Lady Don weds Gangster: ਰਾਜਧਾਨੀ ਦਿੱਲੀ ਦੇ ਮਟਿਆਲਾ ਦਵਾਰਕਾ ਸਥਿਤ ਸੰਤੋਸ਼ ਗਾਰਡਨ ਬੈਂਕੁਏਟ ਹਾਲ ਨੂੰ ਮੰਗਲਵਾਰ ਨੂੰ ਰਾਜਸਥਾਨ ਦੀ ਗੈਂਗਸਟਰ ਅਨੁਰਾਧਾ ਚੌਧਰੀ (Gangster Anuradha Chaudhry) ਉਰਫ ‘ਮੈਡਮ ਡੌਨ’ ਅਤੇ ਹਰਿਆਣਾ ਦੇ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ (Gangster Kala Jatheri) ਦੇ ਵਿਆਹ ਲਈ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਅਪਰਾਧ ਦੀ ਦੁਨੀਆ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਬਦਨਾਮ ਹੋਏ ਇਸ ਜੋੜੇ ਦੇ ਵਿਆਹ ਲਈ ਵਿਆਹ ਵਾਲੀ ਥਾਂ ‘ਤੇ ਹਾਈ ਪ੍ਰੋਫਾਈਲ ਵੀ.ਆਈ.ਪੀ.ਜ਼. ਦੇ ਆਉਣ ਵਰਗੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸਾਰਾ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ
ਵਿਆਹ ਅੱਜ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਸ ਦੇ ਲਈ ਕਾਲਾ ਜਠੇੜੀ ਨੂੰ 6 ਘੰਟਿਆਂ ਲਈ ਹਿਰਾਸਤ ਵਿੱਚ ਪੈਰੋਲ ਦਿੱਤੀ ਗਈ ਹੈ। ਇਸ ਵਿਆਹ ਵਿੱਚ ਲਾੜਾ-ਲਾੜੀ ਤੋਂ ਇਲਾਵਾ ਦੋਵਾਂ ਪਾਸਿਆਂ ਤੋਂ 150 ਤੋਂ 200 ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਜਦੋਂਕਿ ਵਿਆਹ ਮੌਕੇ ਸੁਰੱਖਿਆ ਪ੍ਰਬੰਧਾਂ ਲਈ 200 ਤੋਂ 250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਮੈਰਿਜ ਹਾਲ ਛਾਉਣੀ ‘ਚ ਹੋਇਆ ਤਬਦੀਲ
ਇੰਡੀਅਨ ਐਕਸਪ੍ਰੈਸ ਨੇ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ 150-200 ਪੁਲਿਸ ਕਰਮਚਾਰੀ ਘਟਨਾ ਸਥਾਨ ਦੇ ਅੰਦਰ ਅਤੇ ਆਲੇ ਦੁਆਲੇ ਕਈ ਯੂਨਿਟਾਂ ਵਿੱਚ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚ ਸਵੈਟ ਦੀ ਤੀਜੀ ਬਟਾਲੀਅਨ, ਸਪੈਸ਼ਲ ਸੈੱਲ ਅਤੇ ਜ਼ਿਲ੍ਹਾ ਪੁਲਿਸ ਅਤੇ ਹੋਰ ਕਈ ਯੂਨਿਟਾਂ ਦੇ ਸੁਰੱਖਿਆ ਮੁਲਾਜ਼ਮ ਸ਼ਾਮਲ ਹੋਣਗੇ। ਇਸ ਦੇ ਲਈ ਉਹ ਜਿਵੇਂ ਹੀ ਹਰਿਆਣਾ ਦੀ ਸਰਹੱਦ ‘ਤੇ ਪਹੁੰਚੇਗਾ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਸੰਭਾਲ ਲਈ ਜਾਵੇਗੀ। ਇਸ ਤੋਂ ਬਾਅਦ ਉਹ ਮੰਡੋਲੀ ਜੇਲ੍ਹ ਜਾਵੇਗਾ।
ਕਾਲਾ ਜਠੇੜੀ ਦੀ ਕਾਨੂੰਨੀ ਟੀਮ ਮੁਤਾਬਕ ਇਸ ਵਿਆਹ ਵਿੱਚ 150-200 ਦੇ ਕਰੀਬ ਲੋਕ ਸ਼ਾਮਲ ਹੋਣਗੇ। ‘ਮੈਡਮ ਡੌਨ’ ਅਨੁਰਾਧਾ ਦੀ ਤਰਫੋਂ ਉਸ ਦੀ ਭੈਣ ਅਤੇ ਭਰਾ ਮੌਜੂਦ ਹੋਣਗੇ। ਉਨ੍ਹਾਂ ਕਿਹਾ ਕਿ ਮਹਿਮਾਨਾਂ ਦੀ ਸੂਚੀ ਕਾਲਾ ਜਠੇੜੀ ਦੇ ਪਰਿਵਾਰ ਵੱਲੋਂ ਤੈਅ ਕੀਤੀ ਗਈ ਹੈ। ਇਹ ਗੱਲ ਡੀਸੀਪੀ ਦਵਾਰਕਾ ਨਾਲ ਵੀ ਸਾਂਝੀ ਕੀਤੀ ਗਈ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸਮਾਗਮ ਵਾਲੀ ਥਾਂ ‘ਤੇ ਇੱਕ ਹਾਈਡ੍ਰੌਲਿਕ ਪਲੇਟਫਾਰਮ ਵੀ ਹੋਵੇਗਾ, ਜੋ ਕਿ ਜੈਮਾਲਾ ਲਈ ਜੋੜੇ ਨੂੰ ਜ਼ਮੀਨ ਤੋਂ ਉੱਪਰ ਲੈ ਜਾਵੇਗਾ। ਬੈਂਕੁਏਟ ਹਾਲ ਦੀ ਸਜਾਵਟ ਲਈ “ਸੁਨਹਿਰੀ ਥੀਮ” ਵੀ ਹੋਵੇਗੀ।
ਕੌਣ ਹੈ ਕਾਲਾ ਜਠੇੜੀ? ਜਾਣੋ
ਜਠੇੜੀ ਉਰਫ ਸੰਦੀਪ ਝਾਂਝਰੀਆ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਜਵਾਨੀ ਵਿੱਚ ਉਸ ਨੂੰ ਕੁਸ਼ਤੀ ਪਸੰਦ ਸੀ। ਉਸਦਾ ਸੁਪਨਾ ਫੌਜ ਵਿੱਚ ਭਰਤੀ ਹੋਣਾ ਸੀ। ਹਾਲਾਂਕਿ ਉਹ ਛੋਟੀ ਉਮਰ ਤੋਂ ਹੀ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਹੋ ਗਿਆ ਸੀ। 2004 ਵਿੱਚ ਪਹਿਲੀ ਵਾਰ ਜੇਲ੍ਹ ਗਿਆ ਸੀ। ਬਾਅਦ ਵਿੱਚ ਉਸ ਦੇ ਅਪਰਾਧ ਕਤਲ ਅਤੇ ਜਬਰੀ ਵਸੂਲੀ ਤੱਕ ਵਧ ਗਏ।
ਜਠੇੜੀ ਨੂੰ 2012 ਵਿੱਚ ਇੱਕ ਪੁਲਿਸ ਵਾਹਨ ‘ਤੇ ਹਮਲਾ ਕਰਨ ਅਤੇ ਤਿੰਨ ਲੋਕਾਂ ਨੂੰ ਮਾਰਨ ਅਤੇ ਰਾਈਫਲਾਂ ਚੋਰੀ ਕਰਨ ਤੋਂ ਬਾਅਦ ਦੁਬਾਰਾ ਜੇਲ੍ਹ ਹੋਈ ਸੀ। ਜਨਵਰੀ 2020 ਵਿੱਚ ਭੋਂਡਸੀ ਜੇਲ੍ਹ ਵਿੱਚ ਬੰਦ ਹੋਣ ਦੇ ਦੌਰਾਨ ਉਸ ਦੀ ਪਛਾਣ ਆਪਣੇ ਬਚਪਨ ਦੇ ਦੋਸਤ ਰਾਜੂ ਬਸੋਦੀ ਦੁਆਰਾ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਨਾਲ ਹੋਈ ਸੀ।
ਕੌਣ ਹੈ ਲੇਡੀ ਡੌਨ?
ਅਪਰਾਧ ਜਗਤ ‘ਚ ਲੇਡੀ ਡੌਨ ਵੱਜੋਂ ਮਸ਼ਹੂਰ ਅਨੁਰਾਧਾ ਰਿਵਾਲਵਰ ਰਾਣੀ ਦੇ ਨਾਂ ਨਾਲ ਵੀ ਮਸ਼ਹੂਰ ਹੈ। ਕਾਲਾ ਜਠੇੜੀ ਨੂੰ 30 ਜੁਲਾਈ 2021 ਨੂੰ ਸਹਾਰਨਪੁਰ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨਾਲ ਅਨੁਰਾਧਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 9 ਸਾਲ ਪਹਿਲਾਂ ਅਨੁਰਾਧਾ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਦੇ ਸੰਪਰਕ ਵਿੱਚ ਸੀ। ਪਰ ਬਾਅਦ ਵਿੱਚ ਆਨੰਦਪਾਲ ਮੁਕਾਬਲੇ ਵਿੱਚ ਮਾਰਿਆ ਗਿਆ ਅਤੇ ਅਨੁਰਾਧਾ, ਰਾਜੂ ਬਸੋਦੀ ਦਾ ਨਿਸ਼ਾਨੇ ‘ਤੇ ਸੀ ਤਾਂ ਉਹ ਬਲਬੀਰ ਬਨੂੜਾ ਨਾਲ ਹੋ ਹੋ ਗਈ। ਇੱਥੇ ਬਲਬੀਰ ਬਨੂੜਾ ਦੀ ਗ੍ਰਿਫਤਾਰੀ ਤੋਂ ਬਾਅਦ ਅਨੁਰਾਧਾ ਲਾਰੈਂਸ ਦੇ ਸੰਪਰਕ ਵਿੱਚ ਆਈ ਅਤੇ ਫਿਰ ਕਾਲਾ ਜਠੇੜੀ ਲਈ ਉਸ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਹੁਣ ਦੋਵੇਂ ਵਿਆਹ ਕਰਨ ਜਾ ਰਹੇ ਹਨ।
ਇਹ ਖ਼ਬਰਾਂ ਵੀ ਪੜ੍ਹੋ: