ਼ ਰਹਿਤ ਅਤੇ ਜਵਾਬਦੇਹੀ ਵਾਲਾ ਪ੍ਰਬੰਧਕੀ ਢਾਂਚਾ ਬਣਾਉਣ ਲਈ ਸੌਂਪੇ ਕਾਰਜਾਂ ਦਾ ਨਤੀਜਾ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਵੱਕਾਰੀ ਪੁਰਸਕਾਰ ਪੰਜਾਬ ਸਰਕਾਰ ਦੇ ਸੁਸ਼ਾਸਨ ਅਤੇ ਨਾਗਰਿਕ-ਕੇਂਦ੍ਰਿਤ ਸੁਧਾਰਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨੇ ਇਸ ਸਨਮਾਨ ਦਾ ਸਿਹਰਾ ਸਰਕਾਰ ਵੱਲੋਂ ‘ਵਿਚੋਲੇ ਸੱਭਿਆਚਾਰ’ ਨੂੰ ਖਤਮ ਕਰਨ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਸਨਮਾਨਜਨਕ ਅਤੇ ਨਿਰਵਿਘਨ ਢੰਗ ਨਾਲ ਸੇਵਾਵਾਂ ਯਕੀਨੀ ਬਣਾਉਣ ਦੇ ਯਤਨਾਂ ਨੂੰ ਦਿੱਤਾ। ਇਹ ਡਿਜੀਟਲ ਪਰਿਵਰਤਨ ਸਿਰਫ਼ ਤਕਨਾਲੋਜੀ ਬਾਰੇ ਨਹੀਂ ਹੈ ਬਲਕਿ ਇਹ ਸਿਸਟਮ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਬਾਰੇ ਹੈ।ਸ੍ਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਦੀਆਂ ਨਿਵੇਕਲੀਆਂ ਤੇ ਆਪਣੀ ਕਿਸਮ ਦੀਆਂ ਪਲੇਠੀਆਂ ਡਿਜੀਟਲ ਪਹਿਲਕਦਮੀਆਂ ‘ਤੇ ਚਾਨਣਾ ਪਾਇਆ ਜੋ ਦੇਸ਼ ਭਰ ਵਿੱਚ ਨਾਗਰਿਕਾਂ ਦੀ ਸਹੂਲਤ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੀਆਂ ਹਨ।  ਉਨ੍ਹਾਂ ਕਿਹਾ ਕਿ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਸਕੀਮ ਹੈ ਜਿਸ ਤਹਿਤ ਨਾਗਰਿਕ ਆਪਣੇ ਘਰ ਬੈਠੇ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ 430 ਤੋਂ ਵੱਧ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਨਾਗਰਿਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਜਾਣ ਦੀ ਲੋੜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ(ਐਮਸੀ) ਨੂੰ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਨਾਲ ਜ਼ਰੂਰੀ ਸਰਟੀਫਿਕੇਟ ਜਾਰੀ ਕਰਨ ਵਿੱਚ ਕਾਫ਼ੀ ਤੇਜ਼ੀ ਆਈ ਹੈ ਅਤੇ ਤਕਨਾਲੋਜੀ ਨੂੰ ਜ਼ਮੀਨੀ ਪੱਧਰ ਦੀ ਲੀਡਰਸ਼ਿਪ ਨਾਲ ਜੋੜਿਆ ਗਿਆ ਹੈ।ਪਟਵਾਰੀਆਂ ਅਤੇ ਫੀਲਡ ਸਟਾਫ ਦੀ ਸਫਲ ਆਨਬੋਰਡਿੰਗ ਦੇ ਨਾਲ, ਸੂਬਾ ਸਰਕਾਰ ਵੱਲੋਂ 12.5 ਲੱਖ ਤੋਂ ਵੱਧ ਅਰਜ਼ੀਆਂ ‘ਤੇ ਆਨਲਾਈਨ ਕਾਰਵਾਈ ਕੀਤੀ ਗਈ ਹੈ। ਇਸ ਡਿਜੀਟਲ ਏਕੀਕਰਨ ਨਾਲ ਲੰਬਿਤ ਮਾਮਲਿਆਂ ਦੀ ਦਰ ਮਹਿਜ਼ 0.33 ਫ਼ੀਸਦੀ ਰਹਿ ਗਈ ਹੈ, ਜੋ ਸਿਸਟਮ ਦੀ ਕੁਸ਼ਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਐਮ-ਸੇਵਾ ਅਤੇ ਕਨੈਕਟ ਪੰਜਾਬ ਇੱਕ ਏਕੀਕ੍ਰਿਤ ਮੋਬਾਈਲ ਪਲੇਟਫਾਰਮ ਅਤੇ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਪ੍ਰਦਾਨ ਕਰਦੀਆਂ ਹਨ ਜੋ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰਨ ਅਤੇ ਅਸਲ-ਸਮੇਂ ਵਿੱਚ ਫੀਡਬੈਕ ਜਮ੍ਹਾਂ ਕਰਾਉਣ ਦੇ ਯੋਗ ਬਣਾਉਣ ਦੇ ਨਾਲ ਨਾਲ ਹਰ ਪੱਧਰ ‘ਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ।ਅਗਲੇਰੀ ਰੂਪ ਰੇਖਾ ‘ਤੇ ਚਾਨਣਾ ਪਾਉਂਦਿਆਂ, ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ, “ਅਸੀਂ ਇਸ ਪ੍ਰਾਪਤੀ ਤੱਕ ਹੀ ਸੀਮਿਤ ਨਹੀਂ ਰਹਾਂਗੇ। ਪੰਜਾਬ ਦੀ ਡਿਜੀਟਲ ਯਾਤਰਾ ਦੇ ਅਗਲੇ ਪੜਾਅ ਵਿੱਚ ਸੇਵਾ ਪ੍ਰਦਾਨ ਕਰਨ ਨੂੰ ਹੋਰ ਸੁਖਾਲਾ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐਮਐਲ) ਨੂੰ ਏਕੀਕ੍ਰਿਤ ਕੀਤਾ ਜਾਵੇਗਾ। ਸਾਡਾ ਟੀਚਾ ਆਮਦਨ, ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ ਸਮੇਤ ਸਾਰੀਆਂ ਪ੍ਰਮੁੱਖ ਸੇਵਾਵਾਂ ਲਈ 100 ਫ਼ੀਸਦੀ ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਈਕੋਸਿਸਟਮ ਬਣਾਉਣਾ ਹੈ। ਇਹ ਪੁਰਸਕਾਰ ਲਾਲ-ਫੀਤਾਸ਼ਾਹੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਸਾਡੇ ਦ੍ਰਿੜ ਇਰਾਦੇ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਿਰਫ਼ ਇੱਕ ਕਲਿੱਕ ‘ਤੇ ਆਮ ਲੋਕਾਂ ਲਈ ਹਰ ਸਰਕਾਰੀ ਸੇਵਾ ਯਕੀਨੀ ਬਣਾਈ ਜਾਵੇਗੀ ।” 

Punjab

ਪੰਜਾਬ ਦੇ ਲੋਕ 2027 ਵਿੱਚ ‘ਆਪ’ ਨੂੰ 100 ਸੀਟਾਂ ਦੇ ਕੇ ਕੇਂਦਰ ਵਿੱਚ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦਾ ਮੁੱਢ ਬੰਨ੍ਹਣਗੇ: ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ, 1 ਮਾਰਚ 2026:ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਜਨਤਕ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਦਾਲਤ ਦਾ ਹਾਲੀਆ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ‘ਆਪ’ ਪਾਰਟੀ ਇੱਕ ਕੌਮੀ ਤਾਕਤ ਵਜੋਂ ਮਜ਼ਬੂਤੀ ਨਾਲ ਉਭਰ ਕੇ ਸਾਹਣਣੇ ਆਈ ਹੈ। ਸਿੱਧੀ ਰਾਜਨੀਤਿਕ ਚੁਣੌਤੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਤਾਨਾਸ਼ਾਹੀ ਸ਼ਾਸਨ ਨੂੰ ਮਾਤ ਦੇਣ ਲਈ 2027 ਵਿੱਚ ‘ਆਪ’ ਦੀ ਝੋਲੀ ਘੱਟੋ-ਘੱਟ 100 ਸੀਟਾਂ ਪਾਏਗਾ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਵਿਰੁੱਧ ਜਿੱਤ ਦਾ ਆਗਾਜ਼ ਪੰਜਾਬ ਤੋਂ ਹੋਵਗਾ। ਇਹ ਆਖਦਿਆਂ ਕਿ ਸਾਲ 2027 ਦੇਸ਼ ਭਰ ਵਿੱਚ ਬਦਲਾਅ ਦਾ ਮੁੱਢ ਬੰਨ੍ਹੇਗਾ, ਉਨ੍ਹਾਂ ਕਿਹਾ ਕਿ ਜਿਸ ਦਿਸ਼ਾ ਵੱਲ ਪੰਜਾਬ ਮਾਰਚ ਕਰਦਾ ਹੈ, ਪੂਰਾ ਦੇਸ਼ ਵੀ ਉਸ ਪਾਸੇ ਵੱਲ ਹੋ ਜਾਂਦਾ ਹੈ ਕਿਉਂ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਿਸੇ ਵੀ ਤਾਨਾਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ।  ਜੀ.ਐਸ.ਟੀ. ਦਾ ਬਕਾਇਆ ਰੋਕਣ ਅਤੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਦਾ ਜਵਾਬ ਲੋਕ ਆਪਣੇ ਫਤਵੇ ਨਾਲ ਦੇਣਗੇ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਵਾਲੀ ਰਾਜਨੀਤੀ ਪੰਜਾਬ ਨੂੰ ਦਬਾ ਨਹੀਂ ਸਕਦੀ ਅਤੇ ਕਿਹਾ ਕਿ ਦੇਸ਼ ਭਰ ਵਿੱਚ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇੱਕ ਵੱਡੀ ਲੋਕ ਲਹਿਰ ਹੈ।ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਆਗੂਆਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਅਦਾਲਤੀ ਫੈਸਲੇ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ‘ਤੇ ‘ਆਪ’ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਕਿਹਾ ਕਿ ਕੱਲ੍ਹ ਦਾ ਦਿਨ ਭਾਰਤੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਪਲ ਵਜੋਂ ਯਾਦ ਰੱਖਿਆ ਜਾਵੇਗਾ, ਇੱਕ ਅਜਿਹਾ ਦਿਨ ਜਦੋਂ ਸੱਚਾਈ ਦੀ ਜਿੱਤ ਹੋਈ। ਮੈਂ ਪੂਰੀ ‘ਆਪ’ ਟੀਮ, ਗੁਪਤ ਰੂਪ ਵਿੱਚ ਸਮਰਥਨ ਦੇਣ ਵਾਲਿਆਂ ਅਤੇ ਮੋਹਰਲੀ ਕਤਾਰ ‘ਚ ਰਹਿ ਕੇ ਕੰਮ ਕਰਨ ਵਾਲੇ ਹਰ ਇੱਕ ਸਾਥੀ ਨੂੰ ਅਦਾਲਤ ਤੋਂ ਮਿਲੀ ਇਸ ਵੱਡੀ ਜਿੱਤ ‘ਤੇ ਵਧਾਈ ਦਿੰਦਾ ਹਾਂ।ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ‘ਆਪ’ ‘ਤੇ ਕੋਈ ਸੰਕਟ ਆਉਂਦਾ ਹੈ ਤਾਂ ਪਾਰਟੀ ਦੋ ਜਾਂ ਚਾਰ ਗੁਣਾ ਹੋਰ ਮਜ਼ਬੂਤ ਹੋ ਕੇ ਉੱਭਰਦੀ ਹੈ। ਮੈਨੂੰ ਨਹੀਂ ਪਤਾ ਕਿਉਂ, ਪਰ ਕਿਸਮਤ ਜਾਂ ਪਰਮਾਤਮਾ ਸਾਨੂੰ ਹਮੇਸ਼ਾ ਉਸੇ ਮੰਚ (ਜੰਤਰ-ਮੰਤਰ) ‘ਤੇ ਲਿਆ ਖੜ੍ਹਾ ਕਰਦਾ ਹੈ, ਜਿੱਥੋਂ ਸਾਡੀ ‘ਆਪ’ ਪਾਰਟੀ ਜਨਮੀ ਸੀ । ਅੱਜ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਪਰ ਸਾਨੂੰ ਨਹੀਂ ਪਤਾ ਸੀ ਕਿ ਜੱਜ ਵੱਲੋਂ ਅਜਿਹਾ ਫੈਸਲਾ ਆਵੇਗਾ। ਅੱਜ ਸਾਡੇ ਕੋਲ ਪੂਰੇ ਦੇਸ਼ ਨੂੰ ਇਹ ਦੱਸਣ ਦਾ ਮੌਕਾ ਹੈ ਕਿ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਸਨੂੰ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਤੁਸੀਂ ਜਿੱਥੇ ਵੀ ਬੋਲਦੇ ਹੋ, ਉਹੀ ਸੱਚ ਬੋਲਦੇ ਹੋ। ਝੂਠ ਬੋਲਣ ਵਾਲਿਆਂ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕੀ ਕਿਹਾ ਸੀ।    ਨੀਤੀਗਤ ਤਬਦੀਲੀਆਂ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਅਜਿਹੇ ਕਈ ਮੌਕੇ ਆਏ ਜਿੱਥੇ ਜੀਐਸਟੀ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ। ਪਹਿਲਾਂ ਕਈ ਫੈਸਲਿਆਂ ਦਾ ਵਿਰੋਧ ਹੋਇਆ ਅਤੇ ਬਾਅਦ ਵਿੱਚ ਇਸ ਦਾ ਉਲਟ ਹੋਇਆ। ਪਹਿਲਾਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਬਿਆਨ ਦਿੱਤੇ ਗਏ, ਜਦਕਿ ਹੁਣ ਕੀਮਤਾਂ ਹੋਰ ਕਿਤੇ ਜ਼ਿਆਦਾ ਵੱਧ ਹਨ। ਇਸ ਸਭ ਦੇ ਬਾਵਜੂਦ ਵੀ ਇਸਨੂੰ ਮਾਸਟਰਸਟ੍ਰੋਕ ਕਿਹਾ ਜਾ ਰਿਹਾ ਹੈ। ਸੱਚ ਅਤੇ ਝੂਠ ਵਿੱਚ ਇਹੀ ਫ਼ਰਕ ਹੈ।ਪਾਰਟੀ ਦੇ ਸਥਾਪਨਾ ਦੇ ਸਿਧਾਂਤਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਨਿੰਮ ਦੇ ਰੁੱਖ ਹੇਠ, ਜਿੱਥੇ ਸਾਡੀ ਪਾਰਟੀ ਦੀ ਨੀਂਹ ਰੱਖੀ ਗਈ ਸੀ, ਅਸੀਂ ਇਸ ਦੇਸ਼ ਦੀ ਰਾਜਨੀਤੀ ‘ਚ ਬਦਲਾਅ ਲਿਆਉਣ ਅਤੇ ਇਸ ਵਿੱਚ ਇਮਾਨਦਾਰੀ ਭਰਨ ਦੇ ਆਪਣੇ ਵਾਅਦੇ ਨੂੰ ਨਵਿਆਉਂਦੇ ਹਾਂ। ਪਹਿਲਾਂ ਪਾਰਟੀਆਂ ਦੇ ਮੈਨੀਫੈਸਟੋ ਸਿਰਫ਼ ਨਫ਼ਰਤ ਅਤੇ ਧਰਮ ਸਬੰਧੀ ਬਿਆਨਾਂ ਨਾਲ ਭਰੇ ਹੁੰਦੇ ਸਨ। ਅਰਵਿੰਦ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਵਿੱਚ ਸਕੂਲ, ਹਸਪਤਾਲ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਬਾਰੇ ਲਿਖਣ ਲਈ ਮਜਬੂਰ ਕੀਤਾ, ਕਿਉਂ ਕਿ ਇਸ ਤੋਂ ਪਹਿਲਾਂ ਤਾਂ ਉਹ ਸਿਰਫ਼ ਧਰਮ ਅਤੇ ਜਾਤ ਬਾਰੇ ਹੀ ਬਿਆਨ ਦਿੰਦੇ ਰਹਿੰਦੇ ਸਨ।ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਨੇਤਾ ਹਨ। ਉਨ੍ਹਾਂ ਨੇ ਦਿਖਾਇਆ ਹੈ ਕਿ ਜੇਕਰ ਇਸ ਦੇਸ਼ ਦੇ 140 ਕਰੋੜ ਨਾਗਰਿਕ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਇਹ ਜ਼ਮੀਨੀ ਪੱਧਰ ‘ਤੇ ਸਪੱਸ਼ਟ ਦਿਸਦਾ ਹੈ। ਜੋ ਸੱਚ ਲਈ ਖੜ੍ਹੇ ਹਨ, ਪਰਮਾਤਮਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ ।ਆਪ ਵਰਕਰਾਂ ਨੂੰ ਇਹ ਸੰਦੇਸ਼ ਫੈਲਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੇਸ਼ ਭਰ ਵਿੱਚ ਜਾ ਕੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸੱਚ ਦੀ ਜਿੱਤ ਹੈ। ਸਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਵੇਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ। ਜਦੋਂ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਹੋਇਆ ਤਾਂ ਨਿੱਜੀ ਸੈਕਟਰਾਂ ਤੋਂ ਦਬਾਅ ਆਇਆ। ਜਦੋਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਹੋਇਆ ਅਤੇ ਬੱਚੇ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਜਾਣ ਲੱਗੇ ਤਾਂ ਡੋਨੇਸ਼ਨਾਂ ਲੈਣ ਵਾਲਿਆਂ ਨੂੰ ਖ਼ਤਰਾ ਮਹਿਸੂਸ ਹੋਣ ਲੱਗਾ। ਜਦੋਂ ਬਿਜਲੀ ਮੁਫ਼ਤ ਕੀਤੀ ਗਈ, ਦਵਾਈਆਂ ਮੁਫ਼ਤ ਕੀਤੀਆਂ ਗਈਆਂ, ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿ  ਅਤੇ ਬਜਟ 300 ਕਰੋੜ ਤੋਂ ਵਧ ਕੇ 60,000 ਕਰੋੜ ਰੁਪਏ ਹੋ ਗਿਆ ਤਾਂ ਵਿਰੋਧੀਆਂ ਲਈ ਚੋਣਾਂ ‘ਚ ਸਾਹ ਲੈਣਾ ਕਰਨਾ ਮੁਸ਼ਕਲ ਹੋ ਗਿਆ। ਇਸ ਲਈ ਉਨ੍ਹਾਂ ਨੇ ਜਾਣਬੁੱਝ ਕੇ ਕੋਈ ਘੁਟਾਲਾ ਦਿਖਾਉਣ ਅਤੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਜੇਲ੍ਹ ਭੇਜਣ ਦਾ ਫੈਸਲਾ ਕੀਤਾ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਮੁੱਚੀ ਉੱਚ-ਪੱਧਰ ਲੀਡਰਸ਼ਿਪ ਨੂੰ ਜੇਲ੍ਹ ਵਿੱਚ ਡੱਕ ਦਿੱਤਾ।ਵਾਰ-ਵਾਰ ਅਦਾਲਤੀ ਸੁਣਵਾਈਆਂ ਨਾਲ ਹੁੰਦੀ ਪਰੇਸ਼ਾਨੀ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ, ਸ਼ਾਇਦ ਸਜ਼ਾ ਓਨੀ ਸਖ਼ਤ ਨਹੀਂ ਹੁੰਦੀ ਜਿੰਨੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਵਾਰ-ਵਾਰ ਅਦਾਲਤ ਦੀਆਂ ਤਾਰੀਖਾਂ ਨਾਲ ਹੁੰਦੀਆਂ ਹਨ। ਤਾਰੀਖ ਤੋਂ ਬਾਅਦ ਇੱਕ ਹੋਰ ਤਾਰੀਖ ਮਿਲਣਾ ਹੀ ਆਪਣੇ ਆਪ ਵਿੱਚ ਇੱਕ ਸਜ਼ਾ ਹੈ।ਉਨ੍ਹਾਂ ਨੇ ਉਸ ਚੁਣੌਤੀਪੂਰਨ ਦੌਰ ਨੂੰ ਯਾਦ ਕੀਤਾ ਜਦੋਂ ਸੀਨੀਅਰ ਆਗੂ ਜਲੰਧਰ ਜ਼ਿਮਨੀ ਚੋਣ ਸਮੇਂ ਜੇਲ੍ਹ ਵਿੱਚ ਸਨ। ਉਸ ਸਮੇਂ, ਪਾਰਟੀ ਦੀ ਸਮੁੱਚੀ ਉੱਚ-ਪੱਧਰੀ ਅਤੇ ਫੈਸਲੇ ਲੈਣ ਵਾਲੀ ਲੀਡਰਸ਼ਿਪ ਜੇਲ੍ਹ ਦੇ ਅੰਦਰ ਸੀ ਅਤੇ ਫਿਰ ਵੀ, ਸਾਡੀ ਬੈਕਅੱਪ ਟੀਮ ਦੇ ਨਾਲ, ਅਸੀਂ ਆਪਣੀ ਮਿਹਨਤ ਜਾਰੀ ਰੱਖੀ। ਮੁਲਾਕਾਤਾਂ ਦੌਰਾਨ ਅਰਵਿੰਦ ਕੇਜਰੀਵਾਲ ਹਮੇਸ਼ਾ ਪੰਜਾਬ ਬਾਰੇ ਪੁੱਛਦੇ ਸਨ। ਉਹ ਪੁੱਛਦੇ ਸਨ ਕਿ ਕੀ ਮੁਫ਼ਤ ਬਿਜਲੀ ਲੋਕਾਂ ਤੱਕ ਪਹੁੰਚ ਰਹੀ ਹੈ, ਕੀ ਸਿੰਚਾਈ ਦਾ ਕੰਮ ਅੱਗੇ ਵਧ ਰਿਹਾ ਹੈ ਅਤੇ ਨਿਰਦੇਸ਼ ਦਿੰਦੇ ਸਨ ਕਿ ਜੇ ਕੋਈ ਵੀ

Punjab

ਸ਼ਰਧਾਲੂਆਂ ਲਈ ਹੋਲਾ ਮਹੱਲਾ ਦੌਰਾਨ ਕੀਤੇ ਜਾ ਰਹੇ ਹਨ ਸੁਚਾਰੂ ਪ੍ਰਬੰਧ-ਮੇਲਾ ਅਫਸਰ

ਸ੍ਰੀ ਅਨੰਦਪੁਰ ਸਾਹਿਬ 01 ਮਾਰਚ: ਜਿਲ੍ਹਾਂ ਪ੍ਰਸਾਸ਼ਨ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਵਿੱਚ ਨਿਰੰਤਰ ਮੇਲਾ ਖੇਤਰ ਵਿੱਚ ਕੀਤੇ ਜਾ ਰਹੇ ਸੁਚਾਰੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।     ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ 2 ਤੋ 4 ਮਾਰਚ ਤੱਕ ਮਨਾਇਆ  ਜਾ ਰਿਹਾ ਹੈ, ਜਿਸ ਵਿੱਚ ਲੱਖਾਂ ਸੰਗਤਾਂ ਗੁਰੂ ਨਗਰੀ ਪੁੱਜਦੀਆਂ ਹਨ, ਜਿਨ੍ਹਾਂ ਲਈ ਪ੍ਰਸਾਸ਼ਨ ਵੱਲੋਂ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਸੁਖਪਾਲ ਸਿੰਘ ਮੇਲਾ ਅਫਸਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਸੁਚਾਰੂ ਕਰਨ ਲਈ ਖੁਦ ਦੌਰਾ ਕੀਤਾ ਗਿਆ ਹੈ ਤਾਂ ਕਿ ਹੋਲਾ ਮਹੱਲਾ ਦੌਰਾਨ ਗੁਰੂ ਨਗਰੀ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸਵੱਛ ਵਾਤਾਵਰਣ ਮੁਹੱਇਆ ਕਰਵਾਇਆ ਜਾ ਸਕੇ।     ਹੋਲਾ ਮਹੱਲਾ ਦੌਰਾਨ ਗੁਰੂ ਦੀਆਂ ਲਾਡਲੀਆਂ ਫੋਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਖਰੀ ਦਿਨ ਮਹੱਲਾ ਕੱਢਿਆ ਜਾਂਦਾ ਹੈ ਅਤੇ ਚਰਨ ਗੰਗਾ ਸਟੇਡੀਅਮ ਵਿੱਚ ਘੋੜ ਦੋੜ ਤੇ ਕਰਤੱਵ ਦਿਖਾਏ ਜਾਂਦੇ ਹਨ। ਪ੍ਰਸਾਸ਼ਨ ਵੱਲੋਂ ਇਸ ਲਈ ਚਰਨ ਗੰਗਾ ਸਟੇਡੀਅਮ ਵਿੱਚ ਵਿਆਪਕ ਤਿਆਰੀਆਂ ਕੀਤੀਆ ਗਈਆਂ ਹਨ। ਹੋਲਾ ਮਹੱਲਾ ਦੌਰਾਨ ਲੱਖਾਂ ਸੰਗਤਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਢੁਕਵੇ ਪ੍ਰਬੰਧ ਕੀਤੇ ਗਏ ਹਨ। ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਨੇ ਅੱਜ ਸਿਵਲ ਕੰਟਰੋਲ ਰੂਮ ਪਟਵਾਰ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।ਮੇਲਾ ਅਫਸਰ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। 

Punjab

ਭਗਵੰਤ ਮਾਨ ਸਰਕਾਰ ਨੇ 'ਨੌਕਰੀ ਮੰਗਣ ਵਾਲਿਆਂ' ਨੂੰ 'ਨੌਕਰੀ ਦੇਣ ਵਾਲਿਆਂ' ਵਿੱਚ ਬਦਲਿਆ; ਚੰਡੀਗੜ੍ਹ ਵਿਖੇ ਪਹਿਲੇ 2-ਰੋਜ਼ਾ ਵਿਦਿਆਰਥੀ ਉੱਦਮੀ ਕੈਂਪ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 1 ਮਾਰਚ:ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਦੀ ਭਾਲ ਕਰਨ ਵਾਲੇ ਬਣਾਉਣ ਵਾਲੇ ਰਵਾਇਤੀ ਸਿੱਖਿਆ ਮਾਡਲਾਂ ਨੂੰ ਬਦਲ ਕੇ ਉਹਨਾਂ ਨੂੰ ਯੋਜਨਾਬੱਧ ਢੰਗ ਨਾਲ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਆਈ.ਟੀ.ਆਈ. ਅਤੇ ਸਰਕਾਰੀ ਪੌਲੀਟੈਕਨਿਕਾਂ ਤੋਂ ਚੁਣੇ ਗਏ 40 ਉੱਚ ਸੰਭਾਵਨਾ ਵਾਲੇ ਨੌਜਵਾਨ ਕਾਰੋਬਾਰੀਆਂ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐਮਜੀਸੀਪਾ), ਚੰਡੀਗੜ੍ਹ ਵਿਖੇ ਪਹਿਲਾ ਦੋ-ਰੋਜ਼ਾ ਰੈਜੀਡੈਂਸ਼ੀਅਲ ਸਟੂਡੈਂਟ ਇੰਟਰਪ੍ਰਿਨੀਓਰਸ਼ਿਪ ਬੂਟਕੈਂਪ ਕਰਵਾਇਆ ਗਿਆ।ਇਹ ਸਿਰਫ ਇਕ ਵਰਕਸ਼ਾਪ ਹੀ ਨਹੀਂ ਹੈ ਸਗੋਂ ਇਹ ਇੱਕ ਤਿਮਾਹੀ ਲੜੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਜਿਸਦਾ ਉਦੇਸ਼ ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮ ਸਿਰਜਣਾ ਹੈ ਅਤੇ ਇਹ ਯਕੀਨੀ ਬਣਾਉਣਾ ਕਿ ਪੰਜਾਬ ਵਿੱਚ ਤਕਨੀਕੀ ਸਿੱਖਿਆ ਸਿੱਧੇ ਤੌਰ ‘ਤੇ ਕਾਰੋਬਾਰ ਵਿੱਚ ਵਾਧਾ, ਆਮਦਨ ਪੈਦਾ ਕਰਨ ਅਤੇ ਸਥਾਨਕ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਂਦੀ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ 322 ਆਈ.ਟੀ.ਆਈ. ਅਤੇ 91 ਪੌਲੀਟੈਕਨਿਕਾਂ ਵਿੱਚ ਉੱਦਮਤਾ ਮਾਨਸਿਕਤਾ/ਕਾਰੋਬਾਰੀ ਪਾਠਕ੍ਰਮ ਪੇਸ਼ ਕੀਤਾ ਹੈ, ਜਿਸ ਵਿੱਚ 137 ਸਰਕਾਰੀ ਆਈ.ਟੀ.ਆਈ. ਅਤੇ 26 ਸਰਕਾਰੀ ਪੌਲੀਟੈਕਨਿਕ ਸ਼ਾਮਲ ਹਨ। ਇਸ ਦਾ ਉਦੇਸ਼ ਅਹਿਮ ਪਰਿਵਰਤਨ ਲਿਆਉਣਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਕੋਰਸ ਸਿਰਫ਼ ਇੱਕ ਸਰਟੀਫਿਕੇਟ ਹਾਸਲ ਕਰਨ ਲਈ ਹੀ ਨਹੀਂ ਪੂਰੇ ਕਰਨੇ ਚਾਹੀਦੇ, ਸਗੋਂ ਨਾਲ ਹੀ ਵਿਵਹਾਰਕ ਵਪਾਰਕ ਵਿਚਾਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ।ਅੱਜ, ਪੰਜਾਬ ਭਰ ਵਿੱਚ 36,139 ਵਿਦਿਆਰਥੀ, ਜਿਨ੍ਹਾਂ ਵਿੱਚ 28,967 ਆਈ.ਟੀ.ਆਈ. ਤੋਂ ਅਤੇ 7,172 ਪੌਲੀਟੈਕਨਿਕਸ ਤੋਂ ਹਨ, ਸਿਰਫ਼ ਸਿਧਾਂਤਕ ਤੌਰ ‘ਤੇ ਉੱਦਮਤਾ ਦੀ ਪੜ੍ਹਾਈ ਨਹੀਂ ਕਰ ਰਹੇ ਸਗੋਂ ਉਹ ਇੱਕ ਢਾਂਚਾਗਤ ਡਿਜੀਟਲ ਪਲੇਟਫਾਰਮ ਰਾਹੀਂ ਕਾਰੋਬਾਰੀ ਵਿਚਾਰਾਂ ‘ਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਸਿਰਫ਼ ਪ੍ਰੀਖਿਆਵਾਂ ਵਿੱਚ ਬੈਠਣ ਦੀ ਬਜਾਏ, ਉਹ ਅਸਲ ਗਾਹਕਾਂ ਦੀਆਂ ਸਮੱਸਿਆਵਾਂ ਦੀ ਪਛਾਣ ਕਰ ਰਹੇ ਹਨ, ਸੇਵਾਵਾਂ ਜਾਂ ਉਤਪਾਦਾਂ ਨੂੰ ਡਿਜ਼ਾਈਨ ਕਰ ਰਹੇ ਹਨ, ਵਿਚਾਰਾਂ ਦੀ ਜਾਂਚ ਕਰ ਰਹੇ ਹਨ, ਪ੍ਰੋਟੋਟਾਈਪ ਬਣਾ ਰਹੇ ਹਨ, ਗਾਹਕਾਂ ਤੱਕ ਪਹੁੰਚ ਰਹੇ ਹਨ ਅਤੇ ਮਾਲੀਆ ਪੈਦਾ ਕਰ ਰਹੇ ਹਨ।ਪਹਿਲੇ ਬੂਟਕੈਂਪ ਲਈ, 40 ਅਸਲ ਉੱਦਮੀਆਂ ਲਈ ਉੱਦਮਾਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਉਹ ਪ੍ਰਚੂਨ, ਪੇਸ਼ੇਵਰ ਸੇਵਾਵਾਂ, ਈ-ਕਾਮਰਸ, ਡਿਜੀਟਲ ਪਲੇਟਫਾਰਮ, ਇੰਜੀਨੀਅਰਿੰਗ ਸੇਵਾਵਾਂ, ਨਿਰਮਾਣ ਅਤੇ ਉਤਪਾਦਾਂ ਦੇ ਨਿਰਮਾਣ ਵਰਗੇ ਖੇਤਰਾਂ ਵਿੱਚ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚੋਂ ਚੁਣੇ ਗਏ ਹਨ।ਬੂਟਕੈਂਪ ਲਈ ਚੁਣੇ ਗਏ 40 ਨੌਜਵਾਨ ਕਾਰੋਬਾਰੀ, ਜਿਨ੍ਹਾਂ ਵਿੱਚੋਂ 20 ਸਰਕਾਰੀ ਆਈ.ਟੀ.ਆਈ. ਤੋਂ ਅਤੇ 20 ਸਰਕਾਰੀ ਪੌਲੀਟੈਕਨਿਕ ਤੋਂ ਹਨ, ਨੂੰ ਕੋਰਸ ਪੂਰਾ ਹੋਣ, ਅਸਾਈਨਮੈਂਟਾਂ ਦੀ ਗੁਣਵੱਤਾ, ਕਾਰੋਬਾਰੀ ਵਿਚਾਰਾਂ ਦੀ ਸਪੱਸ਼ਟਤਾ, ਗਾਹਕ ਤੱਕ ਪਹੁੰਚ ਬਣਾਉਣ ਦੇ ਯਤਨਾਂ, ਪ੍ਰੋਟੋਟਾਈਪ ਸਿਰਜਣਾ, ਸੇਵਾ ਪ੍ਰਦਾਨ ਕਰਨ ਅਤੇ ਮਾਲੀਆ ਪੈਦਾ ਕਰਨ ਦੇ ਆਧਾਰ ‘ਤੇ ਚੁਣਿਆ ਗਿਆ ਸੀ। ਉਹ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ; ਲੁਧਿਆਣਾ ਅਤੇ ਬਠਿੰਡਾ ਤੋਂ ਰੂਪਨਗਰ ਅਤੇ ਐਸ.ਏ.ਐਸ. ਨਗਰ ਤੱਕ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰ ਰਹੇ ਹਨ।ਦੱਸਣਯੋਗ ਹੈ ਕਿ ਇਸ ਪਹਿਲਕਦਮੀ ਨਾਲ ਪਹਿਲਾਂ ਹੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ। ਜਦੋਂ ਕਿ ਕੁਝ ਉਦਮੀ ਵਿਚਾਰ ਜਾਂ ਟੈਸਟਿੰਗ ਪੜਾਅ ਅਧੀਨ ਹਨ ਅਤੇ ਕੁਝ ਉਦਮੀ ਪੇਸ਼ੇਵਰ ਸੇਵਾਵਾਂ, ਪ੍ਰਚੂਨ ਅਤੇ ਉਤਪਾਦ-ਅਧਾਰਤ ਉੱਦਮਾਂ ਤੋਂ ਪ੍ਰਤੀ ਮਹੀਨਾ 5,000 ਰੁਪਏ ਅਤੇ 12,000 ਰੁਪਏ ਦੇ ਵਿਚਕਾਰ ਕਮਾ ਰਹੇ ਹਨ। ਇਹ ਇੱਕ ਸਪੱਸ਼ਟ ਵਿਵਹਾਰਕ ਤਬਦੀਲੀ ਨੂੰ ਦਰਸਾਉਂਦਾ ਹੈ, ਜਿੱਥੇ ਨੌਜਵਾਨ ਐਂਟਰੀ-ਪੱਧਰ ਦੇ ਰੁਜ਼ਗਾਰ ਦੇ ਮੌਕਿਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਕੁਝ ਖੁਦ ਰੁਜ਼ਗਾਰ ਸਿਰਜ ਰਹੇ ਹਨ।  ਸਰਕਾਰੀ ਆਈਟੀਆਈ ਮੁਕਤਸਰ ਦਾ ਇੱਕ ਨੌਜਵਾਨ ਉੱਦਮੀ ਇਕ ਪ੍ਰੇਰਨਾਦਾਇਕ ਉਦਾਹਰਣ ਬਣ ਗਿਆ ਹੈ ਜੋ ਸਥਾਨਕ ਖਪਤਕਾਰਾਂ, ਦੁਕਾਨਾਂ ਅਤੇ ਰੈਸਟੋਰੈਂਟਾਂ ਨੂੰ ਸਿੱਧੇ ਤੌਰ ‘ਤੇ ਸਪਲਾਈ ਕਰਨ ਵਾਲਾ ਇੱਕ ਛੋਟੇ ਪੱਧਰ ਦਾ ਮਸ਼ਰੂਮ ਕਾਸ਼ਤ ਕਾਰੋਬਾਰ ਚਲਾ ਰਿਹਾ ਹੈ, ਜੋ ਮੰਗ ਨਾਲ ਜੁੜੇ ਖੇਤੀਬਾੜੀ-ਅਧਾਰਤ ਮਾਡਲ ਨੂੰ ਪੇਸ਼ ਕਰਦਾ ਹੈ। ਸਰਕਾਰੀ ਆਈਟੀਆਈ ਬਠਿੰਡਾ ਦੇ ਇੱਕ ਹੋਰ ਨੌਜਵਾਨ ਉੱਦਮੀ ਨੇ ਇੱਕ ਜੈਵਿਕ ਸਕਿਨਕੇਅਰ ਪਹਿਲਕਦਮੀ ਸ਼ੁਰੂ ਕੀਤੀ ਹੈ ਜੋ ਹੱਥ ਨਾਲ ਬਣੇ ਸਾਬਣ ਅਤੇ ਹਰਬਲ ਵਾਲਾਂ ਦਾ ਤੇਲ ਤਿਆਰ ਕਰਦਾ ਹੈ ਅਤੇ ਇੰਸਟਾਗ੍ਰਾਮ ਤੇ ਵਟਸਐਪ ਰਾਹੀਂ ਉਹਨਾਂ ਦੀ ਮਾਰਕੀਟਿੰਗ ਕਰਦਾ ਹੈ। ਸਰਕਾਰੀ ਆਈਟੀਆਈ (ਡਬਲਯੂ), ਐਸਏਐਸ ਨਗਰ (ਮੋਹਾਲੀ) ਦਾ ਇੱਕ ਕਾਸਮੈਟੋਲੋਜੀ ਵਿਦਿਆਰਥੀ ਇੱਕ ਨੇਲ ਸਟੂਡੀਓ ਚਲਾਉਂਦਾ ਹੈ ਜਿਸ ਦੀ ਮਾਰਕੀਟਿੰਗ ਡਿਜੀਟਲ ਪਲੇਟਫਾਰਮਾਂ ਰਾਹੀਂ ਕੀਤੀ ਜਾ ਰਹੀ ਹੈ। ਸਰਕਾਰੀ ਆਈਟੀਆਈ ਲੁਧਿਆਣਾ ਦਾ ਇੱਕ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਵਿਦਿਆਰਥੀ ਇੱਕ ਦੁਕਾਨ ਵਿੱਚ ਨਿਵੇਸ਼ ਕਰਨ ਦੀ ਬਜਾਏ ਜਸਟਡਾਇਲ ਅਤੇ ਦੁਕਾਨ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਇੱਕ ਏਅਰ ਕੰਡੀਸ਼ਨਰ ਮੁਰੰਮਤ ਅਤੇ ਰੱਖ-ਰਖਾਅ ਸੇਵਾ ਚਲਾ ਰਿਹਾ ਹੈ। ਹੋਰ ਉੱਦਮਾਂ ਵਿੱਚ ਆਨਲਾਈਨ ਟਿਊਸ਼ਨ ਸੇਵਾਵਾਂ, ਡਿਜੀਟਲ ਮਾਰਕੀਟਿੰਗ, ਆਨਲਾਈਨ ਪ੍ਰਚੂਨ, ਟੇਲਰਿੰਗ ਅਤੇ ਡਿਜੀਟਲ ਸਮੱਗਰੀ ਬਣਾਉਣਾ ਸ਼ਾਮਲ ਹੈ।ਇਹ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕਿਵੇਂ ਭਗਵੰਤ ਮਾਨ ਸਰਕਾਰ ਦੀ ਸੁਧਾਰ-ਅਧਾਰਤ ਪਹੁੰਚ ਅਧੀਨ ਪਲੰਬਿੰਗ, ਕਾਸਮੈਟੋਲੋਜੀ, ਰੈਫ੍ਰਿਜਰੇਸ਼ਨ, ਆਈਟੀ ਸਹਾਇਤਾ ਅਤੇ ਹੋਰ ਵਪਾਰਾਂ ਵਿੱਚ ਤਕਨੀਕੀ ਹੁਨਰਾਂ ਨੂੰ ਸਿੱਧੇ ਤੌਰ ‘ਤੇ ਰੋਜ਼ੀ-ਰੋਟੀ ਦੇ ਮੌਕਿਆਂ ਵਿੱਚ ਬਦਲਿਆ ਜਾ ਰਿਹਾ ਹੈ।ਦੋ ਰੋਜ਼ਾ ਰੈਜੀਡੈਂਸ਼ੀਅਲ ਬੂਟਕੈਂਪ ਇਨ੍ਹਾਂ ਉੱਦਮਾਂ ਨੂੰ ਹੋਰ ਮਜ਼ਬੂਤ ਕਰੇਗਾ। ਪਹਿਲਾ ਦਿਨ ਡਿਜ਼ਾਈਨ ਬਾਰੇ ਵਿਚਾਰ, ਅਸਲ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਮੁੱਲ ਪ੍ਰਸਤਾਵ, ਗਾਹਕ ਹਿੱਸਿਆਂ, ਮਾਲੀਏ ਸਬੰਧੀ ਧਾਰਾਵਾਂ ਅਤੇ ਲਾਗਤ ਢਾਂਚਿਆਂ ਲਈ ਬਿਜ਼ਨਸ ਮਾਡਲ ਕੈਨਵਸ ਰਾਹੀਂ ਕਾਰੋਬਾਰ ਸਿਰਜਣ ‘ਤੇ ਕੇਂਦ੍ਰਤ ਹੈ। ਦੂਜਾ ਦਿਨ ਮਾਰਕੀਟ ਵਿੱਚ ਐਂਟਰੀ ਸਬੰਧੀ ਰਣਨੀਤੀ, ਗਾਹਕ ਹਾਸਲ ਕਰਨ, ਮਾਰਕੀਟਿੰਗ ਸਮੱਗਰੀ ਦੀ ਸਿਰਜਣਾ ਜਿਵੇਂ ਕਿ ਬਰੋਸ਼ਰ ਜਾਂ ਪਿੱਚ ਡੈੱਕ ਅਤੇ ਕੀਮਤ ਅਤੇ ਵਿੱਤੀ ਵਿਵਹਾਰਕਤਾ ਨੂੰ ਸਮਝਣ ‘ਤੇ ਕੇਂਦ੍ਰਤ ਹੈ। ਇਹ ਪ੍ਰੋਗਰਾਮ ਵਿਦਿਆਰਥੀ ਉੱਦਮਾਂ ਦੀ ਪ੍ਰਦਰਸ਼ਨੀ ਨਾਲ ਸਮਾਪਤ ਹੋਇਆ ਜਿੱਥੇ ਇਹ ਨੌਜਵਾਨ ਕਾਰੋਬਾਰੀਆਂ ਨੇ ਆਪਣੇ ਉੱਦਮ ਪੇਸ਼ ਕੀਤੇ ਅਤੇ ਢਾਂਚਾਗਤ ਫੀਡਬੈਕ ਪ੍ਰਾਪਤ ਕੀਤੀ।ਇਨੋਵੇਸ਼ਨ ਮਿਸ਼ਨ ਪੰਜਾਬ ਰਾਹੀਂ ਬੂਟਕੈਂਪ ਨੂੰ ਸਰਲ ਬਣਾਇਆ ਜਾ ਰਿਹਾ ਹੈ ਅਤੇ ਪ੍ਰੋਗਰਾਮ ਵਿੱਚ ਈਕੋਸਿਸਟਮ ਮੁਹਾਰਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਚਾਰ ਸਥਾਪਿਤ ਉੱਦਮੀ ਇਨ੍ਹਾਂ ਨੌਜਵਾਨ ਕਾਰੋਬਾਰੀਆਂ ਨਾਲ ਵਪਾਰ ਦੀ ਸ਼ੁਰੂਆਤ ਕਰਨ, ਕਾਇਮ ਰੱਖਣ ਅਤੇ ਸਕੇਲਿੰਗ ਉੱਦਮਾਂ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕਰਨ ਲਈ ਗੱਲਬਾਤ ਕਰਨਗੇ। ਇਹਨਾਂ ਭਾਗੀਦਾਰਾਂ ਵਿੱਚ ਸੀਐਸ ਸਾਫਟ ਸਲਿਊਸ਼ਨਜ਼ ਇਨਫੋਟੈਕ ਤੋਂ ਸ਼੍ਰੀ ਛੋਟੂ ਸ਼ਰਮਾ, ਵਿਜ਼ਨ ਏਆਈ ਤੋਂ ਸ਼੍ਰੀ ਪੁਨੀਤ ਜਿੰਦਲ, ਡਿਜੀਵਾਹ ਤੋਂ ਸ਼੍ਰੀ ਬਿਪਨਜੀਤ ਸਿੰਘ ਅਤੇ ਨੈਚਕਿਨ ਤੋਂ ਸ਼੍ਰੀਮਤੀ ਮਨਪਿੰਦਰ ਕੌਰ ਸ਼ਾਮਲ ਹਨ।ਸਰਕਾਰੀ ਆਈ.ਟੀ.ਆਈ. ਅਤੇ ਪੌਲੀਟੈਕਨਿਕਾਂ ਵਿੱਚ ਉੱਦਮਤਾ ਨੂੰ ਸ਼ਾਮਲ ਕਰਕੇ ਅਤੇ ਨੌਜਵਾਨਾਂ ਨੂੰ ਕਲਾਸਰੂਮ ਤੋਂ ਬਾਹਰ ਦੀ ਸਲਾਹ ਅਤੇ ਐਕਸਪੋਜ਼ਰ ਪ੍ਰਦਾਨ ਕਰਕੇ, ਭਗਵੰਤ ਮਾਨ ਸਰਕਾਰ ਪੰਜਾਬ ਦੇ ਸਿੱਖਿਆ ਮਾਡਲ ਵਿੱਚ ਇੱਕ ਢਾਂਚਾਗਤ ਤਬਦੀਲੀ ਨੂੰ ਯਕੀਨੀ ਬਣਾ ਰਹੀ ਹੈ। ਤਕਨੀਕੀ ਸਿੱਖਿਆ ਹੁਣ ਸਰਟੀਫਿਕੇਟਾਂ ਨਾਲ ਹੀ ਸੀਮਿਤ ਨਹੀਂ ਰਹੀ। ਇਹ ਕਾਰੋਬਾਰੀ ਮਾਲਕੀ, ਆਮਦਨ ਪੈਦਾ ਕਰਨ ਅਤੇ ਸਥਾਨਕ ਰੁਜ਼ਗਾਰ ਸਿਰਜਣ ਵੱਲ ਇੱਕ ਮਾਰਗ ਵਜੋਂ ਵਿਕਸਤ ਹੋ ਰਹੀ ਹੈ।ਇਹ ਪਹਿਲਕਦਮੀ ਇੱਕ ਵੱਡੀ ਨੀਤੀ ਨੂੰ ਦਰਸਾਉਂਦੀ ਹੈ ਜਿਸ ਤਹਿਤ ਪੰਜਾਬ ਦੇ ਨੌਜਵਾਨ ਸਿਰਫ਼ ਸੀਮਤ ਨੌਕਰੀਆਂ ਲਈ ਮੁਕਾਬਲਾ ਨਹੀਂ ਕਰਨਗੇ ਸਗੋਂ ਉਹ ਆਪਣੇ ਲਈ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਨਵੇਂ ਮੌਕੇ ਪੈਦਾ ਕਰਨਗੇ। 

Punjab

ਹਰਦੀਪ ਸਿੰਘ ਮੁੰਡੀਆ ਨੇ ਨਵੀਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ

ਨਵੀਂ ਦਿੱਲੀ/ਚੰਡੀਗੜ੍ਹ, 28 ਫਰਵਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਅੱਜ ਨਵੀਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਝੂਠੇ ਕੇਸ ਵਿੱਚੋਂ ਬਰੀ ਹੋਣ ਉੱਤੇ ਮੁਬਾਰਕਬਾਦ ਦਿੱਤੀ। ਸ੍ਰੀ ਮੁੰਡੀਆ ਨੇ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਸਮੇਤ 23 ਜਣਿਆਂ ਨੂੰ ਬਰੀ ਕਰਨ ਸਬੰਧੀ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਆਖ਼ਰ ਸੱਚ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਇਸ ਸੱਚ ਦੀ ਜਿੱਤ ਨਾਲ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਨੀਤੀ ਉੱਤੇ ਮਾਣਯੋਗ ਅਦਾਲਤ ਨੇ ਵੀ ਮੋਹਰ ਲਗਾ ਦਿੱਤੀ ਹੈ।  ਸ੍ਰੀ ਮੁੰਡੀਆ ਨੇ ਕਿਹਾ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਤੇ ਸੁਤੰਤਰ ਨਿਆਂਪਾਲਿਕਾ ਦੀ ਮਜ਼ਬੂਤੀ ਦਾ ਪ੍ਰਤੱਖ ਪ੍ਰਮਾਣ ਦੱਸਿਆ। ਉਹਨਾਂ ਆਪਣੇ ਦੋਵੇਂ ਕੌਮੀ ਆਗੂਆਂ ਨੂੰ ਅਦਾਲਤੀ ਫੈਸਲੇ ਵਿੱਚ ਸੁਰਖ਼ਰੂ ਹੋ ਕੇ ਨਿਕਲਣ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕ ਅਤੇ ਪਾਰਟੀ ਕਾਡਰ ਤਾਂ ਪਹਿਲਾਂ ਹੀ ਭਲੀ-ਭਾਂਤ ਜਾਣਦਾ ਸੀ ਕਿ ਸਾਡੇ ਆਗੂਆਂ ਨੂੰ ਬਦਲਾਖੋਰੀ ਦੀ ਨੀਤੀ ਤਹਿਤ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅਤੇ ਹੁਣ ਇਸ ਫੈਸਲੇ ਨਾਲ ਕੇਂਦਰ ਸਰਕਾਰ ਦਾ ਝੂਠ ਸ਼ਰੇਆਮ ਨੰਗਾ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਕੇਸ ਨੂੰ ਘੜਨ ਲਈ ਬਹੁਤ ਕੋਸ਼ਿਸ਼ ਕੀਤੀ ਸੀ ਅਤੇ ਅਦਾਲਤ ਨੇ ਇਨ੍ਹਾਂ ਗਲਤ ਕੰਮਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਵੀ ਕੀਤੀ ਹੈ। ਉਨ੍ਹਾਂ ਇਸ ਫੈਸਲੇ ਨੂੰ ਨਾ ਸਿਰਫ਼ ਬਰੀ ਕੀਤੇ ਗਏ ਆਗੂਆਂ ਲਈ, ਸਗੋਂ ਸੱਚਾਈ ਅਤੇ ਲੋਕਤੰਤਰ ਲਈ ਇੱਕ ਵੱਡੀ ਜਿੱਤ ਦੱਸਿਆ। 

Punjab

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ 9ਵੀਂ ਸਾਲਾਨਾ ਸਪੋਰਟਸ ਮੀਟ ਜੋਸ਼ ਨਾਲ ਸੰਪੰਨ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਕੈਂਪਸ ਵਿੱਚ 9ਵੀਂ ਸਾਲਾਨਾ ਸਪੋਰਟਸ ਮੀਟ ਉਤਸ਼ਾਹ ਅਤੇ ਜੋਸ਼ ਨਾਲ ਮਨਾਈ ਗਈ। ਤਿੰਨ ਦਿਨ ਤੱਕ ਚੱਲੀ ਇਸ ਸਪੋਰਟਸ ਮੀਟ ਨੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਇਕਤਾ ਅਤੇ ਜ਼ਜ਼ਬੇ ਦੀ ਅਦਭੁਤ ਝਲਕ ਪੇਸ਼ ਕੀਤੀ। ਸਕੂਲ ਆਫ ਫਿਜ਼ਿਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸਿਜ਼ ਵੱਲੋਂ ਕਰਵਾਏ ਗਏ ਇਸ ਆਯੋਜਨ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਪੋਰਟਸ ਮੀਟ ਦੀ ਸ਼ੁਰੂਆਤ ਰੰਗਾਰੰਗ ਕਦਮ ਮਿਲਾਉਂਦੇ ਮਾਰਚ ਪਾਸਟ ਨਾਲ ਹੋਈ, ਜਿਸ ਨੇ ਮੈਦਾਨ ਵਿੱਚ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ। ਦੌੜਾਂ ਦੀਆਂ ਵੱਖ-ਵੱਖ ਸ਼੍ਰੇਣੀਆਂ, ਲੰਬੀ ਛਾਲ, ਭਾਲਾ ਸੁੱਟਣਾ ਅਤੇ ਹੋਰ ਮੈਦਾਨੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਮੁਕਾਬਲੇ ਵਿੱਚ ਤੇਜ਼ੀ, ਧੀਰਜ ਅਤੇ ਲਗਨ ਦੀ ਸਪਸ਼ਟ ਛਾਪ ਨਜ਼ਰ ਆਈ। ਇਸ ਸਾਲ ਦੀ ਸਪੋਰਟਸ ਮੀਟ ਨੂੰ ਵਿਸ਼ੇਸ਼ ਮਾਣਯੋਗ ਮੁੱਖ ਮਹਿਮਾਨਾਂ ਦੀ ਹਾਜ਼ਰੀ ਨੇ ਚਾਰ ਚਾਂਦ ਲਗਾ ਦਿੱਤੇ। ਉਨ੍ਹਾਂ ਦੀਆਂ ਉਪਲਬਧੀਆਂ ਅਤੇ ਖੇਡਾਂ ਪ੍ਰਤੀ ਯੋਗਦਾਨ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾ ਦਿੱਤਾ। ਦਰੋਣਾਚਾਰੀਆ ਅਵਾਰਡ ਪ੍ਰਾਪਤ ਅਤੇ ਭਾਰਤੀ ਆਰਚਰੀ ਟੀਮ ਦੇ ਕੋਚ ਰਹੇ ਸਰਦਾਰ ਜੀਵਨਜੋਤ ਸਿੰਘ ਤੇਜਾ ਨੇ ਸਪੋਰਟਸ ਮੀਟ ਦਾ ਉਦਘਾਟਨ ਕੀਤਾ। ਉਨ੍ਹਾਂ ਦੀ ਹਾਜ਼ਰੀ ਨੇ ਨੌਜਵਾਨ ਖਿਡਾਰੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਤਕ੍ਰਿਸ਼ਟਤਾ ਵੱਲ ਅਡਿੱਗ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਨੀਤ ਕੁਮਾਰ ਵੀ ਸ਼ਾਮਲ ਹੋਏ, ਜੋ ਰਾਸ਼ਟਰੀ ਖੇਡ ਸੰਸਥਾਨ ਪਟਿਆਲਾ ਵਿੱਚ ਉਪ ਮਹਾਨਿਰਦੇਸ਼ਕ ਅਤੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਨਿਭਾਉਂਦੇ ਹਨ। ਉਨ੍ਹਾਂ ਨੇ ਅਨੁਸ਼ਾਸਨ, ਖੇਡ ਨੈਤਿਕਤਾ ਅਤੇ ਭਾਰਤੀ ਖੇਡਾਂ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕਰਕੇ ਖਿਡਾਰੀਆਂ ਵਿੱਚ ਨਵਾਂ ਜੋਸ਼ ਭਰਿਆ। ਇਸ ਦੇ ਨਾਲ ਹੀ ਸਰਪ੍ਰੀਤ ਸਿੰਘ, ਜੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹਨ ਅਤੇ ਰਾਸ਼ਟਰੀ ਪੱਧਰ ਦੇ ਸਾਈਕਲਿੰਗ ਚੈਂਪੀਅਨ ਰਹੇ ਹਨ, ਦੀ ਹਾਜ਼ਰੀ ਵੀ ਰਹੀ। ਇੱਕ ਖਿਡਾਰੀ ਅਤੇ ਇਕ ਅਧਿਕਾਰੀ ਦੇ ਤੌਰ ‘ਤੇ ਉਨ੍ਹਾਂ ਦੀ ਯਾਤਰਾ ਸਮਰਪਣ ਅਤੇ ਦ੍ਰਿੜਤਾ ਦੀ ਪ੍ਰੇਰਕ ਮਿਸਾਲ ਵਜੋਂ ਸਾਹਮਣੇ ਆਈ। ਸਾਲਾਨਾ ਸਪੋਰਟਸ ਮੀਟ ਦੌਰਾਨ ਟਰੈਕ ਅਤੇ ਫੀਲਡ ਮੁਕਾਬਲਿਆਂ ਨੇ ਖਾਸ ਰੌਣਕ ਬਣਾਈ। 100ਮੀ., 200ਮੀ. ਅਤੇ 400ਮੀ. ਦੌੜਾਂ, 4×100ਮੀ. ਰੀਲੇ, ਲਾਂਗ ਜੰਪ, ਹਾਈ ਜੰਪ, ਸ਼ਾਟ ਪੁੱਟ ਅਤੇ ਭਾਲਾ ਸੁੱਟ ਸਮੇਤ ਕਈ ਇਵੈਂਟ ਕਰਵਾਏ ਗਏ। ਰਿਟੂਮੇਟਸੇ ਐਂਡਰਿਊ, ਖੁਸ਼ਬੂ, ਰਚਿਤ ਰਾਣਾ ਅਤੇ ਡੋਰੀਨਾ ਨੇ ਆਪਣੇ-ਆਪਣੇ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕੁਲ ਨੂੰ ਬੈਸਟ ਐਥਲੀਟ (ਪੁਰਸ਼) ਅਤੇ ਮੇਹੁਲ ਬਿਸ਼ਟ ਨੂੰ ਬੈਸਟ ਐਥਲੀਟ (ਮਹਿਲਾ) ਘੋਸ਼ਿਤ ਕੀਤਾ ਗਿਆ। ਬੈਸਟ ਸਪੋਰਟਸ ਪਰਸਨ ਆਫ ਦ ਯੀਅਰ 2025–26 ਦੇ ਖਿਤਾਬ ਲਕਸ਼ਯ ਜਿੰਦਲ (ਪੁਰਸ਼) ਅਤੇ ਜਾਗ੍ਰਿਤੀ ਤਿਵਾਰੀ (ਮਹਿਲਾ) ਨੂੰ ਪ੍ਰਦਾਨ ਕੀਤੇ ਗਏ। ਚਾਰ ਮੈਂਬਰੀ ਟੀਮਾਂ ਵਾਲੀਆਂ ਰੀਲੇ ਦੌੜਾਂ ਇੱਕ ਵਿਸ਼ੇਸ਼ ਆਕਰਸ਼ਣ ਸਨ। ਖਿਡਾਰੀਆਂ ਵਿਚਕਾਰ ਸਮਕਾਲੀਨਤਾ ਅਤੇ ਭਰੋਸੇ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮੈਦਾਨ ਵਿੱਚ ਗੂੰਜਦੀਆਂ ਤਾਲੀਆਂ ਅਤੇ ਹੌਸਲਾ-ਅਫਜ਼ਾਈ ਨੇ ਹਰ ਭਾਗੀਦਾਰ ਨੂੰ ਹੋਰ ਉੱਚਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਹ ਮੇਲਾ ਸਿਰਫ਼ ਮੁਕਾਬਲਿਆਂ ਤੱਕ ਸੀਮਿਤ ਨਹੀਂ ਸੀ, ਸਗੋਂ ਤੰਦਰੁਸਤੀ, ਅਨੁਸ਼ਾਸਨ ਅਤੇ ਦ੍ਰਿੜਤਾ ਦਾ ਸੰਦੇਸ਼ ਵੀ ਦੇ ਰਿਹਾ ਸੀ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਵਿਦਿਆਰਥੀਆਂ ਦੇ ਸਰਵ ਵਿਆਪਕ ਵਿਕਾਸ ‘ਤੇ ਦਿੱਤਾ ਜਾ ਰਿਹਾ ਜ਼ੋਰ ਇਸ ਆਯੋਜਨ ਰਾਹੀਂ ਸਾਫ਼ ਤੌਰ ‘ਤੇ ਦਰਸਾਇਆ ਗਿਆ। ਅਧਿਆਪਕਾਂ, ਪ੍ਰਸ਼ਿਕਸ਼ਕਾਂ ਅਤੇ ਆਯੋਜਕ ਟੀਮ ਨੇ ਸੁਚੱਜੇ ਪ੍ਰਬੰਧ ਨਾਲ ਸਪੋਰਟਸ ਮੀਟ  ਨੂੰ ਸਫਲ ਬਣਾਇਆ। ਸਮਾਪਨ ਸਮਾਰੋਹ ਦੌਰਾਨ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਹ 9ਵੀਂ ਸਾਲਾਨਾ ਸਪੋਰਟਸ ਮੀਟ ਇਕ ਵਾਰ ਫਿਰ ਇਹ ਸਾਬਤ ਕਰ ਗਈ ਕਿ ਇਸ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਹਰ ਕਦਮ ਤਰੱਕੀ ਅਤੇ ਉਤਕ੍ਰਿਸ਼ਟਤਾ ਵੱਲ ਵਧਦਾ ਹੈ। 

Scroll to Top