Saturday, October 19, 2024
More

    Latest Posts

    Brachytherapy : ਬ੍ਰੈਕੀਥੈਰੇਪੀ ਦੀ ਪ੍ਰਕਿਰਿਆ ਕੀ ਹੈ? ਜਾਣੋ ਕੈਂਸਰ ਦੇ ਇਲਾਜ ‘ਚ ਕਿਵੇਂ ਹੁੰਦੀ ਹੈ ਫਾਇਦੇਮੰਦ | ਦੇਸ਼ | ActionPunjab



    Brachytherapy : ਅੱਜਕਲ੍ਹ ਕੈਂਸਰ ਦੇ ਇਲਾਜ ‘ਚ ਲਗਾਤਾਰ ਤਰੱਕੀ ਹੋ ਰਹੀ ਹੈ ਅਤੇ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ ਇੱਕ ਬ੍ਰੈਕੀਥੈਰੇਪੀ ਹੈ, ਜੋ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਦਸ ਦਈਏ ਕਿ ਇਹ ਇੱਕ ਆਧੁਨਿਕ ਇਲਾਜ ਵਿਧੀ ਹੈ। ਇਸ ‘ਚ ਰੇਡੀਏਸ਼ਨ ਦੀ ਵਰਤੋਂ ਕਰਕੇ ਕੈਂਸਰ ਦੇ ਸੈਲਾਂ ਨੂੰ ਨਸ਼ਟ ਕੀਤਾ ਜਾਂਦਾ ਹੈ।

    ਮਾਹਿਰਾਂ ਮੁਤਾਬਕ ਬ੍ਰੈਕੀਥੈਰੇਪੀ ਰੇਡੀਏਸ਼ਨ ਥੈਰੇਪੀ ਦੀ ਇੱਕ ਕਿਸਮ ਹੈ। ਜਿਸ ‘ਚ ਰੇਡੀਓਐਕਟਿਵ ਸਰੋਤ ਸਿੱਧੇ ਕੈਂਸਰ ਵਾਲੀ ਥਾਂ ‘ਤੇ ਲਗਾਏ ਜਾਣਦੇ ਹਨ। ਦਸ ਦਈਏ ਕਿ ਇਸ ਵਿਧੀ ‘ਚ, ਰੇਡੀਓਐਕਟਿਵ ਸਰੋਤਾਂ ਨੂੰ ਕੈਂਸਰ ਦੇ ਨੇੜੇ ਜਾਂ ਅੰਦਰ ਰੱਖਿਆ ਜਾਂਦਾ ਹੈ, ਤਾਂ ਜੋ ਕੈਂਸਰ ਦੇ ਸੈੱਲਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕੀਤਾ ਜਾ ਸਕੇ। ਨਾਲ ਹੀ ਮਾਹਿਰਾਂ ਮੁਤਾਬਕ “ਬ੍ਰੈਕੀਥੈਰੇਪੀ ‘ਚ ਰੇਡੀਓਐਕਟਿਵ ਸਰੋਤਾਂ ਨੂੰ ਟਿਊਮਰ ਦੇ ਬਹੁਤ ਨੇੜੇ ਰੱਖਿਆ ਜਾਂਦਾ ਹੈ, ਜਿਸ ਕਾਰਨ ਰੇਡੀਏਸ਼ਨ ਦੀ ਉੱਚ ਖੁਰਾਕ ਸਿੱਧੇ ਤੌਰ ‘ਤੇ ਨਸ਼ਟ ਕਰਨ ‘ਚ ਮਦਦਗਾਰ ਹੁੰਦੀ ਹੈ। ਟਿਊਮਰ ਕੈਂਸਰ ਦੇ ਮਰੀਜ਼ਾਂ ਲਈ ਇਹ ਤਰੀਕਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿਸ ਦੇ ਟਿਊਮਰ ਨੂੰ ਸਰਜਰੀ ਰਾਹੀਂ ਕੱਢਣਾ ਮੁਸ਼ਕਿਲ ਹੈ। ਤਾਂ ਆਉ ਜਾਣਦੇ ਹਾਂ ਬ੍ਰੈਕੀਥੈਰੇਪੀ ਰਾਹੀਂ ਇਲਾਜ ਦੀ ਪ੍ਰਕਿਰਿਆ ਕੀ ਹੈ?

    ਬ੍ਰੈਕੀਥੈਰੇਪੀ ਦੀ ਪ੍ਰਕਿਰਿਆ ਕੀ ਹੈ?

    ਬ੍ਰੈਕੀਥੈਰੇਪੀ ਦੀ ਪ੍ਰਕਿਰਿਆ ਕਈ ਪੜਾਵਾਂ ‘ਚ ਹੁੰਦੀ ਹੈ। ਇਸ ‘ਚ ਸਭ ਤੋਂ ਪਹਿਲਾ ਮਰੀਜ਼ ਦੀ ਸ਼ੁਰੂਆਤੀ ਜਾਂਚ ਅਤੇ ਕੈਂਸਰ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਰੇਡੀਏਸ਼ਨ ਔਨਕੋਲੋਜਿਸਟ ਮਰੀਜ਼ ਦੀ ਸਿਹਤ ਦੀ ਸਥਿਤੀ ਦੇ ਆਧਾਰ ‘ਤੇ ਬ੍ਰੈਕੀਥੈਰੇਪੀ ਦਾ ਫੈਸਲਾ ਕਰਦੇ ਹਨ।

    ਰੇਡੀਓਐਕਟਿਵ ਸਰੋਤਾਂ ਦੀ ਚੋਣ : ਰੇਡੀਓਐਕਟਿਵ ਸਰੋਤਾਂ ਨੂੰ ਧਿਆਨ ਨਾਲ ਚੁਣਿਆ ਜਾਂਦਾ ਹੈ ਅਤੇ ਮਾਤਰਾ ਨਿਰਧਾਰਤ ਕੀਤੀ ਜਾਂਦੀ ਹੈ। ਫਿਰ ਬਿਲਕੁਲ ਕੈਂਸਰ ਵਾਲੀ ਥਾਂ ਉੱਤੇ ਰੱਖਿਆ ਜਾਂਦਾ ਹੈ। ਇਸ ਨੂੰ ਚਮੜੀ ਦੇ ਉੱਪਰ ਜਾਂ ਸਰੀਰ ਦੇ ਅੰਦਰ ਟਿਊਮਰ ਦੇ ਨੇੜੇ ਰੱਖਿਆ ਜਾ ਸਕਦਾ ਹੈ।

    ਰੇਡੀਏਸ਼ਨ ਦਾ ਪ੍ਰਬੰਧਨ : ਰੇਡੀਏਸ਼ਨ ਇੱਕ ਰੇਡੀਓਐਕਟਿਵ ਸਰੋਤਾਂ ਤੋਂ ਕੈਂਸਰ ਦੇ ਸੈੱਲਾਂ ‘ਤੇ ਜਾਰੀ ਕੀਤੀ ਜਾਂਦੀ ਹੈ। ਦਸ ਦਈਏ ਕਿ ਟਿਊਮਰ ਦੀ ਸਥਿਤੀ ਦੇ ਆਧਾਰ ‘ਤੇ ਇਹ ਪ੍ਰਕਿਰਿਆ ਕੁਝ ਮਿੰਟਾਂ ਤੋਂ ਕੁਝ ਘੰਟਿਆਂ ਤੱਕ ਕੀਤੀ ਜਾ ਸਕਦੀ ਹੈ।

    ਫਾਲੋ-ਅੱਪ : ਇਲਾਜ ਤੋਂ ਬਾਅਦ, ਮਰੀਜ਼ ਦਾ ਨਿਯਮਿਤ ਫਾਲੋ-ਅੱਪ ਕੀਤਾ ਜਾਂਦਾ ਹੈ, ਤਾਂ ਜੋ ਇਲਾਜ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ।

    ਬ੍ਰੈਕੀਥੈਰੇਪੀ ਦੇ ਕੀ ਫਾਇਦੇ ਹੁੰਦੇ ਹਨ?

    ਰੇਡੀਏਸ਼ਨ ਸਿਰਫ਼ ਕੈਂਸਰ ਦੇ ਸੈੱਲਾਂ ‘ਤੇ ਕੇਂਦਰਿਤ ਹੁੰਦੀ ਹੈ, ਜਿਸ ਨਾਲ ਸਿਹਤਮੰਦ ਸੈੱਲਾਂ ‘ਤੇ ਘੱਟ ਅਸਰ ਪੈਂਦਾ ਹੈ। ਇਸ ਵਿਧੀ ਨਾਲ ਮਾੜੇ ਪ੍ਰਭਾਵਾਂ ਦੀ ਸੰਭਾਵਨਾ ਘੱਟ ਹੁੰਦੀ ਹੈ, ਕਿਉਂਕਿ ਰੇਡੀਏਸ਼ਨ ਸਿਰਫ ਪ੍ਰਭਾਵਿਤ ਖੇਤਰ ‘ਤੇ ਹੁੰਦੀ ਹੈ। ਇਹ ਤਰੀਕਾ ਤੇਜ਼ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ, ਜਿਸ ਨਾਲ ਮਰੀਜ਼ ਨੂੰ ਜਲਦੀ ਆਰਾਮ ਮਿਲਦਾ ਹੈ।

    ਖਰਚੇ ਦੀ ਪ੍ਰਕਿਰਿਆ ਕੀ ਹੈ?

    ਮਾਹਿਰਾਂ ਮੁਤਾਬਕ “ਬ੍ਰੈਕੀਥੈਰੇਪੀ ਦੀ ਲਾਗਤ ਵੱਖ-ਵੱਖ ਕਾਰਕਾਂ ‘ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਟਿਊਮਰ ਦੀ ਕਿਸਮ, ਰੇਡੀਓ ਐਕਟਿਵ ਸਰੋਤ ਦੀ ਚੋਣ ਅਤੇ ਹਸਪਤਾਲ ਦੀਆਂ ਸਹੂਲਤਾਂ। ਵੈਸੇ ਤਾਂ ਇਸ ਇਲਾਜ ‘ਤੇ ਲਗਭਗ 1 ਲੱਖ 50 ਹਜ਼ਾਰ ਤੋਂ 2 ਰੁਪਏ ਜਾਂ 2 ਲੱਖ 50 ਹਜ਼ਾਰ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.