Home ਪੰਜਾਬ ਕਿਸਾਨ ਅੰਦੋਲਨ 2.0:ਦਿੱਲੀ ਪੁਲਿਸ ਨੇ ਮੰਗਵਾਈ 30000 ਹੰਝੂ ਗੈਸ ਦੇ ਗੋਲਿਆਂ ਦੀ ਖੇਪ | Action Punjab

ਕਿਸਾਨ ਅੰਦੋਲਨ 2.0:ਦਿੱਲੀ ਪੁਲਿਸ ਨੇ ਮੰਗਵਾਈ 30000 ਹੰਝੂ ਗੈਸ ਦੇ ਗੋਲਿਆਂ ਦੀ ਖੇਪ | Action Punjab

0
ਕਿਸਾਨ ਅੰਦੋਲਨ 2.0:ਦਿੱਲੀ ਪੁਲਿਸ ਨੇ ਮੰਗਵਾਈ 30000 ਹੰਝੂ ਗੈਸ ਦੇ ਗੋਲਿਆਂ ਦੀ ਖੇਪ | Action Punjab

[ad_1]

Kisan Andolan 2.0: ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ‘ਦਿੱਲੀ ਚਲੋ’ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਹੋਇਆ ਹੈ, ਪਰ ਕਿਸਾਨ ਪਿੱਛੇ ਨਹੀਂ ਹਟ ਰਹੇ। ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਨਾਲ ਰੋਕਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਕੋਈ ਨਤੀਜਾ ਨਹੀਂ ਨਿਕਲ ਰਿਹਾ। ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਿੱਲੀ ਪੁਲਿਸ ਵਲੋਂ ਰਾਜਧਾਨੀ ‘ਚ ਕਿਸਾਨਾਂ ਨੂੰ ਵੜਨ ਤੋਂ ਰੋਕਣ ਲਈ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਪੁਲਿਸ ਨੇ ਇਸ ਸਬੰਧ ‘ਚ ਕਿਸਾਨਾਂ ਨੂੰ ਰੋਕਣ ਲਈ 30 ਹਜ਼ਾਰ ਹੰਝੂ ਗੈਸ ਦੇ ਗੋਲਿਆਂ ਦੀ ਖੇਪ ਮੰਗਵਾਈ ਹੈ।

30 ਹਜ਼ਾਰ ਗੋਲਿਆਂ ਦੀ ਮੰਗਵਾਈ ਖੇਪ

ਇੱਕ ਹਿੰਦੀ ਵੈਬਸਾਈਟ ‘ਤੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਦਿੱਲੀ ਪੁਲਿਸ ਵੱਲੋਂ ਇਸ ਸਬੰਧ ‘ਚ ਵੱਡੀ ਗਿਣਤੀ ਹੰਝੂ ਗੈਸ ਦੇ ਗੋਲੇ ਜਮ੍ਹਾਂ ਕੀਤੇ ਗਏ ਹਨ ਅਤੇ ਹੋਰ ਮੰਗਵਾਏ ਜਾ ਰਹੇ ਹਨ। ਇਸ ਤਹਿਤ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੇਕਨਪੁਰ ਸਥਿਤ ਬੀਐਸਐਫ ਦੀ ‘ਟੀਅਰ ਸਮੋਕ ਯੂਨਿਟ’ ਤੋਂ 30 ਹਜ਼ਾਰ ਗੋਲੇ ਆਰਡਰ ਕੀਤੇ ਗਏ ਹਨ।

ਦੱਸਿਆ ਗਿਆ ਹੈ ਕਿ ਇਹ ਗੋਲੇ ਗਵਾਲੀਅਰ ਤੋਂ ਦਿੱਲੀ ਲਿਆਂਦੇ ਜਾ ਰਹੇ ਹਨ, ਜੋ ਕਿ ਦੰਗਾ-ਰੋਕੂ ਸਮੱਗਰੀ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਵੱਲੋਂ ਇਸ ਦੀ ਵਰਤੋਂ ਭੀੜ ਨੂੰ ਖਦੇੜਨ ਲਈ ਕੀਤੀ ਜਾਂਦੀ ਦਸੀ ਗਈ ਹੈ।

ਦਿੱਲੀ ਪੁਲਿਸ ਦੇ ਨਿਯਮਾਂ ਅਨੁਸਾਰ, ਖੇਪ ਮਿਲਣ ਤੋਂ ਬਾਅਦ, ਸ਼ੈੱਲ ਜ਼ਿਲ੍ਹਾ ਪੁਲਿਸ ਅਤੇ ਫੋਰਸ ਯੂਨਿਟਾਂ ਨੂੰ ਦਿੱਤੇ ਜਾਂਦੇ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਨਵੀਂ ਖੇਪ ਆਊਟਰ, ਆਊਟਰ-ਨਾਰਥ ਅਤੇ ਈਸਟ ਜ਼ਿਲਾ ਪੁਲਸ ਨੂੰ ਦਿੱਤੀ ਜਾ ਸਕਦੀ ਹੈ। ‘ਦਿੱਲੀ ਚਲੋ’ ਅੰਦੋਲਨ ਤਹਿਤ ਸੈਂਕੜੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ।

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਫ਼ਸਲਾਂ ਦੀ ਘੱਟੋ-ਘੱਟ ਕੀਮਤ (ਐਮਐਸਪੀ) ਦੀ ਗਾਰੰਟੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ‘ਦਿੱਲੀ ਚਲੋ’ ਅੰਦੋਲਨ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ।

[ad_2]

LEAVE A REPLY

Please enter your comment!
Please enter your name here