Saturday, September 21, 2024
More

    Latest Posts

    ਬਾਬਾ ਫ਼ਰੀਦ ਦੇ 54ਵੇਂ ਆਗਮਨ ਪੁਰਬ ਦਾ ਹੋਇਆ ਆਗਾਜ਼, ਜਾਣੋ 5 ਰੋਜ਼ਾ ਇਸ ਵਿਰਾਸਤੀ ਮੇਲੇ ਦਾ ਇਤਿਹਾਸ../ Baba Farid s 54th advent festival has started know the history of this heritage fair for 5 days | ਧਰਮ ਅਤੇ ਵਿਰਾਸਤ


    ਫ਼ਰੀਦਕੋਟ: ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਫ਼ਰੀਦਕੋਟ ਵਿਖੇ ਆਉਣ ਦੇ ਸੰਬੰਧ ‘ਚ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ। ਇਸ ਸੰਬੰਧ ਵਿੱਚ 5 ਰੋਜ਼ਾ ਵਿਰਾਸ਼ਤੀ ਮੇਲੇ ਦਾ ਆਗਾਜ ਅੱਜ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਆਰੰਭ ਹੋਇਆ ਹੈ। ਅੱਜ ਜਿਲ੍ਹੇ ਦੇ ਡਿਪਟੀ ਕਮਿਸਨਰ, ਐੱਸ.ਐੱਸ.ਪੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਤੋਂ ਇਲਾਵਾ ਬਾਬਾ ਫ਼ਰੀਦ ਜੀ ਵਿਦਿਅਕ ਅਤੇ ਧਾਰਮਿਕ ਸੰਸ਼ਥਾਵਾਂ ਦੇ ਸੰਸਥਾਪਕ ਇੰਦਰਜੀਤ ਸਿੰਘ ਖਾਲਸਾ ਦੀ ਹਾਜ਼ਰੀ ਵਿੱਚ ਅੱਜ ਦੇ ਇਸ ਮੇਲੇ ਦਾ ਸ਼ੁਭ ਆਰੰਭ ਹੋਇਆ।

    ਪ੍ਰੋਗਰਾਮਾਂ ਦਾ ਵੇਰਵਾ

    ਪੰਜ ਦਿਨ ਚੱਲਣ ਵਾਲੇ ਵਿਰਾਸ਼ਤੀ ਮੇਲੇ ‘ਚ ਧਾਰਮਿਕ, ਸੱਭਿਆਚਾਰਕ, ਖੇਡ ਅਤੇ ਸਮਾਜਿਕ ਸਮਾਗਮ ਵੇਖਣ ਨੂੰ ਮਿਲਣਗੇ। ਅੱਜ ਦੇ ਸਮਾਗਮਾਂ ‘ਚ ਜੇਕਰ ਗੱਲ ਕਰੀਏ ਤਾਂ ਸਵੇਰੇ 7:30 ਵਜੇ ਆਗਮਨ ਪੁਰਬ ਦੀ ਸ਼ੁਰੂਆਤ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ। ਰਾਤ ਕਰੀਬ 8 ਵਜੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਦੇ ਨਾਮਵਰ ਲੋਕ ਗਾਇਕ ਦਰਸ਼ਨਜੀਤ ਵੱਲੋਂ ਆਪਣੀ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ। 

          “ਜਾਣੋ ਇਸ 5 ਰੋਜ਼ਾ ਵਿਰਾਸਤੀ ਮੇਲੇ ਦਾ ਇਤਿਹਾਸ”

    • ਬਾਰਵੀਂ ਸਦੀ ਦੇ ਸੁਰੂਆਤੀ ਸਮੇਂ ਵਿਚ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ (ਅੱਜ ਕੱਲ੍ਹ ਪਾਕਿਸਤਾਨ) ਨੂੰ ਜਾਂਦੇ ਹੋਏ 23 ਸਤੰਬਰ ਦੇ ਫਰੀਦਕੋਟ ਪਹੁੰਚੇ ਹਨ।

    • ਇਤਿਹਾਸਕਾਰਾਂ ਅਤੇ ਟਿੱਲਾ ਬਾਬਾ ਫ਼ਰੀਦ ਜੀ ਸੰਸ਼ਥਾਵਾਂ ਦੇ ਮੁਖੀ ਇੰਦਰਜੀਤ ਸਿੰਘ ਖਾਲਸਾ ਮੁਤਾਬਿਕ ਬਾਬਾ ਫ਼ਰੀਦ ਜੀ ਨੇ ਫਰੀਦਕੋਟ ਤੋਂ ਕਰੀਬ 3 ਕਿਲੋਮੀਟਰ ਦੱਖਣ ਵਾਲੇ ਪਾਸੇ ਇਕ ਮਲ੍ਹੇ ਦੇ ਦਰੱਖਤ ਹੇਠ ਆਪਣਾਂ ਆਸਣ ਲਗਾਇਆ ਸੀ ਅਤੇ ਖਾਣ ਪੀਣ ਦੇ ਸਮਾਨ ਦੀ ਭਾਲ ਵਿਚ ਉਨ੍ਹਾਂ ਆਪਣੇ ਗੁਰੁ ਬਖ਼ਤਿਆਰ ਕਾਕੀ ਵੱਲੋਂ ਦਿੱਤੀ ਹੋਈ ਗੋਦੜੀ ( ਪ੍ਰਮਾਤਮਾਂ ਦੀ ਬੰਦਗੀ ਕਰਨ ਲਈ ਧਰਤੀ ਤੇ ਵਿਛਾਉਣ ਵਾਲੀ ਗੱਦੀ ਜਾਂ ਵਿਛਾੳਣਾਂ) ਨੂੰ ਮਲ੍ਹੇ ਦੇ ਦਰੱਖਤ ਤੇ ਟੰਗ ਕੇ ਫਰੀਦਕੋਟ ਸਹਿਰ ਵਿੱਚ ਗਏ ਸਨ।
    • ਫਰੀਦਕੋਟ ਸਹਿਰ ਵਿੱਚ ਉਸ ਵਕਤ ਦੇ ਰਾਜਾ ਮੋਕਲ ਸੀ ਵੱਲੋਂ ਫਰੀਦਕੋਟ ਦੇ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ ਅਤੇ ਰਾਜੇ ਦੇ ਸਿਪਾਹੀ ਸਹਿਰ ਵਿਚੋਂ ਹਰੇਕ ਇਨਸਾਨ ਨੂੰ ਫੜ੍ਹ ਕੇ ਬੇਗਾਰ ਵਜੋਂ ਕੰਮ ਤੇ ਲਗਾ ਲੈਂਦੇ ਸਨ।
    • ਅਜਿਹੇ ਵਿਚ ਜਦ ਬਾਬਾ ਫ਼ਰੀਦ ਜੀ ਫ਼ਰੀਦਕੋਟ ਵਿੱਚ ਪਹੁੰਚੇ ਤਾਂ ਮੰਨਿਆ ਜਾਂਦਾ ਕਿ ਰਾਜੇ ਦੇ ਸਿਪਾਹੀਆਂ ਨੇ ਉਹਨਾਂ ਨੂੰ ਫੜ੍ਹ ਕਿ ਬੇਗਾਰ ਵਜੋਂ ਕਿਲੇ ਦੇ ਨਿਰਮਾਣ ਕਾਰਜਾਂ ਵਿਚ ਲਗਾ ਲਿਆ ਅਤੇ ਉਨ੍ਹਾਂ ਨੂੰ ਗਾਰੇ ਦੀ ਭਰੀ ਹੋਈ ਟੋਕਰੀ (ਤਸਲਾ) ਚੁਕਵਾਈ ਗਈ। ਲੋਕਾਂ ਦਾ ਮੰਨਣਾਂ ਹੈ ਕਿ ਗਾਰੇ ਦ ਭਰੀ ਹੋਈ ਟੋਕਰੀ ਬਾਬਾ ਫ਼ਰੀਦ ਜੀ ਦੇ ਸਿਰ ਤੋਂ 2 ਹੱਥ ਉੱਪਰ ਹਵਾ ਵਿੱਚ ਤੈਰਨ ਲੱਗੀ ਤਾਂ ਇਹ ਕੌਤਕ ਵੇਖ ਕੇ ਆਸ ਪਾਸ ਦੇ ਲੋਕ ਅਤੇ ਰਾਜੇ ਦੇ ਸਿਪਾਹੀ ਦੰਗ ਰਹਿ ਗਏ।

    • ਇਸ ਦਾ ਪਤਾ ਜਦ ਰਾਜੇ ਮੋਕਲ ਨੂੰ ਲੱਗਿਆ ਤਾਂ ਉਹ ਬਾਬਾ ਫਰੀਦ ਜੀ ਪਾਸ ਆਏ ਅਤੇ ਸਤਿਕਾਰ ਨਾਲ ਉਨ੍ਹਾਂ ਤੋਂ ਖਿਮਾਂ ਮੰਗੀ। ਦੱਸਿਆ ਜਾਂਦਾ ਕਿ ਬਾਬਾ ਫ਼ਰੀਦ ਜੀ ਨੇ ਉਸ ਵਕਤ ਰਾਜੇ ਤੋਂ ਇੰਨੇ ਵੱਡੇ ਕਿਲੇ ਦੀ ਉਸਾਰੀ ਕਰਨ ਦਾ ਕਾਰਨ ਪੁਛਿਆ ਸੀ ਤਾਂ ਰਾਜੇ ਮੋਕਲ ਸੀ ਨੇ ਬਾਬਾ ਜੀ ਨੂੰ ਦੱਸਿਆ ਕਿ ਉਹਨਾਂ ਦੇ ਸਹਿਰ ਨੂੰ ਲੁਟੇਰੇ ਬਹੁਤ ਪੈਂਦੇ ਹਨ ਆਏ ਦਿਨ ਰਾਜ ਅਤੇ ਗਰੀਬ ਲੋਕਾਂ ਦੀ ਪੂੰਜੀ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ ਇਸ ਲਈ ਇਸ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਰਾਜ ਦਾ ਖਜਾਨਾਂ ਅਤੇ ਪਰਜਾ ਦੀ ਪੂੰਜੀ ਨੂੰ ਲੁਟੇਰਿਆਂ ਤੋਂ ਬਚਾਇਆ ਜਾ ਸਕੇ।
    •  ਮੰਨਿਆ ਜਾਂਦਾ ਕਿ ਉਸ ਵਕਤ ਬਾਬਾ ਫ਼ਰੀਦ ਜੀ ਨੇ ਰਾਜਾ ਮੋਕਲ ਨੂੰ ਆਪਣੇ ਇਸ ਸਹਿਰ ਦਾ ਨਾਮ ਬਦਲਣ ਬਾਰੇ ਕਿਹਾ ਗਿਆ ਸੀ ਅਤੇ ਵਰਦਾਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਸ ਸਹਿਰ ਨੂੰ ਕੋਈ ਉਜਾੜ ਨਹੀਂ ਸਕੇਗਾ। ਫਰੀਦਕੋਟ ਇਲਾਕੇ ਦੇ ਲੋਕਾਂ ਦਾ ਮੰਨਣਾਂ ਹੈ ਕਿ ਉਸ ਵਕਤ ਤੋਂ ਹੀ ਰਾਜਾ ਮੋਕਲ ਨੇ ਆਪਣੇ ਨਾਮ ਪਰ ਬਣੇ ਮੋਲਹਰ ਸ਼ਹਿਰ ਦਾ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ ਸੀ ਜੋ ਅੱਜ ਤੱਕ ਪ੍ਰਚੱਲਤ ਹੈ।

    • ਫਰੀਦਕੋਟ ਵਿੱਚ ਬਾਬਾ ਫ਼ਰੀਦ ਜੀ ਨਾਲ ਸੰਬੰਧਿਤ 3 ਅਹਿਮ ਸਥਾਨ ਦੱਸੇ ਜਾਂਦੇ ਹਨ ਜਿੰਨਾਂ ਵਿੱਚੋਂ 2 ਅਸਥਾਨਾਂ ਤੇ ਸੁੰਦਰ ਗੁਰਦੁਆਰਾ ਸਾਹਿਬਾਨਾਂ ਦੀ ਇਮਾਰਤ ਬਣੀ ਹੋਈ ਹੈ ਇੱਕ ਨੂੰ ਗੁਰਦੁਆਰਾ ਗੋਦੜੀ ਸਾਹਿਬ ੳਤੇ ਇੱਕ ਨੂੰ ਟਿੱਲਾ ਬਾਬਾ ਫ਼ਰੀਦ ਜੀ ਦੇ ਨਾਮ ਨਾਲ ਜਾਣਿਆਂ ਜਾਂਦਾ ਅਤੇ ਇਨ੍ਹਾਂ ਸਥਾਨਾਂ ਵਿੱਖੇ ਹਰ ਰੋਜ਼ ਲੋਕ ਨਤਮਸਤਕ ਹੁੰਦੇ ਹਨ ਇਸ ਦੇ ਨਾਲ ਹੀ ਇਕ ਸਥਾਨ ਇਥੋਂ ਦੇ ਕਿਲ੍ਹਾ ਮੁਬਾਰਕ ਅੰਦਰ ਬਣਿਆ ਦੱਸਿਆ ਜਾਂਦਾ ਹੈ ਜੋ ਕਿਲੇ ਦੀ ਦਰਸ਼ਨੀ ਡਿਉਢੀ ਦੇ ਨਾਲ ਦੱਖਣ ਵਾਲੇ ਪਾਸੇ ਹੈ।

     ਫਰੀਦਕੋਟ ਵਿੱਖੇ ਆਮਦ ਨੂੰ ਲੈ ਕੇ ਮਨਾਇਆ ਜਾਂਦਾ ਹੈ ਜਸ਼ਨ

    • ਬਾਬਾ ਫ਼ਰੀਦ ਜੀ ਦੀ ਫਰੀਦਕੋਟ ਵਿਖੇ ਆਮਦ ਨੂੰ ਲੈ ਕੇ ਹਰ ਸਾਲ ਇਥੇ ਸ਼ੇਖ ਫ਼ਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ ਜਿਸ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆ ਹਨ। ਇਸ ਆਗਮਨ ਪੁਰਬ ਦੀ ਸੁਰੂਆਤ 19 ਸਤੰਬਰ ਨੂੰ ਸਵੇਰੇ 6.30 ਵਜੇ ਗੁਰਦੁਆਰਾ ਟੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਹੁੰਦੀ ਹੈ।

    • ਇਸ ਤੋਂ ਬਾਅਦ ਜਿਲ੍ਹਾ ਪ੍ਰਸ਼ਾਨ ਵੱਲੋਂ ਫਰੀਦਕੋਟ ਅਤੇ ਪੰਜਾਬ ਦੀ ਵਿਰਾਸ਼ਤ ਨਾਲ ਸੰਬੰਧਿਤ ‘ਕਾਫ਼ਲਾ ਏ ਵਿਰਾਸ਼ਤ” ਕੱਢਿਆ ਜਾਂਦਾ ਹੈ ਇਸ ਤੋਂ ਉਪਰੰਤ ਪੂਰੇ 4 ਦਿਨ ਧਾਰਮਿਕ, ਖੇਡ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਨਿਰੰਤਰ ਚੱਲਦੇ ਰਹਿੰਦੇ ਹਨ। ਪੰਜ ਰੋਜਾ ਇਸ ਆਗਮਨ ਪੁਰਬ ਦਾ ਸਮਾਪਨ 23 ਸਤੰਬਰ ਵਾਲੇ ਦਿਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਸ਼ਹਿਰ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਗੋਦੜੀ ਸਾਹਿਬ ਵਿੱਖੇ ਪਹੁੰਚਦਾ ਹੈ। ਜਿੱਥੇ ਧਾਰਮਿਕ ਸਮਾਗਮਾਂ ਕਰਵਾਏ ਜਾਂਦੇ ਹਨ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਸਮਾਗਮਾਂ ਦੀ ਸੰਪੂਰਨਤਾ ਦਾ ਐਲਾਨ ਕੀਤਾ ਜਾਂਦਾ ਹੈ।

    – ACTION PUNJAB NEWS



    Source link

    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.