Home ਪੰਜਾਬ ਵੀਡੀਓ ਦੇਖ ਬੰਦ ਕਰ ਦਿਓਗੇ ਪੀਜ਼ਾ ਖਾਣਾ, ਨਾਮੀ ਬਰੈਂਡ ਨੂੰ ਵੀ ਮੰਗਣੀ ਪਈ ਮੁਆਫੀ | Action Punjab

ਵੀਡੀਓ ਦੇਖ ਬੰਦ ਕਰ ਦਿਓਗੇ ਪੀਜ਼ਾ ਖਾਣਾ, ਨਾਮੀ ਬਰੈਂਡ ਨੂੰ ਵੀ ਮੰਗਣੀ ਪਈ ਮੁਆਫੀ | Action Punjab

0
ਵੀਡੀਓ ਦੇਖ ਬੰਦ ਕਰ ਦਿਓਗੇ ਪੀਜ਼ਾ ਖਾਣਾ, ਨਾਮੀ ਬਰੈਂਡ ਨੂੰ ਵੀ ਮੰਗਣੀ ਪਈ ਮੁਆਫੀ | Action Punjab

[ad_1]

International News: ਜੇਕਰ ਤੁਸੀਂ ਇਹ ਸੋਚ ਕੇ ਮਹਿੰਗੇ ਰੈਸਟੋਰੈਂਟਾਂ ‘ਚ ਜਾਣਾ ਪਸੰਦ ਕਰਦੇ ਹੋ ਕਿ ਉੱਥੇ ਬੇਸਿਕ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਤਾਂ ਇਹ ਖਬਰ ਯਕੀਨੀ ਤੌਰ ‘ਤੇ ਤੁਹਾਡੇ ਲਈ ਹੈ। ਹਾਲ ਹੀ ‘ਚ ਇਕ ਡੋਮਿਨੋਜ਼ਦੀ ਰਸੋਈ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਪੀਜ਼ਾ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਡੋਮਿਨੋਜ਼ ਦੇ ਸਟਾਫ਼ ਨੇ ਪੀਜ਼ਾ ਲਈ ਗੁੰਨ੍ਹਦੇ ਆਟੇ ਨਾਲ ਅਜਿਹਾ ਕੰਮ ਕੀਤਾ ਜੋ ਕਿ ਕੈਮਰੇ ‘ਚ ਕੈਦ ਹੋ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਸੋਚਣ ‘ਤੇ ਮਜਬੂਰ ਹੋ ਜਾਓਗੇ, ਕਿ ਹੁਣ ਤੋਂ ਪੀਜ਼ਾ ਖਾਈਏ ਕੇ ਨਹੀਂ।

ਇਹ ਮਾਮਲਾ ਜਾਪਾਨ ਦੇ ਇੱਕ ਸਟੋਰ ਦਾ ਹੈ। ਵਾਇਰਲ ਹੋਈ ਵੀਡੀਓ ਵਿੱਚ ਇੱਕ ਡੋਮਿਨੋਜ਼ ਦਾ ਕਰਮਚਾਰੀ ਪੀਜ਼ਾ ਦੇ ਆਟੇ ਨੂੰ ਤਿਆਰ ਕਰਦੇ ਸਮੇਂ ਆਪਣੇ ਨੱਕ ਵਿੱਚ ਉਂਗਲੀ ਪਾਉਣ ਤੋਂ ਬਾਅਦ ਆਟੇ ਨਾਲ ਹੀ ਆਪਣੇ ਨੱਕ ਦੀ ਗੰਦਗੀ ਪੂੰਝਦਾ ਦਿਖਾਈ ਦਿੱਤਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਸ ਦਾ ਸਾਥੀ ਉਸ ਨੂੰ ਫਿਲਮਾ ਰਿਹਾ ਹੈ ਤਾਂ ਆਦਮੀ ਕੈਮਰੇ ਵੱਲ ਮੁਸਕਰਾਉਂਦੇ ਹੋਏ ਆਪਣੀ ਉਂਗਲ ਨੱਕ ਦੇ ਅੰਦਰ ਵਾੜ ਲੈਂਦਾ। ਫਿਰ ਉਹ ਇਸਨੂੰ ਪੀਜ਼ਾ ਦੇ ਆਟੇ ਵਿੱਚ ਪੂੰਝਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡੋਮਿਨੋਜ਼ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣੀ ਪਈ।

ਜਾਪਾਨ ਟੂਡੇ ਦੇ ਮੁਤਾਬਕ, ਡੋਮਿਨੋਜ਼ ਦਾ ਕਹਿਣਾ ਹੈ ਕਿ ਇਹ ਵੀਡੀਓ ਪਿਛਲੇ ਸੋਮਵਾਰ ਦੁਪਹਿਰ ਕਰੀਬ 2 ਵਜੇ ਅਮਾਗਾਸਾਕੀ ਸ਼ਹਿਰ ਦੇ ਇੱਕ ਸਟੋਰ ਵਿੱਚ ਫਿਲਮਾਇਆ ਗਿਆ ਸੀ। ਵੀਡੀਓ ‘ਚ ਦਿਖਾਈ ਦੇਣ ਵਾਲਾ ਸਟਾਫ ਪਾਰਟ ਟਾਈਮਰ ਸੀ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਪੀਜ਼ਾ ਲਈ ਉਸ ਆਟੇ ਦੀ ਵਰਤੋਂ ਨਹੀਂ ਕੀਤੀ ਗਈ ਸੀ। ਕਿਉਂਕਿ ਅਗਲੇ ਹੁਕਮਾਂ ਤੱਕ ਸਟੋਰ ਉਸੇ ਦਿਨ ਬੰਦ ਕਰ ਦਿੱਤਾ ਗਿਆ। ਕੰਪਨੀ ਨੇ ਦੋਵੇਂ ਸਟਾਫ਼ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਡੋਮੀਨੋਜ਼ ਨੇ ਕਿਹਾ ਕਿ ਵੀਡੀਓ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਰੁਜ਼ਗਾਰ ਨਿਯਮਾਂ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 



[ad_2]

LEAVE A REPLY

Please enter your comment!
Please enter your name here