Actionpunjab

Action Punjab Logo
Breaking News

Author name: Action Punjab

Action Punjab
Punjab

ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ, ਪਰਿਵਾਰ ਨੇ ਆਸਥਾ ਦੀ ਡੋਰ ਫੜੀ ਅਤੇ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੱਖਿਅਕ

ਚੰਡੀਗੜ੍ਹ; 21 ਮਈ 2026    ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਸਮਾਂ ਸਿਰਫ਼ ਹੌਲੀ ਨਹੀਂ ਹੁੰਦਾ, ਸਗੋਂ ਜਿਵੇਂ ਠਹਿਰ ਜਾਂਦਾ ਹੈ। 62 ਸਾਲਾ ਭੂਰ ਕੌਰ ਦੇ ਜੀਵਨ ਵਿੱਚ ਵੀ ਅਜਿਹਾ ਹੀ ਇੱਕ ਪਲ ਆਇਆ, ਬਿਨਾਂ ਕਿਸੇ ਚੇਤਾਵਨੀ ਦੇ। ਪਿਛਲੇ 15–16 ਸਾਲਾਂ ਤੋਂ ਉਹ ਡਾਇਬੀਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੇ ਸਨ। ਇਹ ਬੀਮਾਰੀ ਭੂਰ ਕੌਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ। ਦਵਾਈਆਂ, ਜਾਂਚ, ਸਾਵਧਾਨੀਆਂ—ਕੁਝ ਵੀ ਅਸਧਾਰਣ ਨਹੀਂ ਸੀ ਰਹਿ ਗਿਆ। ਪਰ ਇੱਕ ਦਿਨ ਅਚਾਨਕ ਉਹਨਾਂ ਦਾ ਸਰੀਰ ਕੰਮ ਕਰਨਾ ਬੰਦ ਕਰ ਗਿਆ। ਬਲੱਡ ਸ਼ੂਗਰ ਅਚਾਨਕ 550 mg/dL ਤੱਕ ਪਹੁੰਚ ਗਿਆ। ਕੁਝ ਹੀ ਪਲਾਂ ਵਿੱਚ ਉਹ ਡਿੱਗ ਪਏ। ਬੇਹੋਸ਼। ਨਿਸ਼ਕ੍ਰਿਆ। ਉਹ ਜੀਵਨ ਲਈ ਸੰਘਰਸ਼ ਕਰ ਰਹੇ ਸਨ।   ਉਹਨਾਂ ਦੇ ਪਰਿਵਾਰ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਿਰਫ਼ ਤੁਰੰਤ ਕਦਮ ਚੁੱਕਣ ਦਾ ਸਮਾਂ ਸੀ। ਉਹਨਾਂ ਦੀ ਨੂੰਹ ਪਰਮਜੀਤ ਨੇ ਕਿਹਾ, “ਅਸੀਂ ਸਿਰਫ਼ ਭੱਜ ਰਹੇ ਸੀ ਅਤੇ ਅਰਦਾਸ ਕਰ ਰਹੇ ਸੀ। ਸੋਚਣ ਦੀ ਹਾਲਤ ਨਹੀਂ ਸੀ, ਸਿਰਫ਼ ਘਬਰਾਹਟ ਸੀ।” ਉਹਨਾਂ ਦਾ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ਹੈ ਅਤੇ ਪੂਰੀ ਸ਼ਰਧਾ ਨਾਲ ਸੇਵਾ ਕਰਦਾ ਹੈ, ਲਈ ਉਹ ਪਲ ਕਿਸੇ ਬੁਰੇ ਸੁਪਨੇ ਵਰਗਾ ਸੀ; ਜਿਵੇਂ ਉਸਦੀ ਆਸਥਾ ਹੀ ਸਭ ਤੋਂ ਵੱਡੇ ਇਮਤਿਹਾਨ ਵਿੱਚੋਂ ਲੰਘ ਰਹੀ ਹੋਵੇ।   *ਕੁਝ ਸਕਿੰਟਾਂ ਉੱਤੇ ਟਿਕੀ ਸੀ ਜ਼ਿੰਦਗੀ*   ਸੰਗਰੂਰ ਦੇ ਸੁਨਾਮ ਸਥਿਤ ‘ਕਸ਼ਮੀਰੀ ਹਾਰਟ ਕੇਅਰ ਸੈਂਟਰ’ ਵਿੱਚ ਜਦੋਂ ਭੂਰ ਕੌਰ ਨੂੰ ਲਿਆਂਦਾ ਗਿਆ, ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀ। ਕਲੀਨਿਕਲ ਕਾਰਡੀਓਲੋਜਿਸਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਅੰਸ਼ੁਮਨ ਫੁੱਲ ਉਸ ਸਥਿਤੀ ਨੂੰ ਅੱਜ ਵੀ ਸਪੱਸ਼ਟ ਤੌਰ ‘ਤੇ ਯਾਦ ਕਰਦੇ ਹੋਏ ਦੱਸਦੇ ਹਨ, “ਭੂਰ ਕੌਰ ਨੂੰ ਡਾਇਬਿਟਿਕ ਕੀਟੋਐਸਿਡੋਸਿਸ, ਗੰਭੀਰ ਇਨਫੈਕਸ਼ਨ ਅਤੇ ਐਕਿਊਟ ਰੈਸਪਿਰੇਟਰੀ ਫੇਲਿਅਰ ਦੇ ਨਾਲ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਦਾ ਆਕਸੀਜਨ ਲੈਵਲ ਲਗਾਤਾਰ ਘਟ ਰਿਹਾ ਸੀ, ਦਿਲ ਦੀ ਹਾਲਤ ਅਸਥਿਰ ਸੀ ਅਤੇ ਸਰੀਰ ਖ਼ਤਰਨਾਕ ਮੈਟਾਬੋਲਿਕ ਅਸੰਤੁਲਨ ਵਿੱਚ ਚਲਾ ਗਿਆ ਸੀ।”   550 mg/dL ਤੱਕ ਪਹੁੰਚਿਆ ਬਲੱਡ ਸ਼ੂਗਰ ਉਹਨਾਂ ਦੇ ਸਰੀਰ ਨੂੰ ਜੀਵਨ-ਘਾਤਕ ਸਥਿਤੀ ਵੱਲ ਧੱਕ ਚੁੱਕਾ ਸੀ। ਸਰੀਰ ਵਿੱਚ ਪਾਣੀ ਦੀ ਕਮੀ, ਇਲੈਕਟ੍ਰੋਲਾਈਟ ਅਸੰਤੁਲਨ ਅਤੇ ਅੰਗਾਂ ‘ਤੇ ਗੰਭੀਰ ਦਬਾਅ ਬਣ ਚੁੱਕਾ ਸੀ। ਇਸ ਤੋਂ ਬਾਅਦ ਇੱਕ ਖ਼ਾਮੋਸ਼ ਪਰ ਖ਼ਤਰਨਾਕ ਸਥਿਤੀ ਉੱਭਰੀ—‘ਸੈਪਸਿਸ’, ਜਿਸ ਵਿੱਚ ਇਨਫੈਕਸ਼ਨ ਸਰੀਰ ‘ਤੇ ਹੀ ਹਮਲਾ ਕਰਨ ਲੱਗਦਾ ਹੈ। ਡਾ.ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੇ ਮਾਮਲਿਆਂ ਵਿੱਚ ਹਰ ਘੰਟਾ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਕੁਝ ਮਿੰਟ ਹੀ ਇਹ ਤੈਅ ਕਰਦੇ ਹਨ ਕਿ ਮਰੀਜ਼ ਬਚੇਗਾ ਜਾਂ ਨਹੀਂ।”   *ਆਈਸੀਯੂ ਵਿੱਚ ਜ਼ਿੰਦਗੀ ਦੀ ਜੰਗ*   ਆਈਸੀਯੂ ਉਹ ਥਾਂ ਬਣ ਗਿਆ ਸੀ ਜਿੱਥੇ ਹਰ ਸਕਿੰਟ ਮਹੱਤਵ ਰੱਖਦਾ ਸੀ। ਆਕਸੀਜਨ ਸਪੋਰਟ, ਆਈਵੀ ਇੰਸੁਲਿਨ, ਐਂਟੀਬਾਇਓਟਿਕਸ, ਫਲੂਇਡਸ, ਇਲੈਕਟ੍ਰੋਲਾਈਟ ਸੁਧਾਰ ਅਤੇ ਲਗਾਤਾਰ ਮਾਨੀਟਰਿੰਗ। ਕਿਸੇ ਵੀ ਚੀਜ਼ ਵਿੱਚ ਦੇਰੀ ਦੀ ਗੁੰਜਾਇਸ਼ ਨਹੀਂ ਸੀ। ਡਾ. ਫੁੱਲ ਨੇ ਕਿਹਾ, “ਸ਼ੁਰੂਆਤੀ ਘੰਟਿਆਂ ਵਿੱਚ ਸਾਡਾ ਪੂਰਾ ਧਿਆਨ ਸਿਰਫ਼ ਉਹਨਾਂ ਦੀ ਜਾਨ ਬਚਾਉਣ ‘ਤੇ ਸੀ। ਸਾਨੂੰ ਸਾਹ ਲੈਣ ਵਿੱਚ ਦਿੱਕਤ, ਇਨਫੈਕਸ਼ਨ ਅਤੇ ਮੈਟਾਬੋਲਿਕ ਅਸੰਤੁਲਨ ਦਾ ਇਕੱਠਿਆਂ ਇਲਾਜ ਕਰਨਾ ਪੈ ਰਿਹਾ ਸੀ।” ਆਈਸੀਯੂ ਦੇ ਬਾਹਰ ਪਰਿਵਾਰ ਖਾਮੋਸ਼ੀ ਨਾਲ ਉਡੀਕ ਕਰ ਰਿਹਾ ਸੀ। ਦੁਆ, ਆਸ ਅਤੇ ਵਿਸ਼ਵਾਸ ਹੀ ਉਹਨਾਂ ਦਾ ਸਹਾਰਾ ਸੀ।   ਫਿਰ ਹੌਲੀ-ਹੌਲੀ ਜ਼ਿੰਦਗੀ ਨੇ ਵਾਪਸੀ ਸ਼ੁਰੂ ਕੀਤੀ। ਤੀਜੇ ਦਿਨ ਸੁਧਾਰ ਦੇ ਪਹਿਲੇ ਸੰਕੇਤ ਨਜ਼ਰ ਆਏ। ਆਕਸੀਜਨ ਲੈਵਲ ਬਿਹਤਰ ਹੋਣ ਲੱਗਾ। ਇਨਫੈਕਸ਼ਨ ਘਟਣ ਲੱਗੀ। ਸਰੀਰ ਇਲਾਜ ਦਾ ਜਵਾਬ ਦੇਣ ਲੱਗਾ ਅਤੇ ਫ਼ਿਰ ਸਭ ਤੋਂ ਵੱਡੀ ਰਾਹਤ ਮਿਲੀ—ਭੂਰ ਕੌਰ ਨੂੰ ਹੋਸ਼ ਆ ਗਿਆ। ਡਾ. ਫੁੱਲ ਨੇ ਕਿਹਾ, “ਇਹ ਵਾਕਈ ਪਹਿਲਾ ਰਾਹਤ ਦਾ ਪਲ ਸੀ। ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਮੌਤ ਦੇ ਮੂੰਹ ਤੋਂ ਵਾਪਸ ਆ ਰਹੇ ਸਨ।” ਜੋ ਮਰੀਜ਼ ਮੌਤ ਦੇ ਕੰਢੇ ‘ਤੇ ਸੀ, ਉਹ ਹੌਲੀ-ਹੌਲੀ ਜੀਵਨ ਵੱਲ ਵਾਪਸ ਆ ਰਿਹਾ ਸੀ।   *’ਮੁੱਖ ਮੰਤਰੀ ਸਿਹਤ ਯੋਜਨਾ’ ਨੇ ਬਦਲੀ ਪੂਰੀ ਸਥਿਤੀ*   ਇਸ ਪੂਰੇ ਮੈਡੀਕਲ ਐਮਰਜੈਂਸੀ ਦੌਰਾਨ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਡਾਕਟਰਾਂ ਮੁਤਾਬਕ ਇਸ ਯੋਜਨਾ ਨੇ ਸਭ ਤੋਂ ਵੱਡੀ ਗੱਲ ਇਹ ਯਕੀਨੀ ਬਣਾਈ ਕਿ ਇਲਾਜ ਵਿੱਚ ਕੋਈ ਦੇਰੀ ਨਾ ਹੋਵੇ। ਡਾ. ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਦੇਰੀ ਕਿਸੇ ਦੀ ਜਾਨ ਲੈ ਸਕਦੀ ਹੈ। ਪਰ ਮਰੀਜ਼ ਯੋਜਨਾ ਅਧੀਨ ਕਵਰ ਸੀ, ਇਸ ਲਈ ਆਈਸੀਯੂ ਅਤੇ ਐਮਰਜੈਂਸੀ ਇਲਾਜ ਤੁਰੰਤ ਸ਼ੁਰੂ ਹੋ ਗਿਆ।” ਨਾ ਕੋਈ ਆਰਥਿਕ ਹਿਚਕਚਾਹਟ। ਨਾ ਕੋਈ ਉਡੀਕ। ਸਿਰਫ਼ ਤੁਰੰਤ ਇਲਾਜ।   ਗੰਭੀਰ ਮਾਮਲਿਆਂ ਵਿੱਚ ਇਹ ਤੇਜ਼ੀ ਕਈ ਵਾਰ ਜੀਵਨ ਅਤੇ ਮੌਤ ਦੇ ਵਿਚਕਾਰ ਅੰਤਰ ਬਣ ਜਾਂਦੀ ਹੈ।   *”ਮੈਨੂੰ ਦੂਜੀ ਜ਼ਿੰਦਗੀ ਮਿਲੀ ਹੈ”*   ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਹੀ ਭੂਰ ਕੌਰ ਹੌਲੀ ਆਵਾਜ਼ ਵਿੱਚ ਆਪਣੀ ਗੱਲ ਕਹਿੰਦੀ ਹੈ, ਜੋ ਅਜੇ ਵੀ ਉਸ ਮੁਸ਼ਕਲ ਦੌਰ ਦੀ ਥਕਾਵਟ ਨਾਲ ਜੂਝ ਰਹੀ ਹੈ,ਪਰ ਅੰਦਰੋਂ ਬਹੁਤ ਆਭਾਰੀ ਹੈ। ਉਹਨਾਂ ਨੇ ਕਿਹਾ, “ਮੈਨੂੰ ਸਾਰਾ ਕੁੱਝ ਯਾਦ ਨਹੀਂ, ਪਰ ਇਹ ਪਤਾ ਹੈ ਕਿ ਮੇਰੀ ਹਾਲਤ ਬਹੁਤ ਗੰਭੀਰ ਸੀ। ਮੈਂ ਡਾਕਟਰਾਂ ਅਤੇ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ। ਸਿਹਤ ਕਾਰਡ ਦੀ ਵਜ੍ਹਾ ਨਾਲ ਅੱਜ ਮੈਂ ਜ਼ਿੰਦਾ ਹਾਂ।” ਸ਼ਬਦ ਸਧਾਰਣ ਸਨ, ਪਰ ਭਾਵ ਬਹੁਤ ਡੂੰਘਾ ਸੀ।   *ਸਮੇਂ ਸਿਰ ਮੌਤ ਦੇ ਮੂੰਹ ਤੋਂ ਵਾਪਸ ਆਈ ਇੱਕ ਜ਼ਿੰਦਗੀ*   ਇੱਕ ਪਰਿਵਾਰ ਜਿਸ ਨੇ ਆਸ ਨਹੀਂ ਛੱਡੀ ਅਤੇ ਇੱਕ ਵਿਵਸਥਾ ਜਿਸ ਨੇ ਸਮੇਂ ‘ਤੇ ਸਹਾਰਾ ਦਿੱਤਾ। ਹਰਪਾਲ ਅਤੇ ਪਰਮਜੀਤ ਲਈ ਇਹ ਤਜ਼ਰਬਾ ਜੀਵਨ ਭਰ ਯਾਦ ਰਹਿਣ ਵਾਲਾ ਹੈ। ਹਰਪਾਲ ਨੇ ਕਿਹਾ, “ਇੱਕ ਪਲ ਪਹਿਲਾਂ ਉਹ ਸਾਡੇ ਨਾਲ ਸਨ ਅਤੇ ਅਗਲੇ ਹੀ ਪਲ ਬੇਹੋਸ਼ ਹੋ ਗਏ। ਅਸੀਂ ਹਮੇਸ਼ਾ ਧੰਨਵਾਦੀ ਰਹਾਂਗੇ ਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਮਿਲ ਗਿਆ।” ਪਰਮਜੀਤ ਨੇ ਕਿਹਾ, “ਸਾਡੇ ਕੋਲ ਵਿਸ਼ਵਾਸ ਸੀ, ਪਰ ਸਾਨੂੰ ਸਹਾਰੇ ਦੀ ਵੀ ਲੋੜ ਸੀ। ਸਾਨੂੰ ਦੋਵੇਂ ਮਿਲੇ।”   *ਸਧਾਰਣ ਰਿਕਵਰੀ ਤੋਂ ਕਿਤੇ ਵੱਧ*   ਭੂਰ ਕੌਰ ਦੀ ਕਹਾਣੀ ਸਿਰਫ਼ ਇੱਕ ਮੈਡੀਕਲ ਐਮਰਜੈਂਸੀ ਦੀ ਕਹਾਣੀ ਨਹੀਂ ਹੈ। ਇਹ ਇਸ ਗੱਲ ਦੀ ਕਹਾਣੀ ਹੈ ਕਿ ਜ਼ਿੰਦਗੀ ਕਿਵੇਂ ਅਚਾਨਕ ਬਦਲ ਸਕਦੀ ਹੈ। ਇਹ ਉਸ ਨਾਜ਼ੁਕ ਸਥਿਤੀ ਦੀ ਕਹਾਣੀ ਹੈ ਜਿੱਥੇ ਬੀਮਾਰੀ ਬਿਨਾਂ ਚੇਤਾਵਨੀ ਦੇ ਆਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਜਦੋਂ ਸਮੇਂ ਸਿਰ ਇਲਾਜ ਅਤੇ ਸਹੀ ਸਹਾਇਤਾ ਮਿਲਦੀ ਹੈ ਤਾਂ ਕੀ ਹੋ ਸਕਦਾ ਹੈ। ਭੂਰ ਕੌਰ ਲਈ ਸਿਹਤ-ਕਾਰਡ ਸਿਰਫ਼ ਇੱਕ ਦਸਤਾਵੇਜ਼ ਨਹੀਂ ਸੀ। ਇਹ ਸਮਾਂ ਸੀ। ਇਹ ਇਲਾਜ ਸੀ। ਇਹ ਜ਼ਿੰਦਗੀ ਸੀ।

Punjab

ਪੰਜਾਬ ਵਿੱਚ ਸਰਕਾਰ ਦੇ ਪੱਖ ਵਿੱਚ ਜ਼ਬਰਦਸਤ ਪ੍ਰੋ-ਇਨਕੰਬੈਂਸੀ, 2027 ਵਿੱਚ ‘ਆਪ’ ਤੋੜੇਗੀ ਪਿਛਲਾ ਰਿਕਾਰਡ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ / ਲੁਧਿਆਣਾ 20 ਮਈ   ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੇ ਪੱਖ ਵਿੱਚ ਇੱਕ ਬੇਮਿਸਾਲ ਸਰਕਾਰ ਪੱਖੀ ਲਹਿਰ (ਪ੍ਰੋ-ਇਨਕੰਬੈਂਸੀ) ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਦੇ ਕੋਨੇ-ਕੋਨੇ ਵਿੱਚ ਲੋਕ ਪਿਛਲੇ ਚਾਰ ਸਾਲਾਂ ਦੌਰਾਨ ‘ਆਪ’ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਚਰਚਾ ਕਰ ਰਹੇ ਹਨ। ਮੁਫ਼ਤ ਬਿਜਲੀ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ, 10 ਲੱਖ ਰੁਪਏ ਦੇ ਸਿਹਤ ਬੀਮੇ, ਬਿਹਤਰ ਸੜਕਾਂ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਵਰਗੀਆਂ ਵੱਡੀਆਂ ਭਲਾਈ ਅਤੇ ਵਿਕਾਸ ਯੋਜਨਾਵਾਂ ਦਾ ਹਵਾਲਾ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਚਾਰ ਸਾਲਾਂ ਵਿੱਚ ਓਨਾ ਕੰਮ ਕਰਕੇ ਦਿਖਾਇਆ ਹੈ ਜਿੰਨਾ ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਨਹੀਂ ਕਰ ਸਕੀਆਂ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀਆਂ ਸੰਭਾਵਨਾਵਾਂ ‘ਤੇ ਭਰੋਸਾ ਪ੍ਰਗਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੱਤਾ ਵਿੱਚ ਚਾਰ ਸਾਲ ਪੂਰੇ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਖ਼ਿਲਾਫ਼ ਕੋਈ ਐਂਟੀ-ਇਨਕੰਬੈਂਸੀ ਨਹੀਂ ਹੈ, ਸਗੋਂ ਲੋਕਾਂ ਵਿੱਚ ਮਜ਼ਬੂਤ ਸਰਕਾਰ ਪੱਖੀ ਭਾਵਨਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿੱਥੇ ਸਰਕਾਰ ਜਨਤਕ ਭਲਾਈ ਅਤੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਕੋਲ ਜਨਤਾ ਨਾਲ ਜੁੜਿਆ ਕੋਈ ਮੁੱਦਾ ਨਹੀਂ ਬਚਿਆ, ਸਿਵਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾ ਕੇ ਗਾਲ੍ਹਾਂ ਕੱਢਣ ਅਤੇ ਨਿੱਜੀ ਹਮਲੇ ਕਰਨ ਦੇ।   ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਇਤਿਹਾਸਕ ਫੈਸਲੇ ਲਏ ਹਨ। ਇਨ੍ਹਾਂ ਬੇਮਿਸਾਲ ਪਹਿਲਕਦਮੀਆਂ ਕਾਰਨ ‘ਆਪ’ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਅਤੇ ਪਾਰਟੀ ਪਹਿਲਾਂ ਨਾਲੋਂ ਵੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਪਰਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਵਿੱਚ ਸਰਕਾਰ ਦੇ ਪੱਖ ਵਿੱਚ ਜ਼ਬਰਦਸਤ ਮਾਹੌਲ ਹੈ ਅਤੇ 2027 ਵਿੱਚ ‘ਆਪ’ ਆਪਣਾ ਪਿਛਲਾ ਰਿਕਾਰਡ ਤੋੜੇਗੀ।   ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਅਤੇ ਸੂਝਵਾਨ ਲੋਕ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕਰ ਰਹੇ ਹਨ। ਮੁਫ਼ਤ ਬਿਜਲੀ ਤੋਂ ਲੈ ਕੇ ਨਹਿਰੀ ਪਾਣੀ ਰਾਹੀਂ ਸਿੰਚਾਈ ਸਹੂਲਤਾਂ ਤੱਕ, 10 ਲੱਖ ਰੁਪਏ ਦੇ ਸਿਹਤ ਬੀਮੇ ਤੋਂ ਲੈ ਕੇ ਬਿਹਤਰ ਸੜਕਾਂ ਤੱਕ, ਸਮਾਜ ਦਾ ਹਰ ਵਰਗ ਲਾਭ ਉਠਾ ਰਿਹਾ ਹੈ।   ਕੇਜਰੀਵਾਲ ਨੇ ਅੱਗੇ ਕਿਹਾ ਕਿ ਹਰ ਪਿੰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਮਾਵਾਂ-ਧੀਆਂ ਸਤਕਾਰ ਯੋਜਨਾ ਤਹਿਤ ਔਰਤਾਂ ਨੂੰ ਜਲਦੀ ਹੀ 1,000 ਤੋਂ 1500 ਰੁਪਏ ਮਿਲਣੇ ਵੀ ਸ਼ੁਰੂ ਹੋ ਜਾਣਗੇ।   ਕੌਮੀ ਕਨਵੀਨਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੀ ਮੋਹਰੀ ਬਣ ਕੇ ਉਭਰੀ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। “ਇਹ ਰਿਕਾਰਡ ‘ਤੇ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਚਾਰ ਸਾਲਾਂ ਵਿੱਚ ਓਨਾ ਕੰਮ ਕੀਤਾ ਹੈ ਜਿੰਨਾ ਪਿਛਲੀਆਂ ਸਰਕਾਰਾਂ ਪਿਛਲੇ 75 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ।   ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਜਨਤਕ ਭਲਾਈ ਨਾਲ ਜੁੜਿਆ ਕੋਈ ਮੁੱਦਾ ਨਹੀਂ ਬਚਿਆ। ਵਿਰੋਧੀ ਪਾਰਟੀਆਂ ਕੋਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਕੁਝ ਨਹੀਂ ਬਚਿਆ। ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਮੂੰਹ ਤੋੜਵਾਂ ਜਵਾਬ ਦੇਣਗੇ।   ਐਕਸ ‘ਤੇ ਪੋਸਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਲਿਖਿਆ: “ਪੰਜਾਬ ਦੇ ਕੋਨੇ-ਕੋਨੇ ਵਿੱਚ ਸਾਡੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਚਰਚਾ ਹੈ.. 4 ਸਾਲਾਂ ਬਾਅਦ ਵੀ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਹੈ, ਸਗੋਂ ਸਰਕਾਰ ਦੇ ਪੱਖ ਵਿੱਚ ਲਹਿਰ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰੇਗੀ।”

Punjab

ਹਿੰਮਤ ਸੰਧੂ ਦੇ ਸੁਪਰਹਿੱਟ ਗੀਤ "1984" ਦੇ ਅਸਲੀ ਬੋਲ।

“1984” (ਮਾਂ ਮੇਰੀ ਨੇ ਮੈਨੂੰ ਜੰਮਿਆ ਖ਼ਾੜਕੂ) — ਪੂਰੇ ਬੋਲ ਖੜ-ਖੜ ਕਰਕੇ ਕੁੰਡਾ ਖੜਕਿਆ,ਸਭ ਚੁੱਲ੍ਹਿਆਂ ਦੇ ਵਿਚ ਲੁਕ ਗਏ।ਬਾਪੂ ਨੇ ਅੱਧ-ਭੂਹੇ ਦੀ ਖੋਲ੍ਹੀ,ਤਖ਼ਤਪੋਸ਼ ਤੋਂ ਉੱਠ ਕੇ।ਵਜੇ ਦਾਰੂ ਨਾਲ ਪੰਜ ਪੁਲਸੀਏ,ਘਰ ਨੂੰ ਪੈ ਗਏ ਟੁੱਟ ਕੇ। ਵੱਡੇ ਭਾਈ ਨੂੰ ਕੈਂਟਰ ਲੈ ਗਈ,ਤੂੜੀ ਆਲਿਓਂ ਚੁੱਕ ਕੇ।ਛੋਟੀ ਭੈਣ ਦੀ ਪਾੜ ਕੇ ਚੁੰਨੀ,ਗੱਲ ਵੱਡੀ ਬੀਬੀ ਦੇ ਥੁੱਕ ਕੇ। ਮਾਂ ਮੇਰੀ ਨੇ ਮੈਨੂੰ ਜੰਮਿਆ ਖ਼ਾੜਕੂ,ਬਣਿਆ ਅੰਦਰੋਂ ਫੁੱਕ ਕੇ!ਮਾਂ ਮੇਰੀ ਨੇ ਮੈਨੂੰ ਜੰਮਿਆ ਖ਼ਾੜਕੂ,ਬਣਿਆ ਅੰਦਰੋਂ ਫੁੱਕ ਕੇ… ਐਂ ਐਂ… ਮੈਂ ਕੰਧ ਟੱਪ ਗਿਆ ਧਰ ਕੇ ਮੋਢੇ ਭੱਲਾ,ਖ਼ਬਰਾਂ ਦੇ ਵਿਚ ਖੜਕੇ ਬਾਲ਼ਿਆ,ਸ਼ੀਸ਼ੇ ਬਿਨਾਂ ਰੁਮਾਲਾ।ਨੇ੍ਹਰੂ ਨੇ੍ਹਰੂ ਮਾਰਕ ਨੂੰ ਤੜਪਿਆ,ਪੁੱਤ ਬੇਬੇ ਦਾ ਬਾਲਾ। ਸਾਲ 18, ਚੱਕੀ 47,ਕਹਿ ਕੇ ਮੌਤ ਨੂੰ ਮਾਸੀ।ਚਾਕੂ ਨਾਲ ਲਿਖਿਆ ਰਾਤ ਨੂੰ,ਛਾਤੀ ਉੱਤੇ 83 (1983)।ਚਾਕੂ ਨਾਲ ਲਿਖਿਆ ਰਾਤ ਨੂੰ,ਹਿੱਕ ਦੇ ਉੱਤੇ 83… ਐਂ ਐਂ… ਮਾਵਾਂ ਨੂੰ ਮੁੜ ਪੁੱਤ ਮਿਲੇ ਨਾ ਹਾਣਨ,ਹੋ ਮਾਵਾਂ ਨੂੰ ਮੁੜ ਪੁੱਤ ਮਿਲੇ ਨਾ,ਪੈ ਗਈਆਂ ਕੱਚੀਆਂ ਡੰਡੀਆਂ।ਕਿੰਨਿਆਂ ਘਰਾਂ ਦੀ ਲੁੱਟੀ ਇੱਜ਼ਤ,ਲੱਗੀ ਜਿਸਮ ਦੀਆਂ ਮੰਡੀਆਂ।ਚੁੱਕ-ਚੁੱਕ ਮਾਰੇ ਮਜ਼ਬੂਤ ਗੱਭਰੂ,ਕਿੰਨੀਆਂ ਹੋਈਆਂ ਰੰਡੀਆਂ। ਮਾਰੂਥਲ ਜੋ ਬਣ ਗਈਆਂ ਮਾਵਾਂ,ਕਿੱਥੇ ਬੁੱਝਣ ਪਿਆਸਾਂ।ਗੁਲਾਮ ਹੋਣ ਤੋਂ ਚੰਗੀ ਸ਼ਹੀਦੀ,ਲਾ ਕੇ ਮੋਰਚਾ ਬਹਿ ਗਏ। ਰਾਜ ਕਰੇਗਾ ਖ਼ਾਲਸਾ, ਦਸਮ ਪਿਤਾ ਜੀ ਕਹਿ ਗਏ!ਰਾਜ ਕਰੇਗਾ ਖ਼ਾਲਸਾ, ਭਿੰਡਰਾਂਵਾਲੇ ਕਹਿ ਗਏ… ਐਂ ਐਂ… ਚੜ੍ਹਦੀ ਕਲਾ ਦੀ ਚੜ੍ਹਦੀ ਖ਼ਾਲਸਾ,ਚੂਲ ਮਿਲੋ ਨਾ ਤਿੱਲੀ।ਮਾਣ ਨਾਲ ਲਾ ਕੇ ਖੱਲ੍ਹਾਂ ਟੰਗੀਏ,ਅਣਖ ਸਿਦਕ ਦੀ ਕਿੱਲੀ।ਜੰਗ ਢਿੱਲੋਂ ਨੇ ਲਿਖ ਕੇ ਸਤਰਾਂ,ਪੀੜ ਜ਼ਖ਼ਮ ਦੀ ਛਿੱਲੀ।ਹੁਣ ਜੱਟਾਂ ਦੇ ਖੇਤਾਂ ਉੱਤੇ,ਅੱਖ ਧਰਦੀ ਆ ਦਿੱਲੀ! ਗੀਤ ਦੀ ਜਾਣਕਾਰੀ: ਗਾਇਕ: ਹਿੰਮਤ ਸੰਧੂ (Himmat Sandhu) ਗੀਤਕਾਰ (Lyrics): ਜੰਗ ਢਿੱਲੋਂ (Jang Dhillon) ਸੰਗੀਤ (Music): ਸਨੈਪੀ (Snappy)

Punjab

ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ, ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾ

ਚੰਡੀਗੜ੍ਹ, 21 ਮਈ– ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀ ਹਰ ਮੁਸ਼ਕਲ ਦਾ ਢੁਕਵਾਂ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਅੱਜ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਬਾਗ਼ਬਾਨੀ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਲਤੀਫ਼ ਅਹਿਮਦ ਅਤੇ ਡਾਇਰੈਕਟਰ ਸ੍ਰੀ ਮਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਵੱਲੋਂ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਬਾਗ਼ਬਾਨੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਲੂਆਂ ਦੀ ਫਸਲ ਨੂੰ ਸਟੋਰ ਕਰਨ ਲਈ ਕੋਲਡ ਸਟੋਰੇਜ ਸਥਾਪਿਤ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰੰਤੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਲੋੜੀਂਦਾ ਹੈ। ਇਸ ਮੌਕੇ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀ ਹਰ ਮੁਸ਼ਕਲ ਦਾ ਢੁਕਵਾਂ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਅਤੇ ਹੋਰ ਯੋਜਨਾਵਾਂ ਰਾਹੀਂ ਕੋਲਡ ਸਟੋਰੇਜ, ਗੋਦਾਮ ਅਤੇ ਪੈਕਿੰਗ ਯੂਨਿਟਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਤਰੀ ਸ੍ਰੀ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਮੁਕੰਮਲ ਰਿਪੋਰਟ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਕਾਇਮ ਕਰਨ ਅਤੇ ਪੂਰੀ ਰਿਪੋਰਟ ਤਿਆਰ ਕੀਤੀ ਜਾਵੇ। ਇਸ ਮੌਕੇ ਅਧਿਕਾਰੀਆਂ ਨੇ ਮੰਤਰੀ ਨੂੰ ਹਰ ਕੰਮ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ।  

Punjab

BJP-Congress ਨੂੰ ਪਛਾੜ Instagram 'ਤੇ ਬਣੀ ਨੰਬਰ-1 'ਪਾਰਟੀ'! 5 ਦਿਨਾਂ 'ਚ 1.5 ਕਰੋੜ ਫਾਲੋਅਰਜ਼, ਜਾਣੋ ਕੀ ਹੈ 'ਕਾਕਰੋਚ ਜਨਤਾ ਪਾਰਟੀ' ਦਾ ਸੱਚ?

ਭਾਰਤੀ ਸੋਸ਼ਲ ਮੀਡੀਆ ‘ਤੇ ਇਸ ਵੇਲੇ ਇੱਕ ਅਜਿਹਾ ਤੂਫ਼ਾਨ ਆਇਆ ਹੋਇਆ ਹੈ, ਜਿਸ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਆਸੀ ਪਾਰਟੀਆਂ — ਭਾਜਪਾ (BJP) ਅਤੇ ਕਾਂਗਰਸ (Congress) ਦੇ ਹੋਸ਼ ਉਡਾ ਦਿੱਤੇ ਹਨ। ਸਿਰਫ਼ 5 ਦਿਨਾਂ ਦੇ ਅੰਦਰ, ‘ਕਾਕਰੋਚ ਜਨਤਾ ਪਾਰਟੀ’ (Cockroach Janta Party – CJP) ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਨੇ 1.4 ਕਰੋੜ (14 Million) ਤੋਂ ਵੱਧ ਫਾਲੋਅਰਜ਼ ਇਕੱਠੇ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਅੰਕੜਾ ਭਾਜਪਾ (ਲਗਭਗ 8.8 ਮਿਲੀਅਨ) ਅਤੇ ਕਾਂਗਰਸ (ਲਗਭਗ 13.3 ਮਿਲੀਅਨ) ਦੋਵਾਂ ਦੇ ਅਧਿਕਾਰਤ ਇੰਸਟਾਗ੍ਰਾਮ ਫਾਲੋਅਰਜ਼ ਤੋਂ ਕਿਤੇ ਜ਼ਿਆਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਿਰਫ਼ ਇੱਕ ਇੰਟਰਨੈੱਟ ਮਜ਼ਾਕ (Meme) ਹੈ ਜਾਂ ਦੇਸ਼ ਦੇ ਨੌਜਵਾਨਾਂ ਵਿੱਚ ਕਿਸੇ ਵੱਡੀ ਸਿਆਸੀ ਬਦਲਾਅ ਦੀ ਆਹਟ? ਇਹ ਸਭ ਕਿਵੇਂ ਸ਼ੁਰੂ ਹੋਇਆ: ਸੁਪਰੀਮ ਕੋਰਟ ਦੀ ਟਿੱਪਣੀ ਅਤੇ ਗੁੱਸਾ ਇਸ ਡਿਜੀਟਲ ਅੰਦੋਲਨ ਦੀ ਸ਼ੁਰੂਆਤ 16 ਮਈ 2026 ਨੂੰ ਹੋਈ। ਅਦਾਲਤ ਵਿੱਚ ਇੱਕ ਸੁਣਵਾਈ ਦੌਰਾਨ ਚੀਫ਼ ਜਸਟਿਸ (CJI) ਸੂਰਿਆ ਕਾਂਤ ਵੱਲੋਂ ਕਥਿਤ ਤੌਰ ‘ਤੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ‘ਕਾਕਰੋਚਾਂ’ (ਜੋ ਬਿਨਾਂ ਰੁਜ਼ਗਾਰ ਦੇ ਸਿਸਟਮ ‘ਤੇ ਸਵਾਲ ਚੁੱਕਦੇ ਹਨ) ਨਾਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ। ਹਾਲਾਂਕਿ ਬਾਅਦ ਵਿੱਚ ਸਪੱਸ਼ਟੀਕਰਨ ਦਿੱਤਾ ਗਿਆ ਕਿ ਇਹ ਟਿੱਪਣੀ ਫਰਜ਼ੀ ਡਿਗਰੀ ਵਾਲੇ ਵਕੀਲਾਂ ਲਈ ਸੀ, ਪਰ ਉਦੋਂ ਤੱਕ ਦੇਸ਼ ਦੇ ਨੌਜਵਾਨਾਂ ਦਾ ਗੁੱਸਾ ਭੜਕ ਚੁੱਕਾ ਸੀ। ਨੌਜਵਾਨਾਂ ਨੇ ਇਸ ਅਪਮਾਨ ਨੂੰ ਇੱਕ ਹਥਿਆਰ ਬਣਾ ਲਿਆ। ਬੋਸਟਨ ਯੂਨੀਵਰਸਿਟੀ ਦੇ 30 ਸਾਲਾ ਭਾਰਤੀ ਵਿਦਿਆਰਥੀ ਅਤੇ ਪਬਲਿਕ ਰਿਲੇਸ਼ਨਜ਼ ਮਾਹਿਰ ਅਭਿਜੀਤ ਦੀਪਕੇ ਨੇ ਇਸ ਗੁੱਸੇ ਨੂੰ ਇੱਕ ਸਿਆਸੀ ਵਿਅੰਗ (Political Satire) ਵਿੱਚ ਬਦਲਦਿਆਂ ‘ਕਾਕਰੋਚ ਜਨਤਾ ਪਾਰਟੀ’ ਦੀ ਨੀਂਹ ਰੱਖ ਦਿੱਤੀ। ਪਾਰਟੀ ਦਾ ਸਲੋਗਨ ਰੱਖਿਆ ਗਿਆ — “Voice of the Lazy & Unemployed” (ਆਲਸੀ ਅਤੇ ਬੇਰੁਜ਼ਗਾਰਾਂ ਦੀ ਆਵਾਜ਼)। CJP ਦਾ ਅਜੀਬੋ-ਗਰੀਬ ਮੈਨੀਫੈਸਟੋ ਅਤੇ ਸ਼ਰਤਾਂ ਇਸ ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਇੱਕ 5-ਪੁਆਇੰਟਾਂ ਦਾ ਮੈਨੀਫੈਸਟੋ ਜਾਰੀ ਕੀਤਾ ਹੈ, ਜੋ ਹਾਸੋਹੀਣਾ ਹੋਣ ਦੇ ਨਾਲ-ਨਾਲ ਸਿਸਟਮ ‘ਤੇ ਤਿੱਖਾ ਵਾਰ ਕਰਦਾ ਹੈ: ਕੋਈ ਵੀ ਚੀਫ਼ ਜਸਟਿਸ ਰਿਟਾਇਰਮੈਂਟ ਤੋਂ ਬਾਅਦ ਰਾਜ ਸਭਾ ਦੀ ਸੀਟ (ਪੋਸਟ-ਰਿਟਾਇਰਮੈਂਟ ਰਿਵਾਰਡ) ਨਹੀਂ ਲਵੇਗਾ। ਸੰਸਦ ਅਤੇ ਕੈਬਨਿਟ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਦਿੱਤਾ ਜਾਵੇਗਾ। ਵੋਟਰ ਲਿਸਟ ਵਿੱਚੋਂ ਜਾਇਜ਼ ਵੋਟਾਂ ਕੱਟੇ ਜਾਣ ‘ਤੇ ਚੀਫ਼ ਇਲੈਕਸ਼ਨ ਕਮਿਸ਼ਨਰ (CEC) ਨੂੰ UAPA ਤਹਿਤ ਗ੍ਰਿਫ਼ਤਾਰ ਕੀਤਾ ਜਾਵੇਗਾ। ਦਲਬਦਲੀ ਕਰਨ ਵਾਲੇ (ਪਾਰਟੀ ਬਦਲਣ ਵਾਲੇ) ਵਿਧਾਇਕਾਂ/ਸਾਂਸਦਾਂ ‘ਤੇ 20 ਸਾਲ ਲਈ ਚੋਣ ਲੜਨ ‘ਤੇ ਬੈਨ ਲੱਗੇਗਾ। ਵੱਡੇ ਕਾਰਪੋਰੇਟ ਘਰਾਣਿਆਂ ਦੇ ਮੀਡੀਆ ਲਾਇਸੈਂਸ ਰੱਦ ਕੀਤੇ ਜਾਣਗੇ। ਮੈਂਬਰ ਬਣਨ ਦਾ ਕ੍ਰਾਈਟੇਰੀਆ: ਇਸ ਪਾਰਟੀ ਦਾ ਹਿੱਸਾ ਬਣਨ ਲਈ ਨੌਜਵਾਨਾਂ ਕੋਲ ਕੁਝ ਖਾਸ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ — ਜਿਵੇਂ ਕਿ ਬੇਰੁਜ਼ਗਾਰ ਹੋਣਾ, ਸਰੀਰਕ ਤੌਰ ‘ਤੇ ਆਲਸੀ ਹੋਣਾ, ਪਰ ਰੋਜ਼ਾਨਾ ਘੱਟੋ-ਘੱਟ 11 ਘੰਟੇ ਆਨਲਾਈਨ ਰਹਿ ਕੇ ਸਿਸਟਮ ਵਿਰੁੱਧ ਭੜਾਸ ਕੱਢਣ ਵਿੱਚ ਮਾਹਿਰ ਹੋਣਾ। ਇਹ ਸਿਰਫ਼ ਮਜ਼ਾਕ ਹੈ ਜਾਂ ਕੋਈ ਵੱਡਾ ਬਦਲਾਅ? ਕਈ ਸਿਆਸੀ ਮਾਹਿਰ ਇਸ ਨੂੰ ਸਿਰਫ਼ ‘ਜੈਨ-ਜ਼ੈਡ’ (Gen-Z) ਦਾ ਮੀਮ ਕਲਚਰ ਅਤੇ ਟਾਈਮਪਾਸ ਮੰਨ ਰਹੇ ਹਨ। ਪਰ ਜਿਸ ਰਫ਼ਤਾਰ ਨਾਲ ਇਸ ਪੇਜ ਨੇ ਭਾਜਪਾ ਵਰਗੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਨੂੰ ਡਿਜੀਟਲ ਰੇਸ ਵਿੱਚ ਪਛਾੜਿਆ ਹੈ, ਉਹ ਡੂੰਘੀ ਨਿਰਾਸ਼ਾ ਦਾ ਸੰਕੇਤ ਹੈ। ਨੌਜਵਾਨਾਂ ਦੀ ਫਰਸਟ੍ਰੇਸ਼ਨ: ਇਹ ਅੰਦੋਲਨ ਨੌਜਵਾਨਾਂ ਵਿੱਚ ਬੇਰੁਜ਼ਗਾਰੀ, NEET ਵਰਗੇ ਪੇਪਰ ਲੀਕ ਮਾਮਲੇ, ਅਤੇ ਮੌਜੂਦਾ ਸਿਆਸੀ ਨਿਜ਼ਾਮ ਪ੍ਰਤੀ ਵਧ ਰਹੇ ਗੁੱਸੇ ਦੀ ਪ੍ਰਤੀਨਿਧਤਾ ਕਰਦਾ ਹੈ। ਡਿਜੀਟਲ ਵਿਦਰੋਹ: ਜਦੋਂ ਮੁੱਖ ਧਾਰਾ ਦਾ ਮੀਡੀਆ ਆਮ ਲੋਕਾਂ ਦੇ ਮੁੱਦੇ ਨਹੀਂ ਚੁੱਕਦਾ, ਤਾਂ ਨੌਜਵਾਨ ਵਿਅੰਗ (Satire) ਨੂੰ ਹਥਿਆਰ ਬਣਾ ਕੇ ਸ਼ਾਂਤੀਪੂਰਨ ਤਰੀਕੇ ਨਾਲ ਡਿਜੀਟਲ ਵਿਦਰੋਹ ਕਰਦੇ ਹਨ। ਟੀਐਮਸੀ ਦੀ ਮਹੂਆ ਮੋਇਤਰਾ ਵਰਗੇ ਕਈ ਵੱਡੇ ਨੇਤਾਵਾਂ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ। ਸਰਕਾਰੀ ਐਕਸ਼ਨ ਅਤੇ ਅਗਲੀ ਰਾਹ ਇਸ ਮੁਹਿੰਮ ਦੀ ਵਧਦੀ ਤਾਕਤ ਨੂੰ ਦੇਖਦਿਆਂ, ‘ਕਾਕਰੋਚ ਜਨਤਾ ਪਾਰਟੀ’ ਦੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਨੂੰ ਭਾਰਤ ਵਿੱਚ ਕਾਨੂੰਨੀ ਮੰਗਾਂ ਦਾ ਹਵਾਲਾ ਦਿੰਦੇ ਹੋਏ ਬਲੌਕ (Withheld) ਕਰ ਦਿੱਤਾ ਗਿਆ ਹੈ। ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟਸ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਇਸ ਡਿਜੀਟਲ ਤੂਫ਼ਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ‘ਤੇ ਸਿਰਫ਼ ਰੀਲਾਂ ਦੇਖਣ ਲਈ ਨਹੀਂ ਹੈ, ਜੇਕਰ ਉਸ ਦੇ ਆਤਮ-ਸੰਮਾਨ ‘ਤੇ ਸੱਟ ਵੱਜੇਗੀ, ਤਾਂ ਉਹ ਡਿਜੀਟਲ ਸਪੇਸ ਵਿੱਚ ਸੱਤਾਧਾਰੀਆਂ ਦੀਆਂ ਕੁਰਸੀਆਂ ਹਿਲਾਉਣ ਦਾ ਦਮ ਵੀ ਰੱਖਦਾ ਹੈ।

Punjab

ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ

ਚੰਡੀਗੜ੍ਹ; 21 ਮਈ : ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਸਮਾਂ ਸਿਰਫ਼ ਹੌਲੀ ਨਹੀਂ ਚਲਦਾ ਬਲਕਿ  ਠਹਿਰ ਹੀ ਜਾਂਦਾ ਹੈ। 62 ਸਾਲਾ ਭੂਰ ਕੌਰ ਦੇ ਜੀਵਨ ਵਿੱਚ ਵੀ ਅਜਿਹਾ ਹੀ ਇੱਕ ਪਲ ਆਇਆ ਤੇ ਉਹ ਵੀ ਬਿਨਾਂ ਕਿਸੇ ਚੇਤਵਾਨੀ ਤੋਂ। ਪਿਛਲੇ 15–16 ਸਾਲਾਂ ਤੋਂ ਉਹ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੀ ਸੀ। ਇਹ ਬੀਮਾਰੀ ਭੂਰ ਕੌਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ। ਦਵਾਈਆਂ, ਜਾਂਚ, ਸਾਵਧਾਨੀਆਂ—ਉਸ ਲਈ ਆਮ ਜਿਹਾ ਰੁਟੀਨ ਹੋ ਗਿਆ ਸੀ।  ਪਰ ਇੱਕ ਦਿਨ ਅਚਾਨਕ ਉਸ ਦਾ ਸ਼ਰੀਰ ਕੰਮ ਕਰਨਾ ਬੰਦ ਕਰ ਗਿਆ। ਬਲੱਡ ਸ਼ੂਗਰ ਅਚਾਨਕ 550 ਐਮਜੀ/ਡੀਐਲ ਤੱਕ ਪਹੁੰਚ ਗਿਆ। ਕੁਝ ਹੀ ਪਲਾਂ ਵਿੱਚ ਉਹ ਡਿੱਗ ਪਈ ਤੇ ਬੇਹੋਸ਼ ਹੋ ਗਈ।  ਉਹ ਜੀਵਨ ਲਈ ਸੰਘਰਸ਼ ਕਰ ਰਹੀ ਸੀ । ਉਸ ਦੇ ਪਰਿਵਾਰ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਿਰਫ਼ ਫੌਰੀ ਕਦਮ ਚੁੱਕਣਾ ਹੀ ਲਾਜ਼ਮੀ ਬਣ ਗਿਆ ਸੀ। ਉਸ ਦੀ ਨੂੰਹ ਪਰਮਜੀਤ ਕਹਿੰਦੀ ਹੈ, “ਅਸੀਂ ਭੱਜ-ਨੱਸ ਰਹੇ ਸੀ ਅਤੇ ਅਰਦਾਸਾਂ ਕਰ ਰਹੇ ਸੀ। ਸੋਚਣ ਦੀ ਹਾਲਤ ਨਹੀਂ ਸੀ, ਸਿਰਫ਼ ਘਬਰਾਹਟ ਸੀ।”ਉਹਨਾਂ ਦਾ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ਹੈ ਅਤੇ ਪੂਰੀ ਸ਼ਰਧਾ ਨਾਲ ਸੇਵਾ ਕਰਦਾ ਹੈ, ਲਈ ਉਹ ਪਲ ਕਿਸੇ ਬੁਰੇ ਸੁਪਨੇ ਵਰਗਾ ਸੀ; ਜਿਵੇਂ ਉਸਦੀ ਆਸਥਾ ਹੀ ਸਭ ਤੋਂ ਵੱਡੇ ਇਮਤਿਹਾਨ ਵਿੱਚੋਂ ਲੰਘ ਰਹੀ ਹੋਵੇ। *ਕੁਝ ਸਕਿੰਟਾਂ ’ਤੇ ਟਿਕੀ ਸੀ ਜ਼ਿੰਦਗੀ* ਸੰਗਰੂਰ ਦੇ ਸੁਨਾਮ ਸਥਿਤ ’ਕਸ਼ਮੀਰੀ ਹਾਰਟ ਕੇਅਰ ਸੈਂਟਰ’ ਵਿੱਚ ਜਦੋਂ ਭੂਰ ਕੌਰ ਨੂੰ ਲਿਆਂਦਾ ਗਿਆ, ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀ। ਕਲੀਨਿਕਲ ਕਾਰਡੀਓਲੋਜਿਸਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਅੰਸ਼ੁਮਨ ਫੁੱਲ ਉਸ ਸਥਿਤੀ ਨੂੰ ਅੱਜ ਵੀ ਸਪੱਸ਼ਟ ਤੌਰ ‘ਤੇ ਯਾਦ ਕਰਦੇ ਹੋਏ ਦੱਸਦੇ ਹਨ, “ਭੂਰ ਕੌਰ ਨੂੰ ਡਾਇਬਿਟਿਕ ਕੀਟੋਐਸਿਡੋਸਿਸ, ਗੰਭੀਰ ਇਨਫੈਕਸ਼ਨ ਅਤੇ ਐਕਿਊਟ ਰੈਸਪਿਰੇਟਰੀ ਫੇਲਿਅਰ ਦੇ ਨਾਲ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਦਾ ਆਕਸੀਜਨ ਲੈਵਲ ਲਗਾਤਾਰ ਘਟ ਰਿਹਾ ਸੀ, ਦਿਲ ਦੀ ਹਾਲਤ ਅਸਥਿਰ ਸੀ ਅਤੇ ਸ਼ਰੀਰ ਖ਼ਤਰਨਾਕ ਮੈਟਾਬੋਲਿਕ ਅਸੰਤੁਲਨ ਵਿੱਚ ਚਲਾ ਗਿਆ ਸੀ।” 550 ਐਮਜੀ/ਡੀਐਲ ਤੱਕ ਪਹੁੰਚੇ ਬਲੱਡ ਸ਼ੂਗਰ ਨੇ ਭੂਰ ਕੌਰ ਦੇ ਸ਼ਰੀਰ ਨੂੰ ਜਾਨਲੇਵਾ ਸਥਿਤੀ ਵੱਲ ਧੱਕ ਦਿੱਤਾ ਸੀ। ਸ਼ਰੀਰ ਵਿੱਚ ਪਾਣੀ ਦੀ ਕਮੀ, ਇਲੈਕਟ੍ਰੋਲਾਈਟ ਅਸੰਤੁਲਨ ਅਤੇ ਅੰਗਾਂ ‘ਤੇ ਗੰਭੀਰ ਦਬਾਅ ਬਣ ਚੁੱਕਾ ਸੀ। ਇਸ ਤੋਂ ਬਾਅਦ ਇੱਕ ਖ਼ਾਮੋਸ਼ ਪਰ ਖ਼ਤਰਨਾਕ ਸਥਿਤੀ ਉੱਭਰੀ—‘ਸੈਪਸਿਸ’, ਜਿਸ ਵਿੱਚ ਇਨਫੈਕਸ਼ਨ ਸ਼ਰੀਰ ‘ਤੇ ਹੀ ਹਮਲਾ ਕਰਨ ਲੱਗਦਾ ਹੈ। ਡਾ.ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੇ ਮਾਮਲਿਆਂ ਵਿੱਚ ਹਰ ਪਲ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਕੁਝ ਮਿੰਟ ਹੀ ਇਹ ਤੈਅ ਕਰਦੇ ਹਨ ਕਿ ਮਰੀਜ਼ ਬਚੇਗਾ ਜਾਂ ਨਹੀਂ।” *ਆਈ.ਸੀ.ਯੂ. ਵਿੱਚ ਜ਼ਿੰਦਗੀ ਨਾਲ ਜੰਗ* ਆਈ.ਸੀ.ਯੂ. ਉਹ ਥਾਂ ਬਣ ਗਿਆ ਸੀ ਜਿੱਥੇ ਹਰ ਸਕਿੰਟ ਮਹੱਤਵ ਰੱਖਦਾ ਸੀ। ਆਕਸੀਜਨ ਸਪੋਰਟ, ਆਈਵੀ ਇੰਸੁਲਿਨ, ਐਂਟੀਬਾਇਓਟਿਕਸ, ਫਲੂਇਡਸ, ਇਲੈਕਟ੍ਰੋਲਾਈਟ ਸੁਧਾਰ ਅਤੇ ਲਗਾਤਾਰ ਮਾਨੀਟਰਿੰਗ। ਕਿਸੇ ਵੀ ਚੀਜ਼ ਵਿੱਚ ਦੇਰੀ ਦੀ ਗੁੰਜਾਇਸ਼ ਨਹੀਂ ਸੀ। ਡਾ. ਫੁੱਲ ਨੇ ਕਿਹਾ, “ਸ਼ੁਰੂਆਤੀ ਘੰਟਿਆਂ ਵਿੱਚ ਸਾਡਾ ਪੂਰਾ ਧਿਆਨ ਸਿਰਫ਼ ਉਹਨਾਂ ਦੀ ਜਾਨ ਬਚਾਉਣ ‘ਤੇ ਸੀ। ਸਾਨੂੰ ਉਨ੍ਹਾਂ ਦੇ ਸਾਹ ਲੈਣ ਵਿੱਚ ਦਿੱਕਤ, ਇਨਫੈਕਸ਼ਨ ਅਤੇ ਮੈਟਾਬੋਲਿਕ ਅਸੰਤੁਲਨ ਦਾ ਇਕੋ ਸਮੇਂ ਇਲਾਜ ਕਰਨਾ ਪੈ ਰਿਹਾ ਸੀ।” ਆਈਸੀਯੂ ਦੇ ਬਾਹਰ ਪਰਿਵਾਰ ਬੜੀ ਫਿਕਰਮੰਦੀ ਤੇ ਖਾਮੋਸ਼ੀ ਨਾਲ ਉਡੀਕ ਕਰ ਰਿਹਾ ਸੀ। ਅਰਦਾਸ, ਆਸ ਅਤੇ ਵਿਸ਼ਵਾਸ ਹੀ ਉਹਨਾਂ ਦਾ ਸਹਾਰਾ ਸੀ। ਫਿਰ ਹੌਲੀ-ਹੌਲੀ ਜ਼ਿੰਦਗੀ ਜਿਵੇਂ ਵਾਪਸ ਪਰਤੀ । ਤੀਜੇ ਦਿਨ ਸੁਧਾਰ ਦੇ ਪਹਿਲੇ ਸੰਕੇਤ ਨਜ਼ਰ ਆਉਣ ਲੱਗੇੇ। ਆਕਸੀਜ਼ਨ ਲੈਵਲ ਬਿਹਤਰ ਹੋਣ ਲੱਗਾ। ਇਨਫੈਕਸ਼ਨ ਘਟਣ ਲੱਗੀ। ਸ਼ਰੀਰ ’ਤੇ ਇਲਾਜ ਦਾ ਅਸਰ ਹੋਣ ਲੱਗਾ ਅਤੇ ਫ਼ਿਰ ਸਭ ਤੋਂ ਵੱਡੀ ਰਾਹਤ ਮਿਲੀ—ਭੂਰ ਕੌਰ ਨੂੰ ਹੋਸ਼ ਆ ਗਿਆ। ਡਾ. ਫੁੱਲ ਨੇ ਕਿਹਾ, “ਇਹ ਵਾਕਈ ਪਹਿਲਾ ਰਾਹਤ ਦਾ ਪਲ ਸੀ। ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਮੌਤ ਦੇ ਮੂੰਹ ਤੋਂ ਵਾਪਸ ਆ ਰਹੀ ਹੈ।” ਜੋ ਮਰੀਜ਼ ਮੌਤ ਦੇ ਕੰਢੇ ‘ਤੇ ਸੀ, ਉਹ ਹੌਲੀ-ਹੌਲੀ ਜੀਵਨ ਵੱਲ ਵਾਪਸ ਆ ਰਿਹਾ ਸੀ। *’ਮੁੱਖ ਮੰਤਰੀ ਸਿਹਤ ਯੋਜਨਾ’ ਨੇ ਪੂਰੀ ਸਥਿਤੀ ਹੀ ਬਦਲ ਦਿੱਤੀ* ਇਸ ਪੂਰੇ ਮੈਡੀਕਲ ਐਮਰਜੈਂਸੀ ਦੌਰਾਨ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਡਾਕਟਰਾਂ ਮੁਤਾਬਿਕ ਇਸ ਯੋਜਨਾ ਨੇ ਸਭ ਤੋਂ ਵੱਡੀ ਗੱਲ ਇਹ ਯਕੀਨੀ ਬਣਾਈ ਕਿ ਇਲਾਜ ਵਿੱਚ ਕੋਈ ਦੇਰੀ ਨਾ ਹੋਵੇ। ਡਾ. ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਦੇਰੀ ਕਿਸੇ ਦੀ ਜਾਨ ਲੈ ਸਕਦੀ ਹੈ। ਪਰ ਮਰੀਜ਼ ਯੋਜਨਾ ਅਧੀਨ ਕਵਰ ਸੀ, ਇਸ ਲਈ ਆਈਸੀਯੂ ਅਤੇ ਐਮਰਜੈਂਸੀ ਇਲਾਜ ਤੁਰੰਤ ਸ਼ੁਰੂ ਹੋ ਗਿਆ।”ਨਾ ਕੋਈ ਆਰਥਿਕ ਹਿਚਕਚਾਹਟ। ਨਾ ਕੋਈ ਉਡੀਕ। ਸਿਰਫ਼ ਤੁਰੰਤ ਇਲਾਜ। ਗੰਭੀਰ ਮਾਮਲਿਆਂ ਵਿੱਚ ਇਹ ਤੇਜ਼ੀ ਕਈ ਵਾਰ ਜੀਵਨ ਅਤੇ ਮੌਤ ਦੇ ਵਿਚਕਾਰ ਫਰਕ ਬਣ ਜਾਂਦੀ ਹੈ। *‘‘ਮੈਨੂੰ ਦੂਜੀ ਜ਼ਿੰਦਗੀ ਮਿਲੀ ’’* ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਹੀ ਭੂਰ ਕੌਰ ਧੀਮੀ ਆਵਾਜ਼ ਵਿੱਚ ਆਪਣੀ ਗੱਲ ਦੱਸਦੀ ਹੈ, ਜੋ ਅਜੇ ਵੀ ਉਸ ਮੁਸ਼ਕਲ ਦੌਰ ਦੀ ਥਕਾਵਟ ਨਾਲ ਜੂਝ ਰਹੀ ਹੈ,ਪਰ ਅੰਦਰੋਂ ਬਹੁਤ ਧੰਨਵਾਦੀ ਹੈ। ਉਸ ਨੇ ਕਿਹਾ, “ਮੈਨੂੰ ਸਾਰਾ ਕੁੱਝ ਯਾਦ ਨਹੀਂ, ਪਰ ਇਹ ਪਤਾ ਹੈ ਕਿ ਮੇਰੀ ਹਾਲਤ ਬਹੁਤ ਗੰਭੀਰ ਸੀ। ਮੈਂ ਡਾਕਟਰਾਂ ਅਤੇ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ। ਸਿਹਤ ਕਾਰਡ ਦੀ ਵਜ੍ਹਾ ਨਾਲ ਅੱਜ ਮੈਂ ਜ਼ਿੰਦਾ ਹਾਂ।”ਸ਼ਬਦ ਸਧਾਰਣ ਸਨ, ਪਰ ਭਾਵ ਬਹੁਤ ਡੂੰਘਾ ਸੀ। *ਸਮੇਂ ਸਿਰ ਮੌਤ ਦੇ ਮੂੰਹ ਤੋਂ ਵਾਪਸ ਆਈ ਇੱਕ ਜ਼ਿੰਦਗੀ* ਇੱਕ ਪਰਿਵਾਰ ਜਿਸ ਨੇ ਆਸ ਨਹੀਂ ਛੱਡੀ ਅਤੇ ਇੱਕ ਵਿਵਸਥਾ ਜਿਸ ਨੇ ਸਮੇਂ ‘ਤੇ ਸਹਾਰਾ ਦਿੱਤਾ। ਹਰਪਾਲ ਅਤੇ ਪਰਮਜੀਤ ਲਈ ਇਹ ਤਜ਼ਰਬਾ ਨਾ –ਭੁੱਲਣਯੋਗ ਹੈ। ਹਰਪਾਲ ਨੇ ਕਿਹਾ, “ਇੱਕ ਪਲ ਪਹਿਲਾਂ ਉਹ ਸਾਡੇ ਨਾਲ ਸਨ ਅਤੇ ਅਗਲੇ ਹੀ ਪਲ ਬੇਹੋਸ਼ ਹੋ ਗਏ। ਅਸੀਂ ਹਮੇਸ਼ਾ ਧੰਨਵਾਦੀ ਰਹਾਂਗੇ ਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਮਿਲ ਗਿਆ।” ਪਰਮਜੀਤ ਨੇ ਕਿਹਾ, “ਸਾਡੇ ਕੋਲ ਵਿਸ਼ਵਾਸ ਸੀ, ਪਰ ਸਾਨੂੰ ਸਹਾਰੇ ਦੀ ਵੀ ਲੋੜ ਸੀ। ਸਾਨੂੰ ਦੋਵੇਂ ਮਿਲੇ।’’” *ਸਧਾਰਣ ਰਿਕਵਰੀ ਤੋਂ ਕਿਤੇ ਵੱਧ* ਭੂਰ ਕੌਰ ਦੀ ਕਹਾਣੀ ਸਿਰਫ਼ ਇੱਕ ਮੈਡੀਕਲ ਐਮਰਜੈਂਸੀ ਦੀ ਕਹਾਣੀ ਨਹੀਂ ਹੈ। ਇਹ ਇਸ ਗੱਲ ਦੀ ਕਹਾਣੀ ਹੈ ਕਿ ਜ਼ਿੰਦਗੀ ਕਿਵੇਂ ਅਚਾਨਕ ਬਦਲ ਸਕਦੀ ਹੈ। ਇਹ ਉਸ ਨਾਜ਼ੁਕ ਸਥਿਤੀ ਦੀ ਕਹਾਣੀ ਹੈ, ਜਿੱਥੇ ਬੀਮਾਰੀ ਬਿਨਾਂ ਚੇਤਾਵਨੀ ਦੇ ਆਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਜਦੋਂ ਸਮੇਂ ਸਿਰ ਇਲਾਜ ਅਤੇ ਸਹੀ ਸਹਾਇਤਾ ਮਿਲਦੀ ਹੈ ਤਾਂ ਕੀ ਹੋ ਸਕਦਾ ਹੈ।ਭੂਰ ਕੌਰ ਲਈ ਸਿਹਤ-ਕਾਰਡ ਸਿਰਫ਼ ਇੱਕ ਦਸਤਾਵੇਜ਼ ਨਹੀਂ ਸੀ ਬਲਕਿ ਇਲਾਜ ਸੀ, ਜ਼ਿੰਦਗੀ ਸੀ।  

Punjab

20000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਚੰਡੀਗੜ੍ਹ, 21 ਮਈ : ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ, ਮੋਗਾ ਦੇ ਰੀਡਰ ਦਵਿੰਦਰ ਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਚੱਕ ਕਾਨੀਆਂ ਖੁਰਦ, ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸਬੰਧੀ ਡੀਆਰਓ, ਮੋਗਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ।  ਦੋਸ਼ੀ ਰੀਡਰ, ਦਵਿੰਦਰ ਪਾਲ ਸਿੰਘ ਨੇ ਕਥਿਤ ਤੌਰ ’ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 100000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਨੂੰ 50000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ 50000 ਰੁਪਏ ਕੇਸ ਦੇ ਨਿਪਟਾਰੇ ਤੋਂ ਬਾਅਦ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸੰਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ। ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।  

Punjab

ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 21 ਮਈ –ਵਧਦੇ ਤਾਪਮਾਨ ਨੂੰ ਦੇਖਦਿਆਂ, ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵੱਲੋਂ ਆਪਣੇ ਜਾਨਵਰਾਂ ਦੀ ਸਿਹਤ ਦੇਖਭਾਲ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਲਈ ਵਿਆਪਕ ਖੁਰਾਕ ਯੋਜਨਾ ਲਾਗੂ ਕੀਤੀ ਗਈ ਹੈ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਵਧ ਰਹੀ ਗਰਮੀ ਨਾਲ ਨਜਿੱਠਣ ਲਈ ਚਿੜੀਆਘਰ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਹਰੇਕ ਰਿੱਛ ਨੂੰ ਰੋਜ਼ਾਨਾ 100 ਕਿਲੋਗ੍ਰਾਮ ਆਈਸ ਕਿਊਬ ਪ੍ਰਦਾਨ ਕੀਤੇ ਜਾ ਰਹੇ ਹਨ। ਹਾਈਡਰੇਸ਼ਨ ਅਤੇ ਠੰਢਕ ਨੂੰ ਯਕੀਨੀ ਬਣਾਉਣ ਲਈ ਬਾਂਦਰਾਂ ਅਤੇ ਹਾਥੀਆਂ ਦੇ ਨਾਲ ਨਾਲ ਰਿੱਛਾਂ ਨੂੰ ਤਾਜ਼ੇ ਤਰਬੂਜ ਦਿੱਤੇ ਜਾ ਰਹੇ ਹਨ। ਗਰਮ ਮੌਸਮ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਹੋ ਰਹੀ ਕਮੀ ਨੂੰ ਵੇਖਦਿਆਂ, ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ ਅਤੇ ਡੀਹਾਈਡਰੇਸ਼ਨ ਨੂੰ ਰੋਕਣ ਲਈ ਸਾਰੇ ਮਾਸਾਹਾਰੀ ਅਤੇ ਸਰਬ ਆਹਾਰੀ ਜਾਨਵਰਾਂ ਦੇ ਪੀਣ ਵਾਲੇ ਪਾਣੀ ਵਿੱਚ ਗਲੂਕੋਨ-ਡੀ ਪਾਊਡਰ ਮਿਲਾਇਆ ਜਾ ਰਿਹਾ ਹੈ। ਚਿੜੀਆਘਰ ਵੱਲੋਂ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਵਿੱਚ ਮੌਸਮ ਸਬੰਧੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਕੇਲਿਆਂ ਦੀ ਥਾਂ ਪਪੀਤੇ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਪਪੀਤਾ ਪਚਣ ਵਿੱਚ ਆਸਾਨ ਹੁੰਦਾ ਹੈ ਅਤੇ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸ਼ਾਕਾਹਾਰੀ ਜਾਨਵਰਾਂ ਅਤੇ ਪੰਛੀਆਂ ਲਈ, ਪੱਤਾ ਗੋਭੀ ਦੇ ਪੱਤਿਆਂ ਦੀ ਥਾਂ ਪਾਲਕ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੂਲੀ ਦੀ ਥਾਂ ਖੀਰੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਬਿਹਤਰ ਹਾਈਡਰੇਸ਼ਨ ਅਤੇ ਠੰਢਕ ਪ੍ਰਦਾਨ ਕਰਦਾ ਹੈ। ਇਹ ਉਪਾਅ ਛੱਤਬੀੜ ਚਿੜੀਆਘਰ ਦੇ ਗਰਮੀਆਂ ਸਬੰਧੀ ਤਿਆਰੀਆਂ ਦੇ ਨਿਯਮਤ ਪ੍ਰੋਟੋਕੋਲ ਦਾ ਹਿੱਸਾ ਹਨ, ਜਿਨ੍ਹਾਂ ਦੀ ਨਿਗਰਾਨੀ ਪਸ਼ੂਆਂ ਦੇ ਡਾਕਟਰਾਂ ਅਤੇ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਸਟਾਫ ਵੱਲੋਂ ਕੀਤੀ ਜਾਂਦੀ ਹੈ। ਚਿੜੀਆਘਰ ਸਖ਼ਤ ਗਰਮੀ ਦੇ ਮਹੀਨਿਆਂ ਦੌਰਾਨ ਚਿੜੀਆਘਰ ਵਿੱਚ ਰਹਿਣ ਵਾਲੇ ਸਾਰੇ ਜਾਨਵਰਾਂ ਲਈ ਅਨੁਕੂਲ ਪੋਸ਼ਣ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ———  

Punjab

ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ ਵਿੱਚ ਰਾਸ਼ਟਰੀ ਔਸਤ ਨੂੰ ਪਛਾੜਿਆ, ਜੱਚਾ ਮੌਤ ਦਰ 77 ਅਤੇ ਬਾਲ ਮੌਤ ਦਰ 16 ਦਰਜ ਕੀਤੀ: ਡਾ. ਬਲਬੀਰ ਸਿੰਘ

ਚੰਡੀਗੜ੍ਹ, 21 ਮਈ: ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐਸਆਰਐਸ) ਦੇ ਅੰਕੜਿਆਂ ਅਨੁਸਾਰ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਨੂੰ ਪਛਾੜ ਕੇ ਦੇਸ਼ ਭਰ ਦੇ ਹੈਲਥਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਪੰਜਾਬ ਦੀ ਪ੍ਰਾਪਤੀ ਨੂੰ ਉਜਾਗਰ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਜੱਚਾ ਮੌਤ ਦਰ (ਐਮਐਮਆਰ), ਬਾਲ ਮੌਤ ਦਰ (ਆਈਐਮਆਰ), ਨਵਜੰਮੇ ਬੱਚਿਆਂ ਦੀ ਮੌਤ ਦਰ (ਐਨਐਮਆਰ) ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਹਨ, ਜੋ ਕਿ ਪੰਜਾਬ ਸਰਕਾਰ ਦੇ ਜਨਤਕ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਮਿਆਰੀ ਜੱਚਾ-ਬੱਚਾ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਸਬੰਧੀ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦਾ ਹੈ। ਡਾ. ਬਲਬੀਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘਟ ਕੇ 77 ਹੋ ਗਈ ਹੈ, ਜੋ ਕਿ ਰਾਸ਼ਟਰੀ ਔਸਤ 87 ਤੋਂ ਕਾਫ਼ੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਸ਼ਟਰੀ ਔਸਤ 24 ਦੇ ਮੁਕਾਬਲੇ ਬਾਲ ਮੌਤ ਦਰ (ਆਈਐਮਆਰ) ਮਹਿਜ਼ 16 ਦਰਜ ਕੀਤੀ ਗਈ ਹੈ, ਨਵਜੰਮੇ ਬੱਚਿਆਂ ਦੀ ਮੌਤ ਦਰ (ਐਨਐਮਆਰ) ਤਹਿਤ ਦੇਸ਼ ਦੀ ਔਸਤ 18 ਦੇ ਮੁਕਾਬਲੇ ਸੂਬੇ ਵਿੱਚ ਇਹ ਦਰ 11 ਦਰਜ ਕੀਤੀ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਰਾਸ਼ਟਰੀ ਪੱਧਰ ‘ਤੇ 28 ਅਤੇ ਪੰਜਾਜ ਵਿੱਚ 19 ਦਰਜ ਕੀਤੀ ਗਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ, “ਪੰਜਾਬ ਨੇ ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਸ਼ਾਨਦਾਰ ਪ੍ਰਗਤੀ ਹਾਸਲ ਕੀਤੀ ਹੈ ਅਤੇ ਇਹ ਪ੍ਰਾਪਤੀਆਂ ਸਾਡੇ ਸਿਹਤ ਸੰਭਾਲ ਕਰਮਚਾਰੀਆਂ ਦੇ ਅਟੁੱਟ ਸਮਰਪਣ ਅਤੇ ਪੰਜਾਬ ਸਰਕਾਰ ਦੀ ਹਰੇਕ ਨਾਗਰਿਕ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।” ਉਨ੍ਹਾਂ ਕਿਹਾ, “ਪੰਜਾਬ ਨੇ ਪਹਿਲਾਂ ਨਵਜੰਮੇ ਬੱਚਿਆਂ ਦੀ ਮੌਤ ਦਰ ਸਬੰਧੀ ਐਸਡੀਜੀ – 2030 ਟੀਚਾ ਸਰ ਕਰ ਲਿਆ ਹੈ। ਇਸ ਟੀਚੇ ਤਹਿਤ 12 ਤੋਂ ਘੱਟ ਦਰ ਹਾਸਲ ਕਰਦਿਆਂ ਪੰਜਾਬ ਨੇ ਇਹ ਟੀਚਾ 2030 ਦੀ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ।” ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਕੇਂਦਰ ਸਰਕਾਰ ਦੀ ਨਵੀਂ ਕਾਰਗੁਜ਼ਾਰੀ ਅਧਾਰਤ ਸਿਹਤ ਖੇਤਰ ਯੋਜਨਾ ਤਹਿਤ ਪੰਜਾਬ ਨੂੰ ਲਗਭਗ 400 ਕਰੋੜ ਰੁਪਏ ਦਾ ਵਿੱਤੀ ਪ੍ਰੋਤਸਾਹਨ ਮਿਲਣ ਦੀ ਸੰਭਾਵਨਾ ਹੈ। ਡਾ: ਬਲਬੀਰ ਸਿੰਘ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਸੰਸਥਾਗਤ ਹੈਲਥਕੇਅਰ ਡਿਲੀਵਰੀ ਸਿਸਟਮ ਨੂੰ ਮਜ਼ਬੂਤ ਕਰਕੇ ਅਤੇ ਸੂਬੇ ਭਰ ਵਿੱਚ ਮਿਆਰੀ ਜੱਚਾ-ਬੱਚਾ ਦੇਖਭਾਲ ਸਹੂਲਤਾਂ ਨੂੰ ਯਕੀਨੀ ਬਣਾ ਕੇ ਪ੍ਰਜਨਨ ਅਤੇ ਬਾਲ ਸਿਹਤ ਸੰਭਾਲ ਲਈ ਇੱਕ ਵਿਆਪਕ ਪਹੁੰਚ ਅਪਣਾਈ ਹੈ। ਇਸ ਨੇ ਜੱਚਾ-ਬੱਚਾ ਮੌਤ ਦਰ ਸੂਚਕਾਂ ਨੂੰ ਘਟਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।” ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਉਨ੍ਹਾਂ ਦੇ ਅਣਥੱਕ ਯਤਨਾਂ ਨੇ ਪੰਜਾਬ ਭਰ ਵਿੱਚ ਸੁਰੱਖਿਅਤ ਗਰਭ ਅਵਸਥਾਵਾਂ ਅਤੇ ਜੱਚਾ-ਬੱਚਾ ਲਈ ਬਿਹਤਰ ਸਿਹਤ ਸੰਭਾਲ ਨਤੀਜਿਆਂ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾ: ਬਲਬੀਰ ਸਿੰਘ ਨੇ ਕਿਹਾ, “ਇਹ ਵਿਸ਼ੇਸ਼ ਸਹੂਲਤਾਂ 24 ਘੰਟੇ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾ ਕੇ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਜੀਵਨ ਰੱਖਿਅਕ ਵਜੋਂ ਕੰਮ ਕਰ ਰਹੀਆਂ ਹਨ।” ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਦਰਤੀ ਜਣੇਪੇ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਵਿਸ਼ੇਸ਼ ਸਿਹਤ ਸੰਭਾਲ ਕਾਡਰ ਬਣਾ ਕੇ ਬੇਲੋੜੇ ਸੀਜ਼ੇਰੀਅਨ ਸੈਕਸ਼ਨਾਂ ਨੂੰ ਘਟਾਉਣ ਲਈ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਟਿਆਲਾ ਦੇ ਵੱਕਾਰੀ ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ (ਐਨਐਮਟੀਆਈ) ਤੋਂ ਨਰਸ ਪ੍ਰੈਕਟੀਸ਼ਨਰਸ ਇੰਨ ਮਿਡਵਾਈਫਰੀ (ਐਨਪੀਐਮ) ਦੇ ਤਿੰਨ ਬੈਚਾਂ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ ਹੈ। ਡਾ: ਬਲਬੀਰ ਸਿੰਘ ਨੇ ਕਿਹਾ, “ਭਗਵੰਤ ਮਾਨ ਸਰਕਾਰ ਸਿਖਲਾਈ ਪ੍ਰਾਪਤ ਮਿਡਵਾਈਫਸ ਰਾਹੀਂ ਟਾਲਣਯੋਗ ਸੀਜ਼ੇਰੀਅਨ ਪ੍ਰਕਿਰਿਆਵਾਂ ਵਿੱਚ ਕਮੀ ਲਿਆਉਣ ਅਤੇ ਸੁਰੱਖਿਅਤ ਜਣੇਪੇ ਲਈ ਲਗਾਤਾਰ ਕੰਮ ਕਰ ਰਹੀ ਹੈ।” ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨਾਲ ਸੂਬੇ ਦੇ ਬੁਨਿਆਦੀ ਸਿਹਤ ਸੰਭਾਲ ਨੈੱਟਵਰਕ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਹਨਾਂ ਕਲੀਨਿਕਾਂ ਵਿੱਚ ਹੁਣ ਗਰਭਵਤੀ ਮਾਵਾਂ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ (ਏਐਨਸੀ) ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਜਣੇਪੇ ਨਾਲ ਸਬੰਧਤ ਖਰਚਿਆਂ ਨੂੰ ਖਤਮ ਕਰਨ ਲਈ, ਵਿਸ਼ੇਸ਼ ਅਲਟਰਾਸਾਊਂਡ ਸਕੈਨ ਸਮੇਤ ਸਾਰੇ ਜ਼ਰੂਰੀ ਡਾਇਗਨੌਸਟਿਕ ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਇਤਿਹਾਸਕ ਮੀਲ ਪੱਥਰ ਤਹਿਤ ਸ਼ਾਨਦਾਰ 99.86 ਫ਼ੀਸਦ ਸੰਸਥਾਗਤ ਡਿਲੀਵਰੀ ਦਰ ਹਾਸਲ ਕੀਤੀ ਗਈ ਹੈ ਜੋ ਫਲੈਗਸ਼ਿਪ ਸਿਹਤ ਸਕੀਮਾਂ ਜਿਵੇਂ ਕਿ ਅਨੀਮੀਆ ਮੁਕਤ ਭਾਰਤ (ਏਐਮਬੀ), ਸੁਰੱਕਸ਼ਿਤ ਮਾਤ੍ਰਿਤਵਾ ਅਸ਼ਵਾਸਨ (ਐਸਯੂਐਮਏਐਨ), ਲੇਬਰ ਰੂਮ ਕੁਆਲਿਟੀ ਇਮਪ੍ਰੂਵਮੈਂਟ ਇਨੀਸ਼ੀਏਟਿਵ (ਐਲਏ ਕਿਊਐਸਐਚਵਾਈਏ), ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐਮਐਮਵੀਵਾਈ), ਜਨਨੀ ਸ਼ਿਸ਼ੂ ਸੁਰੱਖਿਆ ਕਾਰਿਯਾਕ੍ਰਮ (ਜੇਐਸਐਸਕੇ), ਜਨਨੀ ਸ਼ੁਰੱਕਸ਼ਾ ਯੋਜਨਾ (ਜੇਐਸਵਾਈ) ਅਤੇ ਪ੍ਰਧਾਨ ਮੰਤਰੀ ਸੁਰੱਕਸ਼ਿਤ ਮਾਤ੍ਰਿਤਵਾ ਅਭਿਆਨ (ਪੀਐਮਐਸਐਮਏ) ਦੇ ਬਿਹਤਰ ਲਾਗੂਕਰਨ ਨਾਲ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਟੀਮਾਂ ਨਿਯਮਿਤ ਤੌਰ ‘ਤੇ ਇਨ੍ਹਾਂ ਗਰਭਵਤੀ ਔਰਤਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਦਾ ਮੁਲਾਂਕਣ ਕਰਦੀਆਂ ਹਨ ਅਤੇ ਮਹੱਤਵਪੂਰਨ ਸਿਹਤ ਸੂਚਕਾਂ ਦੀ ਨਿਗਰਾਨੀ ਕਰਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਮਿਲ ਸਕੇ।  

Punjab

ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ

ਬਟਾਲਾ, 21 ਮਈ ( ) ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ ਬਟਾਲਾ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ ਕਰ ਲਏ ਗਏ ਹਨ।ਸੰਦੀਪ ਵਡੇਰਾ ਐੱਸ ਪੀ ਇੰਨਵੈਸਟੀਗੇਸ਼ਨ ਬਟਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਪੰਜਾਬ ਸਰਕਾਰ ਵੱਲੋਂ ਗੈਂਗਸਟਰਾ ਵਿਰੁੱਧ ਚਲਾਈ ਗਈ ਜੀਰੋ ਟੋਲਰੇਂਸ ਪਾਲਿਸੀ ਅਪਣਾਈ ਗਈ ਹੈ। ਸੰਦੀਪ ਕੁਮਾਰ ਐੱਸ.ਪੀ. ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਜੇਰ ਨਿਗਰਾਨੀ ਹੇਠ ਸੁਖਇੰਦਰ ਸਿੰਘ ਡੀ.ਐੱਸ.ਪੀ ਸਬ-ਡਵੀਜਨ ਸਿਟੀ, ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸੀ.ਏ ਸਟਾਫ ਬਟਾਲਾ, ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਅਤੇ ਟੀਮਾ ਵੱਲੋਂ ਮੁਕੱਦਮਾ ਨੰਬਰ 139 ਮਿਤੀ 09-5-2026 ਜੁਰਮ  308(4),3(5) BNS 25-54-59 ਆਰਮ ਐਕਟ ਸਿਵਲ ਲਾਇਨ ਵਿਚ ਮੁਦਈ ਸੰਜੀਵ ਕੁਮਾਰ ਪੁੱਤਰ ਅਵਤਾਰ ਚੰਦ ਸੋਢੀ ਵਾਸੀ ਸੁੰਦਰ ਨਗਰ ਬਟਾਲਾ (ਐਮ.ਐਸ ਸੋਢੀ ਕਰਿਆਨਾ ਸਟੋਰ) ਦੀ ਦੁਕਾਨ ਤੇ ਅੰਦਰ ਵੜ ਕੇ ਗੋਲੀਆ ਮਾਰਨ ਆਏ ਵਿਅਕਤੀ ਕ੍ਰਿਸ਼ਜੀਤ ਸਿੰਘ ਉਰਫ ਕ੍ਰਿਸ ਪੁੱਤਰ ਹਰਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਨੂੰ ਕਾਬੂ ਕਰਕੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08 ਮਈ ਨੂੰ 2026 ਨੂੰ ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਨੂੰ ਕ੍ਰੀਬ 6-00 ਵਜੇ ਸ਼ਾਮ ਵਜੇ ਵਿਦੇਸ਼ ਦੇ ਨੰਬਰ ਤੋ ਪੈਸਿਆ ਦੀ ਮੰਗ ਕਰਨ ਸਬੰਧੀ ਧਮਕੀ ਭਰੀ ਕਾਲ ਆਈ ਸੀ, ਜਿਸ ਤੇ ਮਿਤੀ 9-5-2026 ਨੂੰ ਕ੍ਰੀਬ 3-30 ਵਜੇ  ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਕਿ 2 ਅਛਪਛਾਤੇ ਨੌਜਵਾਨ ਦੁਕਾਨ ਦੇ ਅੰਦਰ ਵੜ ਕੇ ਮਾਲਕ ਸੰਜੀਵ ਕੁਮਾਰ ਤੇ ਪਿਸਟਲ ਨਾਲ ਗੋਲੀਆ ਮਾਰਨ ਲੱਗੇ ਪਰ ਸ਼ੂਟਰਾਂ ਨੂੰ ਕਾਮਯਾਬੀ ਨਹੀ ਮਿਲੀ, ਜਿਸ ਤੇ ਦੋਨੋ ਸੂਟਰ ਮੌਕੇ ਤੋਂ ਭੱਜ ਗਏ, ਮੁੱਕਦਮਾ ਦਰਜ ਕਰਕੇ ਅੱਗੇ ਇੰਨੀਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾ ਬਣਾਈਆ ਗਈ, ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਦੇ ਗੋਲੀ ਮਾਰਨ ਆਏ ਅਣਪਛਾਤੇ ਵਿਅਕਤੀਆ ਦੀ ਟੈਕਨੀਕਲ ਤੇ ਹਿਊਮਨ ਸੋਰਸ ਰਾਹੀ ਕ੍ਰਿਸ਼ਜੀਤ ਸਿੰਘ ਉਰਫ ਕ੍ਰਿਸ਼ ਪੁੱਤਰ ਹਰਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਤੇ ਰਵੀ ਸਿੰਘ ਉਰਫ ਰਵੀ ਪੁੱਤਰ ਚਰਨਜੀਤ ਸਿੰਘ ਵਾਸੀ ਫਤਿਆ ਬਾਦ ਥਾਣਾ ਗੋਇੰਦਵਾਲ ਦੀ ਪਹਿਚਾਣ ਕਰਕੇ ਮੁੱਕਦਮਾ ਨੂੰ ਪੇਸ਼ ਕੀਤਾ ਗਿਆ, ਕ੍ਰਿਸ਼ਜੀਤ ਸਿੰਘ ਨੂੰ ਮੁੱਕਦਮਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਦੌਰਾਨ ਪੁੱਛਗਿਛ ਦੋਸ਼ੀ ਕ੍ਰਿਸ਼ਜੀਤ ਸਿੰਘ ਨੇ ਮੰਨਿਆ ਕਿ ਰਵੀ ਉਕਤ ਹੀ ਇਸ ਨੂੰ ਵਾਰਦਾਤ ਕਰਨ ਲਈ ਨਾਲ ਲੈ ਕੇ ਆਇਆ ਸੀ, ਦੂਸਰਾ ਸ਼ੂਟਰ ਰਵੀ ਦੀ ਆਪਸ ਵਿਚ ਰੰਜਿਸ ਬਾਜੀ ਹੋਣ ਕਰਕੇ ਗੋਲੀ ਲੱਗਣ ਕਰਕੇ ਮੋਤ ਹੋ ਚੁੱਕੀ ਹੈ. ਇਹ ਵਾਰਦਾਤ ਵਿਦੇਸ਼ ਬੈਠੇ ਸਾਰਰਤੀ ਅਨਸਰ ਦੇ ਕਹਿਣ ਤੇ ਕੀਤੀ ਹੈ ਤੇ ਵਿਦੇਸ਼ ਵਿਚ ਬੈਠੇ ਸ਼ਾਰਰਤੀ ਅਨਸਰ ਨੇ ਇਹਨਾ ਨੂੰ ਹਥਿਆਰ ਪ੍ਰੋਵਾਇਡ ਕਰਵਾਏ ਸਨ। ਇਸ ਕੰਮ ਬਦਲੇ ਪੈਸੇ ਮਿਲਣੇ ਸੀ, ਮੁੱਕਦਮਾ ਦੀ ਤਫਤੀਸ ਅਜੇ ਚੱਲ ਰਾਹੀਂ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Scroll to Top