Wednesday, October 16, 2024
More

    Latest Posts

    Schools of Eminence: ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ’ਚ ਭੇਜੇ ਟੀਚਰਾਂ ਦੀਆਂ ਬਦਲੀਆਂ ’ਤੇ ਲਾਈ ਰੋਕ | ਮੁੱਖ ਖਬਰਾਂ | Action Punjab


    Schools of Eminence: ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ’ਚ 162 ਅਧਿਆਪਕਾਂ ਦੀਆਂ ਬਦਲੀਆਂ ’ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 

    ਦੱਸ ਦਈਏ ਕਿ ਬਦਲੀਆਂ ਖਿਲਾਫ ਲਗਾਤਾਰ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜੀ ਹਾਂ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸੀ ਐਂਡ ਵੀ, ਡੀਪੀਈ, ਕੰਪਿਊਟਰ ਫੈਕਲਟੀ ਅਤੇ ਲੈਕਚਰਰ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਵੱਖ-ਵੱਖ ‘ਸਕੂਲ ਆਫ ਐਮੀਨੈਂਸ’ ਵਿੱਚ ਜਬਰੀ ਕਰ ਦਿੱਤੀਆਂ ਗਈਆਂ। 

    ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਡਾਇਰੈਕਟਰ ਸਕੂਲ ਆਫ ਐਜੂਕੇਸ਼ਨ (ਸੈਕੰਡਰੀ) ਦੇ ਹੁਕਮ ਮਿਤੀ 13 ਅਕਤੂਬਰ 2023 ਰਾਹੀਂ ਸਕੂਲ ਆਫ ਐਮੀਨੈਂਸ ’ਚ ਕੀਤੇ 162 ਅਧਿਆਪਕਾਂ, ਲੈਕਚਰਾਰਾਂ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ ਚੱਲ ਰਹੇ ਵਿਦਿਅਕ ਸ਼ੈਸ਼ਨ ਦੌਰਾਨ ਬੱਚਿਆ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾਂਦੇ ਹਨ। 

    ਇਹ ਵੀ ਪੜ੍ਹੋ: Balwinder Kaur Death: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਹੋਈ ਬਰਾਮਦ, ਇੱਥੇ ਜਾਣੋ ਪੂਰਾ ਮਾਮਲਾ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.