Saturday, October 19, 2024
More

    Latest Posts

    ਲੁਧਿਆਣਾ ‘ਚ ਲੱਗੀ ਭਿਆਨਕ ਅੱਗ, ਕੱਪੜਾ ਫੈਕਟਰੀ ਸੜ ਕੇ ਹੋਈ ਸੁਆਹ | ਪੰਜਾਬ | Action Punjab


    Punjab News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਇੱਥੋਂ ਦੇ ਬਾਜਵਾ ਨਗਰ ਵਿੱਚ ਅੱਜ ਸਵੇਰੇ ਕਰੀਬ 6 ਵਜੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

    ਫੈਕਟਰੀ ਵਿੱਚ ਪਿਆ ਕੱਚਾ ਮਾਲ ਅਤੇ ਲੱਖਾਂ ਰੁਪਏ ਦੀ ਮਸ਼ੀਨਰੀ, ਤਿਆਰ ਕੱਪੜੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ ਗਿਆ, ਫਾਇਰ ਅਫਸਰ ਤੁਰੰਤ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ।

    ਇਲਾਕਾ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਸ ਥਾਂ ’ਤੇ ਫੈਕਟਰੀ ਬਣੀ ਹੈ, ਉਸ ਥਾਂ ਦੀਆਂ ਗਲੀਆਂ ਬਹੁਤ ਛੋਟੀਆਂ ਹਨ। ਫੈਕਟਰੀ ਸੰਚਾਲਕਾਂ ਵੱਲੋਂ ਐਂਟਰੀ ਅਤੇ ਐਗਜ਼ਿਟ ਲਈ ਕੋਈ ਐਮਰਜੈਂਸੀ ਗੇਟ ਨਹੀਂ ਰੱਖਿਆ ਗਿਆ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.