Saturday, September 21, 2024
More

    Latest Posts

    ਰਾਘਵ ਚੱਢਾ, ਮਹੂਆ ਮੋਇਤਰਾ, ਸ਼ਸ਼ੀ ਥਰੂਰ, ਸਮੇਤ ਕਈ ਵਿਰੋਧੀ ਨੇਤਾਵਾਂ ਦੇ ਫੋਨ ਹੈਕਿੰਗ ਦੀਆਂ ਕੋਸ਼ਿਸਾ/ Attempted phone hacking of several opposition leaders including Raghav Chadha Mahua Moitra Shashi Tharoor etc | ਦੇਸ਼ | ActionPunjab


    ਨਵੀਂ ਦਿੱਲੀ: ਐਪਲ ਫੋਨ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਐਪਲ ਦੇ ਫੋਨ ਹੈਕ ਨਹੀਂ ਕੀਤੇ ਜਾ ਸਕਦੇ ਹਨ। ਪਰ ਇਸ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ ਅਤੇ ਕਈ ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਐਪਲ ਫੋਨ ਹੈਕ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਆਈਫੋਨ ‘ਤੇ ਇੱਕ ਅਲਰਟ ਮੈਸੇਜ ਆਇਆ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਫੋਨ ਨੂੰ ਸਟੇਟ ਸਪਾਂਸਰਡ ਹਮਲਾਵਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

    ਅਲਰਟ ‘ਚ ਕਿਹਾ ਗਿਆ ਹੈ ਕਿ ਹੈਕਰ ਉਨ੍ਹਾਂ ਦੇ ਫੋਨ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੈਸੇਜ ਦੇ ਮੁਤਾਬਿਕ ਚਿਤਾਵਨੀ ‘ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਫੋਨ ਦਾ ਡਾਟਾ, ਕੈਮਰਾ, ਮਾਈਕ੍ਰੋਫੋਨ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

    ਟੀ.ਐੱਮ.ਸੀ ਸੰਸਦ ਮੈਂਬਰ ਮਹੂਆ ਮੋਇਤਰਾ, ਸ਼ਿਵ ਸੈਨਾ (ਯੂ.ਬੀ.ਟੀ) ਪ੍ਰਿਅੰਕਾ ਚਤੁਰਵੇਦੀ, ਕਾਂਗਰਸ ਨੇਤਾ ਸ਼ਸ਼ੀ ਥਰੂਰ, ਪਵਨ ਖੇੜਾ, ਆਪ ਨੇਤਾ ਰਾਘਵ ਚੱਢਾ, ਏ.ਆਈ.ਐੱਮ.ਆਈ.ਐੱਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਫੋਨ ਹੈਕ ਹੋਣ ਦਾ ਦਾਅਵਾ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ, ਸ਼ਿਵ ਸੈਨਾ (ਯੂਬੀਟੀ) ਦੀ ਨੇਤਾ ਪ੍ਰਿਅੰਕਾ ਚਤੁਰਵੇਦੀ, ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਪਵਨ ਖੇੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਫੋਨ ਨਿਰਮਾਤਾਵਾਂ ਤੋਂ  ਫੋਨਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹੈਕਰਾਂ ਬਾਰੇ ਚੇਤਾਵਨੀ ਮਿਲੀ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.