Thursday, October 17, 2024
More

    Latest Posts

    Kharar Municipal Council: ਖਰੜ ਨਗਰ ਕੌਂਸਲ ’ਚ ਭ੍ਰਿਸ਼ਟਾਚਾਰ ਦਾ ਮਾਮਲਾ ’ਚ ਵਿਜੀਲੈਂਸ ਨੇ ਜਾਰੀ ਕੀਤੀ ਦੂਜੀ ਚਿੱਠੀ | ਮੁੱਖ ਖਬਰਾਂ | Action Punjab


     Kharar Municipal Council: ਖਰੜ ਨਗਰ ਕੌਂਸਲ ’ਚ ਭ੍ਰਿਸ਼ਟਾਚਾਰ ਦਾ ਮਾਮਲਾ ਭਖ ਗਿਆ ਹੈ। ਦੱਸ ਦਈਏ ਕਿ ਕਈ ਅਧਿਕਾਰੀ ਤੇ ਸਾਬਕਾ ਅਫਸਰ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਨੂੰ ਪਿਛਲੇ ਇੱਕ ਸਾਲ ਦੌਰਾਨ ਕਰੋੜਾਂ ਰੁਪਏ ਦੇ ਘੁਟਾਲੇ ਦੀ ਸ਼ਿਕਾਇਤ ਮਿਲੀ ਹੈ। ਫਿਲਹਾਲ ਹੁਣ ਵਿਜੀਲੈਂਸ ਨੇ ਦੂਜੀ ਚਿੱਠੀ ਜਾਰੀ ਕੀਤੀ ਹੈ। ਨਾਲ ਹੀ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਤੋਂ ਰਿਕਾਰਡ ਨੂੰ ਤਲਬ ਕੀਤਾ ਹੈ। 

    ਵਿਜੀਲੈਂਸ ਨੇ ਮੰਗੀ ਇਸ ਸਬੰਧੀ ਰਿਪੋਰਟ 

    ਵਿਜੀਲੈਂਸ ਨੇ ਕਿਹਾ ਹੈ ਕਿ ਜੋਨ ਏ ਨਾਲ ਸਬੰਧਿਤ ਐਨਓਸੀ ਨੂੰ ਜੋਨ ਬੀ ’ਚ ਕਿਵੇਂ ਪਾਸ ਕੀਤਾ ਗਿਆ ਹੈ। ਇਸ ਸਬੰਧੀ ਰਿਕਾਰਡ ਭੇਜਿਆ ਜਾਵੇ। ਜੋਨ ਏਬੀਸੀ ਏਰੀਆ ਨੂੰ ਖਰੜ ਦੇ ਮਾਸਟਰ ਪਲਾਨ ਉੱਤੇ ਮਾਰਕ ਕਰਕੇ ਮਾਸਟਰ ਪਲਾਨ ਦੀ ਕਾਪੀ ਵੀ ਮੰਗੀ ਹੈ। ਨਾਲ ਹੀ ਜੋਨ ਏਬੀਸੀ ਦੀ ਆਈਡੀ ਚਲਾਉਣ ਵਾਲੇ ਬਿਲਡਰ ਇੰਸਪੈਕਟਰ ਦਾ ਨਾਂ ਅਤੇ ਮੋਬਾਇਲ ਨੰਬਰ ਵੀ ਮੰਗਿਆ ਹੈ। 

    ਐਗਰੀਮੈਂਟ ਨਾਲ ਜੁੜੀਆਂ ਕਾਪੀਆਂ ਤਲਬ ਕੀਤੀਆਂ -ਵਿਜੀਲੈਂਸ 

    ਇਸ ਤੋਂ ਇਲਾਵਾ ਵਿਜੀਲੈਂਸ ਨੇ  ਬਿਲਡਰ ਅਤੇ ਕੰਪਨੀਆਂ ਦੇ ਨਾਂ ’ਤੇ ਜੋ ਪ੍ਰੋਵਿਜਨਲ ਐਨਓਸੀ ਜਾਂ ਫਿਰ ਨਕਸੇ ਪਾਸ ਹਨ ਇਹ ਕਿਸ ਨਾਲ ਸਬੰਧਿਤ ਹਨ ਇਸ ਸਬੰਧੀ ਪੂਰੀ ਜਾਣਕਾਰੀ ਮੰਗੀ ਹੈ। ਜਿਹੜੀਆਂ ਐਨਓਸੀ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦੀਆਂ ਐਗਰੀਮੈਂਟ ਨਾਲ ਜੁੜੀਆਂ ਕਾਪੀਆਂ ਤਲਬ ਕੀਤੀਆਂ ਹਨ। ਤਹਿਸੀਲਦਾਰ ਵੱਲੋਂ ਸਟੈਂਪ ਪੇਪਰਾਂ ਦੀ ਕੀਤੀ ਗਈ ਵੈਰੀਫਿਕੇਸ਼ਨ ਸਬੰਧੀ ਰਿਪਰੋਟ ਵੀ ਮੰਗੀ ਗਈ ਹੈ। ਨਾਲ ਹੀ ਨਕਸ਼ੇ ਜਾਂ ਐਨਓਸੀ ਪਾਸ ਕਰਨ ਵਾਲੇ ਅਫਸਰ ਦਾ ਨਾਂ ਅਤੇ ਮੋਬਾਇਲ ਨੰਬਰ ਵੀ ਮੰਗਿਆ ਗਿਆ ਹੈ।   

    ਸੇਵਾਮੁਕਤ ਅਤੇ ਦੋ ਸਾਬਕਾ ਕਾਰਜ ਸਾਧਕ ਅਫ਼ਸਰਾਂ ਦੀ ਜਾਇਦਾਦ ਜਬਤ

    ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਕਾਰਜ ਸਾਧਕ ਅਫਸਰ ਤੋਂ ਰਿਕਾਰਡ ਤਲਬ ਕੀਤਾ ਹੈ।ਜਾਣਕਾਰੀ ਮੁਤਾਬਿਕ ਖਰੜ ਨਗਰ ਕੌਂਸਲ ਨਾਲ ਦੇ ਇਕ ਸੇਵਾਮੁਕਤ ਅਤੇ ਦੋ ਸਾਬਕਾ ਕਾਰਜ ਸਾਧਕ ਅਫ਼ਸਰਾਂ ਦੀ ਜਾਇਦਾਦ ਵੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹੈ। 

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.