Thursday, October 17, 2024
More

    Latest Posts

    ਜੇਲ੍ਹ ਚੋਂ ਕੈਦੀਆਂ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ | Action Punjab


    ਫਰੀਦਕੋਟ ( ਬਿਊਰੋ), 1 ਦਸੰਬਰ 2023

    ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਵਰਤੇ ਜਾਣ ਦੀ ਗੱਲ ਆਮ ਹੀ ਹੋ ਚੁੱਕੀ ਹੈ ਅਤੇ ਹੁਣ ਇਸ ਜੇਲ ਵਿੱਚ ਬੰਦ ਗੈਂਗਸਟਰਾਂ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ਤੇ ਵਾਇਰਲ ਕਰ ਦਿੱਤੀ ਜਿਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਇੰਨਾ ਪਾਸੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਇਹਨਾਂ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ l

     

    ਇਸ ਮਾਮਲੇ ਵਿੱਚ ਸੰਪਰਕ ਕੀਤੇ ਜਾਣ ਤੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਦੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੀਡੀਓ ਬਣਾਉਣ ਵਾਲੇ ਮੁਲਜਮਾਂ ਦੀ ਪਹਿਚਾਨ ਫਰੀਦਕੋਟ ਦੇ ਰਹਿਣ ਵਾਲੇ ਆਕਾਸ਼ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਹੁਲ ਉਰਫ ਦਾਨਾ ਵਜੋਂ ਹੋਈ ਹੈ ਜਿਨਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਲਦ ਹੀ ਇਹਨਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿਚ ਕੀਤੀ ਜਾਵੇਗੀ।

     

    ਦੱਸ ਦਈਏ ਕਿ ਇਸ ਵਿਅਕਤੀ ਤੋਂ ਪਹਿਲਾਂ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਬਰਾਮਦ ਕੀਤਾ ਸੀ ਉਸ ਮਾਮਲੇ ਵਿੱਚ ਵੀ ਇਸ ਤੇ ਕਾਰਵਾਈ ਕੀਤੀ ਗਈ ਸੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.