Wednesday, October 16, 2024
More

    Latest Posts

    ਦਿੱਲੀ ਦੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਰਹਿਣਗੇ ਬੰਦ / Delhi primary schools to remain closed until November 10 | ਹੋਰ ਖਬਰਾਂ | ActionPunjab


    ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਲੀਤ ਹੋ ਰਿਹਾ ਵਾਤਾਵਰਣ ਅਤੇ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਪੱਧਰ ਲਗਾਤਾਰ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਨਤੀਜੇ ਵਜੋਂ ਦਿੱਲੀ ਸਰਕਾਰ ਨੇ 10 ਨਵੰਬਰ ਤੱਕ ਦਿੱਲੀ ਵਿੱਚ 5ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਅਸਲ ਵਿੱਚ, ਦਿੱਲੀ ਸਰਕਾਰ ਨੇ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਹਵਾ ਦੀ ਗੁਣਵੱਤਾ ਦੇ ਲਗਾਤਾਰ ਵਿਗੜਨ ਕਾਰਨ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ।

    ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਅੱਜ ਐਲਾਨ ਕੀਤਾ ਹੈ ਕਿ ਸ਼ਹਿਰ ‘ਚ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਵੇਖਦਿਆਂ ਰਾਸ਼ਟਰੀ ਰਾਜਧਾਨੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। 6ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲਾਂ ਕੋਲ ਆਨਲਾਈਨ ਪੜ੍ਹਾਉਣ ਦਾ ਵਿਕਲਪ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ ਐਕਸ ‘ਤੇ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਦਿੱਲੀ ‘ਚ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। 6ਵੀਂ ਤੋਂ 12ਵੀਂ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ ‘ਚ ਸ਼ਿਫਟ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ।

    ਰਾਸ਼ਟਰੀ ਰਾਜਧਾਨੀ ਦੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜ਼ਹਿਰੀਲੀ ਹਵਾ ਤੋਂ ਕੋਈ ਰਾਹਤ ਨਹੀਂ ਮਿਲੀ, ਐਤਵਾਰ (5 ਨਵੰਬਰ) ਨੂੰ ਸ਼ਹਿਰ ਦਾ ਪ੍ਰਦੂਸ਼ਣ ਪੱਧਰ 410 ਪਹੁੰਚ ਗਿਆ, ਜੋ ‘ਗਭੀਰ’ ਸ਼੍ਰੇਣੀ ਵਿਚ ਹੁਣ ਹੈ। ਲਗਾਤਾਰ ਵਧਦੇ ਹਵਾ ਪ੍ਰਦੂਸ਼ਣ ਨੇ ਦਮ ਘੋਟਿਆ ਹੈ ਅਤੇ ਲੋਕਾਂ ਨੂੰ ਘਰ ਅੰਦਰ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ। 

    – ACTION PUNJAB NEWS




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.